ਨਵੀਂ ਦਿੱਲੀ, ਟੈੱਕ ਡੈਸਕ : ਦਿੱਗਜ ਟੈਕਨੋਲਾਜੀ ਕੰਪਨੀ ਗੂਗਲ (Google) ਤੇ ਐੱਪਲ (Apple) ਨੇ ਇਸ ਸਾਲ ਦੀ ਪਹਿਲੀ ਛਿਮਾਹੀ 'ਚ ਪਲੇਅ ਸਟੋਰ-ਐਪ ਸਟੋਰ ਤੋਂ 8 ਲੱਖ ਮੋਬਾਈਲ ਐਪ ਹਟਾਏ ਹਨ। ਇਨ੍ਹਾਂ ਮੋਬਾਈਲ ਐਪਸ ਨੂੰ ਹਟਾਉਣ ਤੋਂ ਪਹਿਲਾਂ ਗੂਗਲ ਪਲੇਅ ਸਟੋਰ 'ਤੇ 9 ਬਿਲੀਅਨ ਤੇ ਐੱਪਲ ਐਪ ਸਟੋਰ 'ਤੇ 21 ਮਿਲੀਅਨ ਡਾਊਨਲੋਡ ਕੀਤਾ ਗਿਆ ਸੀ। ਇਹ ਜਾਣਕਾਰੀ ਕੈਲੀਫੋਰਨੀਆ ਦੀ ਰਿਸਰਚ ਫਰਮ Pixalate ਦੀ ਰਿਪੋਰਟ ਤੋਂ ਮਿਲੀ ਹੈ।

Pixalate ਦੀ ਰਿਪੋਰਟ ਮੁਤਾਬਕ, ਗੂਗਲ ਪਲੇਅ ਸਟੋਰ ਤੋਂ 86 ਫ਼ੀਸਦ ਮੋਬਾਈਲ ਐਪਸ ਨੂੰ ਹਟਾਇਆ ਗਿਆ ਹੈ। ਉੱਥੇ ਹੀ ਦੂਸਰੇ ਪਾਸੇ 89 ਫ਼ੀਸਦ ਮੋਬਾਈਲ ਐਪ ਐਪ ਸਟੋਰ ਤੋਂ ਡੀ-ਲਿਸਟ ਹੋਏ ਹਨ ਜੋ 12 ਸਾਲ ਤਕ ਦੇ ਬੱਚਿਆਂ ਨੂੰ ਟਾਰਗੈੱਟ ਕਰ ਰਹੇ ਸਨ। ਇਸ ਤੋਂ ਇਲਾਵਾ ਪਲੇਅ ਸਟੋਰ 'ਤੇ 25 ਫ਼ੀਸਦ ਐਪ ਤੇ ਐਪ ਸਟੋਰ 'ਤੇ 59 ਫ਼ੀਸਦ ਐਪਸ ਨੇ ਪ੍ਰਾਈਵੇਸੀ ਪਾਲਿਸੀ ਦੀ ਉਲੰਘਣਾ ਕੀਤੀ ਸੀ।

ਰਿਪੋਰਟ 'ਚ ਅੱਗੇ ਕਿਹਾ ਹੈ ਕਿ ਦੋਵੇਂ ਪਲੇਟਫਾਰਜ਼ 'ਤੇ 50 ਲੱਖ ਐਪਸ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਐਪਸ ਨੂੰ 2.1 ਕਰੋੜ ਕਸਟਮਰ ਰੀਵਿਊ ਤੇ ਰੇਟਿੰਗ ਮਿਲੀ ਸੀ। ਅਜਿਹੇ ਵਿਚ ਮੁਮਕਿਨ ਹੈ ਕਿ ਪਲੇਅ ਸਟੋਰ ਤੇ ਐਪ ਸਟੋਰ ਤੋਂ ਹਟਾਉਣ ਤੋਂ ਬਾਅਦ ਵੀ ਇਹ ਐਪ ਯੂਜ਼ਰਜ਼ ਦੇ ਫੋਨ 'ਚ ਮੌਜੂਦ ਹੋਣ।

ਪਿਛਲੇ ਸਾਲ ਦਵਾਂ ਕੰਪਨੀਆਂ ਹਟਾਇਆ ਸੀ ਇਹ ਐਪ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗੂਗਲ ਤੇ ਐੱਪਲ ਨੇ ਪਿਛਲੇ ਸਾਲ ਆਪਣੇ ਪਲੇਟਫਾਰਮ ਤੋਂ Fortnite ਐਪ ਨੂੰ ਹਟਾਇਆ ਸੀ। Cnet ਦੀ ਰਿਪੋਰਟ ਮੁਤਾਬਕ, Apple ਤੇ Google ਨੇ ਆਪਣੇ ਐਪ ਸਟੋਰਜ਼ ਤੋਂ Fortnite ਗੇਮ ਨੂੰ ਹਟਾਉਣ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ Fortnite ਨੇ ਯੂਜ਼ਰਜ਼ ਤੋਂ ਡਾਇਰੈਕਟ ਪੇਮੈਂਟ ਲੇਣੀ ਸ਼ੁਰੂ ਕਰ ਦਿੱਤੀ ਸੀ।

ਇਸ ਐਪ 'ਚ ਡਾਇਰੈਕਟ ਪੇਮੈਂਟ ਦੀ ਆਪਸ਼ਨ ਉਪਲਬਧ ਕਰਵਾ ਦਿੱਤੀ ਗਈ ਸੀ। ਗੂਗਲ ਦਾ ਕਹਿਣਾ ਸੀ ਕਿ ਇਹ ਗੇਮ ਸਾਡੀ ਪਾਲਿਸੀ ਦੀ ਉਲੰਘਣਾ ਕਰ ਰਹੀ ਹੈ। ਇਸ ਲਈ ਇਸ ਐਪ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।

Fortnite ਐਪ ਦੀ ਗੱਲ ਕਰੀਏ ਤਾਂ ਇਹ ਇਕ ਆਨਲਾਈਨ ਗੇਮ ਹੈ। ਇਸ ਗੇਮ ਦੇ ਨਾਲ 250 ਮਿਲੀਅਨ ਤੋਂ ਜ਼ਿਆਦਾ ਯੂਜ਼ਰ ਜੁੜੇ ਹਨ। ਯੂਜ਼ਰਜ਼ ਵੱਖ-ਵੱਖ ਹਥਿਆਰਾਂ ਜ਼ਰੀਏ ਇਕ-ਦੂਸਰੇ ਨਾਲ ਮੁਕਾਬਲਾ ਕਰ ਸਕਦੇ ਹਨ।

Posted By: Seema Anand