ਨਵੀਂ ਦਿੱਲੀ, ਟੈਕ ਡੈਸਕ : ਅਪ੍ਰੈਲ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੀ ਦੁਨੀਆ ਲਈ ਦੋ ਤਕਨਾਲੋਜੀ ਕੰਪਨੀਆਂ Apple ਤੇ Google ਨਾਲ ਆਈ ਸੀ। ਦੋਵੇਂ ਹੀ ਕੰਪਨੀਆਂ ਨੇ Covid-19 ਕਾਨਟੈਸਟ ਟ੍ਰੇਸਿੰਗ ਲਈ API 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਦੋਵੇਂ ਕੰਪਨੀਆਂ ਨੇ ਇਸ ਫੀਚਰ ਨੂੰ ਭਾਰਤ 'ਚ ਵੀ ਰੋਲ ਆਊਟ ਕੀਤਾ ਹੈ ਪਰ ਭਾਰਤ 'ਚ ਇਹ ਫੀਚਰ ਯੂਜ਼ਰਜ਼ ਲਈ ਜ਼ਿਆਦਾ ਮਦਦਗਾਰ ਨਹੀਂ ਹੈ। ਇਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ Google ਤੇ Apple ਨੇ ਆਪਣੇ API 'ਚ ਬਦਲਾਅ ਇਸ ਲਈ ਕੀਤਾ ਸੀ ਕਿ ਹੈਲਥ ਏਜੰਸੀਆਂ ਨੂੰ ਕਾਨਟੈਸਟ ਟ੍ਰੇਸਿੰਗ 'ਚ ਮਦਦ ਮਿਲੇ। ਭਾਰਤ 'ਚ ਪਹਿਲਾਂ ਤੋਂ ਹੀ ਸਿਹਤ ਮੰਤਰਾਲਾ ਵੱਲੋਂ Aarogya Setu ਐਪ ਨੂੰ ਲਾਂਚ ਕੀਤਾ ਗਿਆ ਹੈ ਜੋ ਕਿ ਕਾਨਟੈਸਟ ਟ੍ਰੇਸਿੰਗ 'ਚ ਮਦਦ ਕਰਦਾ ਹੈ। ਸਰਕਾਰ ਨੇ ਇਸ ਐਪ ਨੂੰ ਸਮਾਰਟਫੋਨ ਯੂਜ਼ਰਜ਼ ਲਈ ਜ਼ਰੂਰੀ ਵੀ ਕਰ ਦਿੱਤਾ ਹੈ ਤਾਂਜੋ ਕਾਨਟੈਕਟ ਟ੍ਰੇਸਿੰਗ ਕੀਤੀ ਜਾ ਸਕੇ।

Andriod ਯੂਜ਼ਰਜ਼ ਨੂੰ Google ਦਾ ਇਹ Covid-19 ਕਾਨਟੈਕਟ ਟ੍ਰੇਸਿੰਗ ਫੀਚਰ ਸੈਟਿੰਗਜ਼ ਆਪਸ਼ਨ 'ਚ ਦਿਖੇਗਾ। ਉਥੇ ਯੂਜ਼ਰਜ਼ Covid-19 Exposure Notifications ਦੇ ਨਾਮ ਨਾਲ ਇਸ ਦੇਖ ਸਕੋਗੇ। iOS ਯੂਜ਼ਰਜ਼ ਲਈ ਵੀ ਇਸ ਫੀਚਰ ਨੂੰ ਭਾਰਤ 'ਚ ਰੋਲ ਆਊਟ ਕੀਤਾ ਜਾ ਚੁੱਕਾ ਹੈ। ਭਾਰਤ 'ਚ ਇਹ ਫੀਚਰ ਇਸ ਲਈ ਕੰਮ ਨਹੀਂ ਕਰਦਾ ਹੈ ਕਿਉਂਕਿ ਇੱਥੇ ਪਹਿਲਾਂ ਤੋਂ ਹੀ Aarogya Setu ਐਪ ਨੂੰ ਕਾਨਟੈਕਟ ਟ੍ਰੇਸਿੰਗ ਲਈ ਰੋਲ ਆਊਟ ਕੀਤਾ ਗਿਆ ਹੈ। ਭਾਰਤ 'ਚ ਕੋਵਿਡ-19 ਐਕਸਪੋਜਰ ਨੋਟੀਫਿਕੇਸ਼ਨ ਸੇਟਿੰਗਜ਼ ਦੀ ਵਰਤੋਂ ਫਿਲਹਾਲ ਹਾਸਲ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਦੇ ਸਪੋਰਟ ਵਾਲੇ ਐਪਸ ਫਿਲਹਾਲ ਭਾਰਤ 'ਚ ਉਪਲੱਬਧ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਲਾਂਚ ਕੀਤਾ ਗਿਆ Aarogya Setu ਐਪ ਸਮਾਰਟ ਫੋਨ ਦੇ ਬਲੂਟੁੱਥ ਤੇ ਲੋਕੇਸ਼ਨ ਫੀਚਰ ਦੀ ਵਰਤੋਂ ਕਰ ਕੇ ਕਾਨਟੈਕਟ ਟ੍ਰੇਸਿੰਗ 'ਚ ਮਦਦ ਕਰਦਾ ਹੈ। Apple ਤੇ Google ਦਾ ਇਹ ਕਾਨਟੈਕਟ ਟ੍ਰੇਸਿੰਗ ਫੀਚਰ API (Application programming interface ਰਾਹੀਂ ਐਪਸ ਨੂੰ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਭਾਰਤ ਸਰਕਾਰ ਵੱਲੋਂ ਲਾਂਚ ਕੀਤਾ ਗਿਆ Aarogya Setu ਐਪ Apple ਤੇ Google ਦੇ API ਨੂੰ ਸਪੋਰਟ ਨਹੀਂ ਕਰਦਾ ਹੈ। Apple ਤੇ Google ਦਾ ਇਹ ਫੀਚਰ ਬਲੂਟੁੱਥ ਆਈਡੈਂਟੀਫਾਇਰ ਰਾਹੀਂ ਕਾਨਟੈਕਟ ਟ੍ਰੇਸਿੰਗ 'ਚ ਮਦਦ ਕਰਦਾ ਹੈ।

Posted By: Ravneet Kaur