ਜੇਐੱਨਐੱਨ, ਨਵੀਂ ਦਿੱਲੀ : Google ਦੇ ਡਾਟਾ ਸਟੋਰੇਜ ਐਪ Google Drive ਦਾ ਇਸਤੇਮਾਲ ਯੂਜ਼ਰਜ਼ ਕਰਦੇ ਹਨ। ਇਸ ਦਾ ਇਸਤੇਮਾਲ ਸਿਰਫ਼ ਪਰਸਨਲ ਡਾਟਾ ਨੂੰ ਸੇਵ ਕਰਨ ਲਈ ਹੀ ਨਹੀਂ ਬਲਕਿ ਆਫੀਸ਼ੀਅਲ ਕੰਮ ਲਈ ਕੀਤਾ ਜਾਂਦਾ ਹੈ। ਹੁਣ Google Drive 'ਚ ਜਲਦ ਹੀ ਇਕ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ​Google Drive ਜਲਦ ਹੀ ਇਕ ਅਪਡੇਟ ਲੈ ਕੇ ਆਉਣ ਵਾਲਾ ਹੈ ਜਿਸ ਦੇ ਬਾਅਦ Gmail ਵੱਲੋਂ ਹੀ Drive 'ਚ ਟ੍ਰੈਸ਼ ਫਾਈਲ ਸਿਰਫ਼ 30 ਦਿਨਾਂ ਤਕ ਹੀ ਸੇਵ ਰਹੇਗੀ। 30 ਦਿਨਾਂ ਦੇ ਬਾਅਦ ਇਹ ਫਾਈਲ ਆਟੋਮੈਟਿਕ ਡਿਲੀਟ ਹੋ ਜਾਵੇਗੀ। ਇਹ ਅਪਡੇਟ 13 ਅਕਤੂਬਰ ਤੋਂ ਸ਼ੁਰੂ ਹੋਵੇਗਾ।

Google Drive 'ਚ ਮਿਲਣ ਵਾਲੇ ਨਵੇਂ ਅਪਡੇਟ ਦੀ ਜਾਣਕਾਰੀ ਕੰਪਨੀ ਨੇ ਆਪਣੇ ਅਧਿਕਾਰਿਕ ਬਲਾਗ ਪੋਸਟ ਦੇ ਜ਼ਰੀਏ ਸ਼ੇਅਰ ਕੀਤੀ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਕੰਪਨੀ 13 ਅਕਤੂਬਰ ਤੋਂ ਨਵੇਂ ਅਪਡੇਟ ਲੈ ਕੇ ਆ ਰਹੀ ਹੈ। ਇਸ ਅਪਡੇਟ ਦੇ ਆਉਣ ਦੇ ਬਾਅਦ 13 ਅਕਤੂਬਰ ਤੋਂ ਟ੍ਰੈਸ਼ ਫਾਈਲ ਦਾ ਡਾਟਾ ਸਿਰਫ਼ 30 ਦਿਨਾਂ ਤਕ ਲਈ ਸੇਵ ਰਹੇਗਾ। 30 ਦਿਨਾਂ ਦੇ ਬਾਅਦ ਟ੍ਰੈਸ਼ ਫਾਈਲ ਆਪਣੇ ਆਪ ਹੀ ਡਿਲੀਟ ਹੋ ਜਾਵੇਗੀ। ਦੱਸ ਦਈਏ ਕਿ ਹੁਣ ਤਕ ਟ੍ਰੈਸ਼ ਫਾਈਲ ਹਮੇਸ਼ਾ ਲਈ ਸੇਵ ਰਹਿੰਦੀ ਹੈ ਹੈ, ਜਦ ਤਕ ਯੂਜ਼ਰਜ਼ ਉਸ ਨੂੰ ਖੁਦ ਹੀ ਡਿਲੀਟ ਨਹੀਂ ਕਰਦੇ।

ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ 13 ਅਕਤੂਬਰ 2020 ਤੋਂ ਰਿਟੈਂਸ਼ਨ ਪਾਲਿਸੀ 'ਚ ਹੋਣ ਵਾਲਾ ਸਿਰਫ਼ Google Drive 'ਚ ਹੀ ਨਹੀਂ ਬਲਕਿ G Suite ਤੇ Gmail 'ਚ ਦੇਖਣ ਨੂੰ ਮਿਲ ਚੁੱਕਾ ਹੈ। ਇਸ ਅਪਡੇਟ ਦੇ ਬਾਅਦ ਯੂਜ਼ਰਜ਼ ਸਿਰਫ਼ ਉਨ੍ਹਾਂ ਫਾਈਲਾਂ ਨੂੰ ਡਿਲੀਟ ਕਰ ਸਕਣਗੇ। ਜਿਨ੍ਹਾਂ ਨੂੰ ਉਹ ਡਿਲੀਟ ਕਰਨਾ ਚਾਹੁੰਦੇ ਹਨ। । Google ਆਪਣੇ ਯੂਜ਼ਰਜ਼ ਨੂੰ ਜਾਗਰੂਕ ਕਰਨ ਲਈ ਨਵੀਂ ਪਾਲਿਸੀ ਨਾਲ ਜੁੜਿਆ ਬੈਨਰ ਸ਼ੋਅ ਕਰੇਗਾ। ਜਿਸ 'ਚ ਅਪਡੇਟ ਨਾਲ ਜੁੜੀ ਜਾਣਕਾਰੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਪਾਲਿਸੀ 'ਚ ਕੀਤਾ ਗਿਆ ਇਹ ਬਦਲਾਅ G Suite ਤੇ Gmail ਦੀ ਪਾਲਿਸੀ ਨਾਲ ਮਿਲਦਾ ਜੁਲਦਾ ਹੈ। ਨਵੀਂ ਪਾਲਿਸੀ G Suite ਪ੍ਰੋਡਕਟ ਦੇ ਉਪਭੋਗਤਾਵਾਂ ਨੂੰ ਇਹ ਸੁਨਿਸ਼ਚਿਤ ਕਰਨ 'ਚ ਮਦਦ ਕਰੇਗੀ ਕਿ ਉਪਭੋਗਤਾਵਾਂ ਦੁਆਰਾ ਟ੍ਰੈਸ਼ ਕੀਤੀਆਂ ਗਈਆਂ ਆਈਟਮ ਅਸਲ 'ਚ ਡਿਲੀਟ ਕਰ ਦਿੱਤੀਆਂ ਗਈਆਂ ਹਨ। ਟ੍ਰੈਸ਼ ਡਾਟਾ ਨੂੰ 25 ਦਿਨਾਂ ਦੌਰਾਨ ਰਿਸਟੋਰ ਕੀਤਾ ਜਾ ਸਕਦਾ ਹੈ, ਨਹੀਂ ਤਾਂ 30 ਦਿਨਾਂ ਦੇ ਬਾਅਦ ਇਹ ਆਪਣੇ ਆਪ ਡਿਲੀਟ ਹੋ ਜਾਵੇਗਾ।

Posted By: Sarabjeet Kaur