ਨਵੀਂ ਦਿੱਲੀ, ਟੇਕ ਡੈਸਕ : Google for India ਸਾਲਾਨਾ ਈਵੈਂਟ ਅੱਜ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ ਨੂੰ ਅੱਜ ਵਰਚੂਅਲੀ ਆਯੋਜਿਤ ਕੀਤਾ ਜਾਵੇਗਾ। ਕੋਰੋਨਾ ਵਾਇਰਸ ਮਾਹਮਾਰੀ ਵਜੋਂ ਨਾਲ ਇਹ ਈਵੈਂਟ ਇਸ ਵਾਰ ਵਰਚੂਅਲੀ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ 'ਚ Google ਤੇ Alphabet ਦੇ CEO ਸੁੰਦਰ ਪਿਚਾਈ, ਕੇਂਦਰੀ ਕਮਿਊਨੀਕੇਸ਼ਨ ਮਿਨਿਸਟਰ ਰਵਿਸ਼ੰਕਰ ਪ੍ਰਸਾਦ ਅਡ੍ਰੇਸ ਕਰਨਗੇ। ਇਸ ਈਵੈਂਟ 'ਚ ਭਾਰਤ 'ਚ Google ਦੇ ਪਲਾਨਜ਼ ਨੂੰ ਰਿਵੀਲ ਕੀਤਾ। ਇਸ ਈਵੈਂਟ ਨੂੰ Google ਦੇ ਅਧਿਕਾਰਕ ਸੋਸ਼ਲ ਮੀਡੀਆ ਚੈਨਲਜ਼ ਤੇ Youtube ਮਾਧਿਅਮ ਤੋਂ ਲਾਈਵਸਟ੍ਰੀਮ ਕੀਤਾ ਜਾਵੇਗਾ।

Google for India ਵਰਚੁਅਲ ਈਵੈਂਟ ਭਾਰਤੀ ਸਮੇਂ ਮੁਤਾਬਕ ਦਿਨ ਦੇ 2 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ ਦੇ ਸਾਲ 2015 ਤੋਂ ਹਰ ਸਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ Google for India ਦਾ ਛੇਵਾਂ ਈਵੈਂਟ ਹੋਵੇਗਾ। ਜਿਸ 'ਚ ਕੰਪਨੀ ਆਪਣੇ ਭਾਰਤ 'ਚ ਭਵਿੱਖ ਦੇ ਪਾਲਨਜ਼ ਦੇ ਬਾਰੇ ਖੁਲਾਸਾ ਕਰੇਗੀ।

Google for India ਨੇ ਆਪਣੇ ਇਸ ਟੇਕ ਈਵੈਂਟ ਦੇ ਬਾਰੇ 'ਚ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ ਪਰ ਈਵੈਂਟ 'ਚ ਡਿਜੀਟਲ ਇੰਡੀਆ ਮਿਸ਼ਨ ਨੂੰ ਵਧਾਵਾ ਦੇਣ ਲਈ ਕੁਝ ਐਲਾਨ ਕੀਤਾ ਜਾ ਸਕਦਾ ਹੈ।

ਪਿਛਲੇ ਸਾਲ ਆਯੋਜਿਤ Google for India 'ਚ ਕੰਪਨੀ ਨੇ ਗ੍ਰਾਮੀਣ ਖੇਤਰਾਂ 'ਚ ਇੰਟਰਨੈੱਟ ਕਨੈਕਟੀਵਿਟੀ ਤੇ ਔਰਤਾਂ ਨੂੰ ਡਿਜੀਟਲ ਲਿਟ੍ਰੇਸੀ ਦੇ ਖੇਤਰ 'ਚ ਵਧਾਵਾ ਦੇਣ ਲਈ ਐਲਾਨ ਕੀਤੀ ਸੀ। Google for India ਈਵੈਂਟ 'ਚ ਹਰ ਸਾਲ ਕੰਪਨੀ ਆਪਣੇ ਭਾਰਤ 'ਚ ਡਿਜੀਟਲ ਪਲਾਨਜ਼ ਬਾਰੇ ਐਲਾਨ ਕਰਦਾ ਹੈ ਜਿਨ੍ਹਾਂ 'ਚ ਦੇਸ਼ ਦੇ ਡਿਜੀਟਲ ਇਨਫਰਾਸਟਰਕਚਰ ਨੂੰ ਲੈ ਕੇ ਜ਼ਿਆਦਾਤਰ ਐਲਾਨ ਕੀਤੇ ਜਾਂਦੇ ਹਨ।

Google ਨੇ ਭਾਰਤੀ ਰੇਲਵੇ ਨਾਲ ਮਿਲ ਕੇ ਕਈ ਛੋਟੇ ਵੱਡੇ ਰੇਲਵੇ ਸੇਟਸ਼ਨ ਨੂੰ ਵਾਈ-ਫਾਈ ਨਾਲ ਕਨੈਕਟ ਕੀਤਾ ਹੈ। ਨਾਲ ਹੀ ਕੰਪਨੀ ਨੇ ਦੇਸ਼ ਦੇ ਕਈ ਸ਼ਹਿਰਾਂ 'ਚ ਜਨਤਕ ਥਾਵਾਂ 'ਚ ਵਾਈ-ਫਾਈ ਹਾਟ-ਸਪਾਟ ਲਾਏ ਹਨ। ਇਸ ਵਾਰ ਵੀ ਕੰਪਨੀ ਆਪਣੇ ਡਿਜੀਟਲ ਇਨਫਰਾਸਟਰਕਚਰ ਨੂੰ ਗ੍ਰਾਮੀਣ ਖੇਤਰਾਂ ਤੇ ਟੀਅਰ 3 ਤੇ ਟੀਅਰ 4 ਸ਼ਹਿਰਾਂ 'ਚ ਵਧਾਵਾ ਦੇਣ ਬਾਰੇ ਵੀ ਐਲਾਨ ਕਰ ਸਕਦੀ ਹੈ।

Posted By: Ravneet Kaur