ਨਵੀਂ ਦਿੱਲੀ, ਟੈੱਕ ਡੈਸਕ : Google ਨੇ ਆਪਣੇ "ਰੀਡ ਅਲਾਂਗ" ਐਂਡਰੌਇਡ ਐਪ ਦਾ ਇਕ ਬ੍ਰਾਊਜ਼ਰ ਵਰਜ਼ਨ ਜਾਰੀ ਕੀਤਾ ਹੈ। ਹਾਲਾਂਕਿ ਵੈੱਬਸਾਈਟ ਅਜੇ ਵੀ ਬੀਟਾ 'ਚ ਹੈ, ਪਰ ਅਜੇ ਉਹ ਕੰਮ ਕਰ ਰਿਹਾ ਹੈ। ਸਾਈਟ ਵਿੱਚ ਕੁਝ ਵੱਖ-ਵੱਖ ਰੀਡਿੰਗ ਲੈਵਲ 'ਤੇ ਸੈਂਕੜੇ ਸਚਿੱਤਰ ਕਹਾਣੀਆਂ ਸ਼ਾਮਲ ਹਨ। ਇਕ ਵਾਰ ਜਦੋਂ ਬੱਚੇ ਕਹਾਣੀ ਚੁਣ ਲੈਂਦੇ ਹਨ ਤਾਂ ਉਹ ਆਪਣੇ ਡਿਵਾਈਸ ਦੇ ਮਾਈਕ੍ਰੋਫੋਨ 'ਚ ਕਹਾਣੀ ਨੂੰ ਪੜ੍ਹਨਾ ਸ਼ੁਰੂ ਕਰ ਸਕਦੇ ਹਨ। ਸ਼ਬਦਾਂ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਨੀਲੇ ਰੰਗ 'ਚ ਹਾਈਲਾਈਟ ਕੀਤਾ ਜਾਂਦਾ ਹੈ ਤੇ ਗਲਤ ਢੰਗ ਨਾਲ ਉਚਾਰੇ ਗਏ ਸ਼ਬਦਾਂ ਨੂੰ ਲਾਲ ਰੰਗ 'ਚ ਅੰਡਰਲਾਈਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਰਚੁਅਲ ਅਸਿਸਟੈਂਟ ਦੀਆ, ਤੁਹਾਡੇ ਲਈ ਇਸ ਦਾ ਸਹੀ ਉਚਾਰਨ ਕਰਦੀ ਹੈ।

ਇਸ ਤਰ੍ਹਾਂ ਕਰਦਾ ਹੈ ਕੰਮ

ਜਦੋਂ ਤੁਸੀਂ ਵੈੱਬਸਾਈਟ 'ਤੇ ਜਾਂਦੇ ਹੋ ਤਾਂ ਵਰਚੁਅਲ ਅਸਿਸਟੈਂਟ ਦੀਆ ਤੁਹਾਨੂੰ ਆਪਣੀ ਪਸੰਦੀਦਾ ਭਾਸ਼ਾ ਚੁਣਨ ਦਾ ਵਿਕਲਪ ਦਿੰਦੀ ਹੈ। ਇਸ ਤੋਂ ਬਾਅਦ ਬੱਚੇ ਕਹਾਣੀਆਂ ਪੜ੍ਹਨੀਆਂ ਸ਼ੁਰੂ ਕਰ ਸਕਦੇ ਹਨ। ਹਰ ਕਹਾਣੀ ਦੇ ਸ਼ਬਦਾਂ ਨੂੰ ਪੜ੍ਹਨ ਤੋਂ ਬਾਅਦ ਨੀਲੇ ਰੰਗ 'ਚ ਹਾਈਲਾਈਟ ਕੀਤਾ ਜਾਵੇਗਾ। ਜਦਕਿ ਗਲਤ ਸ਼ਬਦਾਂ ਨੂੰ ਲਾਲ ਰੰਗ 'ਚ ਅੰਡਰਲਾਈਨ ਕੀਤਾ ਜਾਂਦਾ ਹੈ। ਅੰਡਰਲਾਈਨ ਸ਼ਬਦਾਂ ਨੂੰ ਚੁਣਨ ਤੋਂ ਬਾਅਦ ਦੀਆ ਵਰਚੁਅਲ ਅਸਿਸਟੈਂਟ, ਤੁਹਾਡੇ ਲਈ ਇਸਦਾ ਸਹੀ ਉਚਾਰਨ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਵੈੱਬਸਾਈਟ ਨੂੰ ਕ੍ਰੋਮ, ਫਾਇਰਫਾਕਸ ਤੇ ਐੱਜ 'ਤੇ ਖੋਲ੍ਹ ਸਕਦੇ ਹੋ ਜਦਕਿ ਇਹ ਸਫਾਰੀ ਸਮੇਤ ਹੋਰ ਬ੍ਰਾਊਜ਼ਰਾਂ 'ਤੇ ਜਲਦ ਹੀ ਆ ਰਹੀ ਹੈ। ਵੈੱਬਸਾਈਟ 'ਤੇ ਮਿਲਣ ਵਾਲੀਆਂ ਕਹਾਣੀਆਂ ਅੰਗਰੇਜ਼ੀ, ਹਿੰਦੀ, ਗੁਜਰਾਤੀ, ਬੰਗਾਲੀ, ਤੇਲਗੂ, ਮਰਾਠੀ, ਤਾਮਿਲ, ਸਪੈਨਿਸ਼ ਅਤੇ ਪੁਰਤਗਾਲੀ ਭਾਸ਼ਾ ਵਿੱਚ ਉਪਲਬਧ ਹਨ।

2019 'ਚ ਹੋਇਆ ਸੀ ਲਾਂਚ

2019 'ਚ ਲਾਂਚ ਹੋਣ ਤੋਂ ਬਾਅਦ Read Along ਦੀ Android ਐਪ 30 ਮਿਲੀਅਨ ਤੋਂ ਵੱਧ ਬੱਚਿਆਂ ਵੱਲੋਂ ਵਰਤੀ ਗਈ ਹੈ। ਦੱਸ ਦਈਏ ਕਿ ਡੈਸਕਟਾਪ 'ਤੇ ਜਾਣ ਨਾਲ ਨਾ ਸਿਰਫ ਬੱਚਿਆਂ ਨੂੰ ਡਿਵਾਈਸ ਦੇ ਹੋਰ ਵਿਕਲਪ ਮਿਲਣਗੇ, ਬਲਕਿ ਇਹ ਲੋਕਾਂ ਨੂੰ ਵੱਡੀ ਸਕਰੀਨ 'ਤੇ ਪੜ੍ਹਨ ਦੀ ਵੀ ਇਜਾਜ਼ਤ ਦੇਵੇਗਾ।

Posted By: Seema Anand