ਜੇਐੱਨਐੱਨ, ਨਵੀਂ ਦਿੱਲੀ : Google ਨੇ ਆਪਣੇ Play Store ਦੇ ਸਿਸਟਮ 'ਚ 5 ਮਈ ਤੋਂ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। Google ਦੇ ਅਪਡੇਟ ਮੁਤਾਬਿਕ ਹੁਣ ਐਪ ਡਿਵੈਲਪਰਜ਼ ਨੂੰ 5 ਮਈ ਤੋਂ ਇਕ ਠੋਸ ਤੇ ਤਰਕਪੂਰਨ ਜਾਣਕਾਰੀ ਦੇਣੀ ਪਵੇਗੀ ਕਿ ਆਖ਼ਰ ਕਿਉਂ ਇਕ ਐਪ ਨੂੰ ਯੂਜ਼ਰਜ਼ ਦੇ ਸਮਾਰਟਫੋਨ 'ਚ ਮੌਜੂਦ ਦੂਸਰੇ ਐਪਸ ਦੀ ਜਾਣਕਾਰੀ ਨੂੰ ਅਸੈੱਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ। Arstechnica ਦੀ ਰਿਪੋਰਟ ਤੋਂ ਇਸ ਦਾ ਖੁਲਾਸਾ ਹੋਇਆ ਹੈ। Google ਨੇ ਆਪਣੀ ਡਿਵੈਲਪਰਸ ਪ੍ਰੋਗਰਾਮ ਪਾਲਿਸੀ ਨੂੰ ਅਪਡੇਟ ਕੀਤਾ ਹੈ, ਜੋ ਇਕ ਐਪ ਨੂੰ ਦੂਸਰੇ ਐਪ ਨੂੰ ਪ੍ਰੋਸੈੱਸ ਕਰਨ ਦੀ ਪਰਮਿਸ਼ਨ ਦੇਣ ਤੋਂ ਰੋਕਦਾ ਹੈ। ਮੌਜੂਦਾ ਸਮੇਂ ਐਂਡਰਾਇਡ 11 ਐਪ ਤੁਹਾਡੀ ਡਿਵਾਈਸ 'ਚ ਮੌਜੂਦ ਸਾਰੇ ਐਪਸ ਵਾਂਗ ਹਰ ਤਰ੍ਹਾਂ ਦੀ ਪਰਮਿਸ਼ਨ ਨੂੰ ਮੰਗਦੇ ਹਨ।

Google ਨੂੰ ਕਿਉਂ ਬਦਲਣੀ ਪਈ ਪਾਲਿਸੀ

ਦੱਸ ਦੇਈਏ ਕਿ Google Play Store 'ਚ ਕੁਝ ਐਪਸ ਅਜਿਹੇ ਮੌਜੂਦ ਹਨ ਜਿਨ੍ਹਾਂ ਨੂੰ ਜੇਕਰ ਫੋਨ 'ਚ ਇੰਸਟਾਲ ਕੀਤਾ ਜਾਵੇ ਤਾਂ ਇੰਸਟਾਲ ਤੋਂ ਪਹਿਲਾਂ ਯੂਜ਼ਰਜ਼ ਤੋਂ ਬਾਕੀ ਐਪਸ ਨੂੰ ਅਸੈੱਸ ਕਰਨ ਦੀ ਇਜਾਜ਼ਤ ਮੰਗਦੇ ਹਨ। ਅਜਿਹੇ ਵਿਚ ਕਈ ਐਪ ਤੁਹਾਡੇ ਫੋਨ 'ਚ ਦੂਸਰੇ ਐਪਸ ਦੀ ਮਦਦ ਨਾਲ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਬੈਂਕਿੰਗ, ਸਿਆਸੀ ਜੁੜਾਅ ਤੇ ਪਾਸਵਰਡ ਮੈਨੇਜਮੈਂਟ ਦੀ ਜਾਣਕਾਰੀ ਹਾਸਲ ਕਰ ਪਾਉਂਦੇ ਹਨ। Google ਵੱਲੋਂ ਹੁਣ ਐਪ ਡਿਵੈਲਪਰਜ਼ ਤੋਂ ਐਪ ਦੇ ਲਾਂਚ ਕਰਨ ਦੇ ਉਦੇਸ਼, ਸਰਚ ਤੇ ਇੰਟਰਆਪਰੇਟ ਬਾਰੇ ਜਾਣਕਾਰੀ ਲਈ ਜਾਵੇਗੀ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਬੈਂਕਿੰਗ ਐਪ ਤੋਂ ਅਜਿਹੀ ਜਾਣਕਾਰੀ ਨਹੀਂ ਲਈ ਜਾਵੇਗੀ।

ਇਹ ਐਪਸ ਹੋਣਗੇ ਬਲਾਕ

Google ਵੱਲੋਂ ਜਾਸੂਸੀ ਕਰਨ ਵਾਲੇ ਐਪਸ ਨੂੰ 5 ਮਈ 2021 ਤੋਂ ਬੰਦ ਕਰਨ ਦਾ ਕੰਮ ਕੀਤਾ ਜਾਵੇਗਾ। ਅਸਲ ਵਿਚ Google Play Store 'ਤੇ ਵੱਡੀ ਗਿਣਤੀ 'ਚ ਐਪਸ ਮੌਜੂਦ ਹਨ ਜਿਹੜੇ ਜਾਸੂਸੀ ਕਰਨ ਦਾ ਕੰਮ ਕਰਦੇ ਹਨ, ਇਨ੍ਹਾਂ ਐਪਸ 'ਤੇ Google ਵੱਲੋਂ ਸਖ਼ਤ ਕਾਰਵਾਈ ਕਰਨ ਦੀ ਮਨਸ਼ਾ ਪ੍ਰਗਟਾਈ ਗਈ ਹੈ।

Posted By: Seema Anand