ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਏਅਰਟੈੱਲ ਨੇ ਗੂਗਲ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਵਿਚ ਗੂਗਲ ਕੰਪਨੀ ਆਪਣੇ ਗੂਗਲ ਫਾਰ ਇੰਡੀਆ ਡਿਜੀਟਾਈਜ਼ੇਸ਼ਨ ਫੰਡ ਤੋਂ ਏਅਰਟੈੱਲ ਵਿਚ $1 ਬਿਲੀਅਨ ਦਾ ਨਿਵੇਸ਼ ਕਰੇਗੀ। ਗੂਗਲ ਕੰਪਨੀ 70 ਕਰੋੜ ਦਾ ਨਿਵੇਸ਼ ਕਰਕੇ ਏਅਰਟੈੱਲ 'ਚ 1.28 ਫੀਸਦੀ ਹਿੱਸੇਦਾਰੀ ਹਾਸਲ ਕਰੇਗੀ। ਜਦਕਿ ਬਹੁ-ਸਾਲਾ ਸੌਦੇ ਤਹਿਤ 300 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ।

ਗੂਗਲ-ਏਅਰਟੈੱਲ ਸਾਂਝੇਦਾਰੀ ਭਾਰਤ ਦੇ ਡਿਜੀਟਲ ਮਾਰਗ ਨੂੰ ਮਜ਼ਬੂਤ ​​ਕਰੇਗੀ

ਟੈਲੀਕਾਮ ਆਪਰੇਟਰ ਏਅਰਟੈੱਲ ਦੇ ਮੁਤਾਬਕ ਇਸ ਨਵੀਂ ਸਾਂਝੇਦਾਰੀ ਨਾਲ ਸਮਾਰਟਫੋਨ ਅਤੇ ਗਾਹਕਾਂ ਤਕ ਪਹੁੰਚ ਕਰਨਾ ਆਸਾਨ ਹੋ ਜਾਵੇਗਾ। ਨਾਲ ਹੀ 5ਜੀ ਨੈੱਟਵਰਕ ਦੀ ਦੁਨੀਆ 'ਚ ਸਾਂਝੇਦਾਰੀ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਗੂਗਲ ਭਾਰਤ 'ਚ ਕਲਾਊਡ ਈਕੋਸਿਸਟਮ ਨੂੰ ਮਜ਼ਬੂਤ ​​ਕਰੇਗਾ। ਗੂਗਲ ਤੋਂ 300 ਮਿਲੀਅਨ ਦੇ ਨਿਵੇਸ਼ ਨਾਲ ਏਅਰਟੈੱਲ ਦਾ ਵਿਸਤਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂਜ਼ਰਸ ਨੂੰ ਕਿਫਾਇਤੀ ਦਰ 'ਤੇ ਡਿਜੀਟਲ ਪ੍ਰੋਗਰਾਮ ਡਿਲੀਵਰ ਕੀਤੇ ਜਾਣਗੇ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਗੂਗਲ-ਏਅਰਟੈੱਲ ਡੀਲ ਭਾਰਤ 'ਚ ਡਿਜੀਟਲ ਮਾਰਗ ਨੂੰ ਆਸਾਨ ਬਣਾ ਦੇਵੇਗੀ। ਇਸ ਦੇ ਨਾਲ ਹੀ ਇਹ ਉਪਭੋਗਤਾਵਾਂ ਨੂੰ ਸਸਤੀ ਦਰ 'ਤੇ ਇੰਟਰਨੈਟ ਸਮੇਤ ਹੋਰ ਡਿਜੀਟਲ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਕਰੇਗਾ।

ਗੂਗਲ-ਏਅਰਟੈੱਲ ਸੌਦੇ 'ਤੇ ਸ਼ੇਅਰ ਲਾਭ

ਏਅਰਟੈੱਲ ਵਿਚ ਨਿਵੇਸ਼ ਨਾਲ, ਗੂਗਲ ਨੂੰ 734 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 71,176,839 ਇਕਵਿਟੀ ਸ਼ੇਅਰ ਮਿਲਣਗੇ। ਕੁੱਲ ਮਿਲਾ ਕੇ ਗੂਗਲ ਨੂੰ ਏਅਰਟੈੱਲ ਨੂੰ 5,224.38 ਕਰੋੜ ਰੁਪਏ ($700 ਮਿਲੀਅਨ) ਅਦਾ ਕਰਨੇ ਪੈਣਗੇ। ਇਸ ਸਾਂਝੇਦਾਰੀ ਦੀ ਘੋਸ਼ਣਾ ਦੇ ਨਾਲ, ਸਟਾਕ ਸ਼ੁਰੂਆਤੀ ਵਪਾਰ ਵਿਚ 1.95 ਫੀਸਦੀ ਵਧ ਕੇ 721 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਵਰਤਮਾਨ ਵਿਚ, ਏਅਰਟੈੱਲ ਦੇ ਪ੍ਰਮੋਟਰ ਸਮੂਹ - ਮਿੱਤਲ ਪਰਿਵਾਰ ਤੇ ਸਿੰਗਲ - ਕੋਲ ਟੈਲੀਕੋ ਵਿਚ 55.93 ਫੀਸਦੀ ਹੈ ਅਤੇ ਬਾਕੀ ਜਨਤਾ ਦੇ ਕੋਲ ਹੈ।

Posted By: Sarabjeet Kaur