ਜੇਐੱਨਐੱਨ, ਨਵੀਂ ਦਿੱਲੀ : ਗੂਗਲ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਗੂਗਲ ’ਤੇ ਦੋ ਮਹੀਨਿਆਂ ’ਚ ਦੂਜੀ ਵਾਰ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਸਾਊਥ ਕੋਰੀਆ ਦੇ ਐਂਟਰੀ ਟਰੱਸਟ ਰੈਗੂਲੇਟਰ ਵੱਲੋAlphabet incਓਨਡ ਕੰਪਨੀ ਗੂਗਲ ’ਤੇ 176 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਤਰ੍ਹਾਂ ਦਾ ਦੋਸ਼ ਹੈ ਕਿ ਗੂਗਲ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਕਸਟਮਾਈਜਡ ਵਰਜ਼ਨ ਨੂੰ ਬਲਾਕ ਕਰ ਦਿੱਤਾ ਸੀ, ਜੋ ਕਿ ਨਿਯਮਾਂ ਖਿਲਾਫ ਹੈ। ਇਸ ਤੋਂ ਪਹਿਲਾਂ ਹਾਲ ਹੀ ’ਚ ਫਰਾਂਸ ਨੇ ਗੂਗ ’ਤੇ 500 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਗਿਆ, ਜੋ ਕਿ ਇਕ ਰਿਕਾਰਡ ਸੀ। ਦਰਅਸਲ ਗੂਗਲ ਨੂੰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਦੱਸ ਦਈਏ ਕਿ ਇਹ ਅਮਰੀਕੀ ਦਿੱਗਜ ਕੰਪਨੀ ਗੂਗਲ ’ਤੇ ਇਕ ਮਹੀਨੇ ’ਚ ਲਗਾਇਆ ਗਿਆ ਦੂਜਾ ਜੁਰਮਾਨਾ ਹੈ।

ਗੂਗਲ ਬਾਜ਼ਾਰ ਦੇ ਨਿਯਮਾਂ ਦੇ ਉਲੰਘਣ ਦਾ ਦੋਸ਼ੀ

ਕੋਰੀਆ ਦੇ ਫੇਅਰ ਟ੍ਰੇਡ ਕਮੀਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਗੂਗਲ ਵੱਲੋ ਡਿਵਾਈਸ ਮੇਕਰ ਦੇ ਨਾਲ ਇਕ ਸਮਝੋਤਾ ਕੀਤਾ ਗਿਆ ਹੈ। ਜੋ ਕਿ ਬਾਜ਼ਾਰ ਦੇ ਨਿਯਮਾਂ ਖਿਲਾਫ਼ ਹੈ। ਨਾਲ ਹੀ ਗੂਗਲ ਆਪਣੇ ਦਬਦਬੇ ਦੇ ਚਲਦੇ ਮਨਮਾਫਿਕ ਸ਼ਰਤਾਂ ਲਗਾ ਰਿਹਾ ਹੈ, ਜੋ ਕਿ ਮੋਬਾਈਲ ਆਪਰੇਟਿੰਗ ਸਿਸਟਮ ਮਾਰਕੀਟ ’ਚ ਮੁਕਾਬਲੇ ਦਾ ਨਿਯਮਾਂ ਵਿਰੁੱਧ ਹੈ। ਗੂਗਲ ਨੇ ਇਸ ਫੈਸਲੇ ਖਿਲਾਫ਼ ਅਪੀਲ ਕਰਨ ਦੀ ਗੱਲ ਕਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਐਂਡਰਾਇਡ ਕਮਪੈਟਿਬਿਲੀਟੀ ਦੇ ਫਾਇਦਿਆਂ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ। ਨਾਲ ਹੀ ਕੰਪਨੀ ਦੇ ਹੋਰ ਪ੍ਰੋਗਰਾਮ ਤੇ ਉਸ ਦੇ ਫਾਇਦਿਆਂ ’ਤੇ ਗੌਰ ਨਹੀਂ ਕੀਤੀ, ਜਿਸ ਨਾਲ ਯੂਜ਼ਰਜ਼ ਨੂੰ ਸਿੱਧੇ ਤੌਰ ’ਤੇ ਫਾਇਦਾ ਪਹੁੰਚਦਾ। KFTC ਦੇ ਚੇਅਰਮੈਨ joh Sung Wook ਨੇ ਕਿਹਾ ਕਿ ਕੋਰੀਆ ਫੇਅਰ ਟ੍ਰੇਡ ਕਮੀਸ਼ਨ ਦਾ ਫੈਸਲਾ ਕਾਫੀ ਮੀਨਿੰਗਫੂਲ ਰਿਹਾ। ਜੋ ਮੋਬਾਈਲ ਆਪਰੇਟਿੰਗ ਐਪ ਮਾਰਕੀਟ ’ਚ ਮੁਕਾਬਲੇ ਨੂੰ ਬਣਾਈ ਰੱਖਣ ’ਚ ਮਦਦ ਕਰਦਾ ਹੈ।

KFTC ਨੇ ਕਿਹਾ ਕਿ ਗੂਗਲ ਵੱਲੋ ਡਿਵਾਈਸ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਇਕ ਐਂਟੀ ਫ੍ਰੇਗਮੇਂਟੇਸ਼ਨ ਐਗ੍ਰੀਮੈਂਟ ਕੀਤਾ ਗਿਆ, ਜਿਸ ’ਚ ਐਪ ਸਟੋਰ ਲਾਇਸੈਂਸ ਨੂੰ ਲੈ ਕੇ ਅਹਿਮ ਕਾਨਟੈਕਟ ਕੀਤੇ ਗਏ। ਦੱਸ ਦਈਏ ਕਿ AFA ਤਹਿਤ ਮੈਨਊਫੈਕਚਰਸ ਆਪਣੇ ਹੈਂਡਸੈੱਟ ਨੂੰ ਮੋਡੀਫਾਈਡ ਵਰਜ਼ਨ ਵਾਲੇ ਐਂਡਰਾਇਡ ਦੇ ਨਾਲ ਨਹੀਂ ਬਣਾ ਸਕਦੇ ਸੀ

Posted By: Sarabjeet Kaur