ਨਵੀਂ ਦਿੱਲੀ, ਟੈਕ ਡੈਸਕ : ਗੂਗਲ 1 ਜੂਨ ਤੋਂ ਆਪਣੀ ਮੁਫ਼ਤ ਸਰਵਿਸ ਬੰਦ ਕਰਨ ਜਾ ਰਿਹਾ ਹੈ। ਅਸਲ ’ਚ ਗੂੂਗਲ, ਗੂਗਲ ਫੋਟੋ ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ 1 ਜੂਨ, 2021 ਤੋਂ ਬੰਦ ਕਰ ਰਿਹਾ ਹੈ। ਭਾਵ ਹੁਣ ਗੂਗਲ ਵੱਲੋਂ ਗੂਗਲ ਫੋਟੋ ਦੇ ਕਲਾਊਡ ਸਟੋਰੇਜ ਲਈ ਚਾਰਜ ਵਸੂਲਿਆ ਜਾਵੇਗਾ। ਜੇ ਤੁਸੀਂ ਗੂਗਲ ਡਰਾਈਵ ਜਾਂ ਕਿਸੇ ਹੋਰ ਜਗ੍ਹਾ ਆਪਣੀਆਂ ਫੋਟੋਜ਼ ਤੇ ਡੇਟਾ ਸਟੋਰ ਕਰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਚਾਰਜ ਦੇਣਾ ਪਵੇਗਾ। ਕੰਪਨੀ ਵੱਲੋਂ ਇਸਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ।

ਆਨਲਾਈਨ ਫੋਟੋ ਤੇ ਵੀਡੀਓ ਲਈ ਦੇਣਾ ਹੋਵੇਗਾ ਚਾਰਜ

ਗੂਗਲ ਵੱਲੋਂ ਗਾਹਕਾਂ ਨੂੰ 1 ਜੂਨ, 2021 ਤੋਂ ਸਿਰਫ਼ 15 ਜੀਬੀ ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਯੂਜ਼ਰਜ਼ ਜੇ ਇਸਤੋਂ ਵਧ ਫੋੋਟੋ ਜਾਂ ਦਸਤਾਵੇਜ਼ ਨੂੰ ਆਨਲਾਈਨ ਸਟੋਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਭੁਗਤਾਨ ਕਰਨਾ ਪਵੇਗਾ।

ਕਿੰਨਾ ਕਰਨਾ ਪਵੇਗਾ ਭੁਗਤਾਨ

ਜੇ ਯੂਜ਼ਰ ਨੂੰ 15 ਜੀਬੀ ਤੋਂ ਵਧ ਡੇਟਾ ਦੀ ਜ਼ਰੂਰਤ ਹੋਈ ਤਾਂ ਉਸਨੂੰ ਹਰ ਮਹੀਨੇ ਦੇ ਹਿਸਾਬ ਨਾਲ 146 ਰੁਪਏ ਚਾਰਜ ਦੇਣਾ ਪਵੇਗਾ। ਕੰਪਨੀ ਵੱਲੋਂ ਇਸਨੂੰ ਗੂਗਲ ਵਨ ਨਾਮ ਦਿੱਤਾ ਗਿਆ ਹੈ। ਜਿਸਦਾ ਸਾਲਾਨਾ ਸਬਸਕ੍ਰਿਪਸ਼ਨ ਚਾਰਜ 146 ਰੁਪਏ ਹੈ। ਯੂਜ਼ਰਜ਼ ਨੂੰ ਨਵੀਂਆਂ ਤਸਵੀਰਾਂ ਲਈ ਭੁਗਤਾਨ ਕਰਨਾ ਪਵੇਗਾ, ਪੁਰਾਣੀਆਂ ਤਸਵੀਰਾਂ ਉਸੇ ਤਰ੍ਹਾਂ ਸੁਰੱਖਿਅਤ ਰਹਿਣਗੀਆਂ।

Posted By: Sunil Thapa