ਜੇਐੱਨਐੱਨ, ਨਵੀਂ ਦਿੱਲੀ : Google ਨੇ Android Go ਫੋਨਜ਼ ਲਈ Camera Go ਐਪ ਲਾਂਚ ਕੀਤਾ ਹੈ। ਜੋ ਕਿ ਸਭ ਤੋਂ ਪਹਿਲਾ ਹਾਲ ਹੀ 'ਚ ਲਾਂਚ ਕੀਤਾ ਗਿਆ Nokia 1.3 ਸਮਾਰਟਫੋਨ ਦੇ ਨਾਲ ਉਪਲਬਧ ਹੋਵੇਗਾ। ਇਸ ਦੇ ਬਾਅਦ ਜਲਦ ਹੀ ਕੰਪਨੀ ਇਸ ਐਪ ਨੂੰ ਹੋਰਨਾਂ Android Go ਓਐੱਸ 'ਤੇ ਅਧਾਰਿਤ ਫੋਨਜ਼ ਲਈ ਉਪਲਬਧ ਕਰਾਏਗੀ। ਇਸ ਐਪ ਦੀ ਖਾਸੀਅਤ ਹੈ ਕਿ ਇਸ 'ਚ ਯੂਜ਼ਰਜ਼ ਨੂੰ ਪੋਟ੍ਰੇਟ ਮੋਡ ਵਰਗੇ ਫ਼ੀਚਰਜ਼ ਦੀ ਸੁਵਿਧਾ ਮਿਲੇਗੀ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਵਧੀਆ ਕਵਾਲਿਟੀ ਵਾਲੀ ਇਮੇਜ਼ ਕਲਿਕ ਕਰ ਸਕਣਗੇ।

Camera Go ਐਪ ਦੇ ਲਾਂਚ ਦੌਰਾਨ ਕੰਪਨੀ ਨੇ ਦੱਸਿਆ ਕਿ ਇਸ ਐਪ ਨੂੰ ਇਸ ਤਰ੍ਹਾਂ ਦੇ ਯੂਜ਼ਰਜ਼ ਨੂੰ ਟਾਰਗੈੱਟ ਕਰਦੇ ਹੋਏ ਪੇਸ਼ ਕੀਤਾ ਗਿਆ ਹੈ ਜੋ ਕਿ ਪਹਿਲੀ ਵਾਰ ਸਮਾਰਟਫੋਨ ਇਸਤੇਮਾਲ ਕਰ ਰਹੇ ਹਨ। ਇਸ ਲਈ ਐਪ ਦਾ ਇੰਟਰਫੇਸ ਕਾਫ਼ੀ ਸਿੰਪਲ ਰੱਖਿਆ ਹੈ। Android Go ਦੇ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ Nokia 1.3 ਹੈ ਜਿਸ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। Camera Go ਐਪ ਨੂੰ 28 ਦੇਸ਼ਾਂ 'ਚ ਉਪਲਬਧ ਕਰਾਇਆ ਜਾਵੇਗਾ। ਇਸ ਐਪ 'ਚ ਯੂਜ਼ਰਜ਼ ਨੂੰ ਫੋਟੋ ਫਿਲਟਰਿੰਗ ਤੇ ਪੋਟ੍ਰੇਟ ਮੋਡ ਦੀ ਮਦਦ ਨਾਲ ਇਮੇਜ਼ ਕਲਿਕ ਕਰਨ ਦੀ ਸੁਵਿਧਾ ਮਿਲੇਗੀ।

Nokia 1.3 ਦੀ ਗੱਲ ਕਰੀਏ ਤਾਂ Android Go ਓਐੱਸ 'ਤੇ ਅਧਾਰਿਤ ਇਹ ਫੋਨ ਅਪ੍ਰੈਲ 'ਚ ਸੇਲ ਲਈ ਉਪਲਬਧ ਹੋਵੇਗਾ ਤੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ EUR 95 ਲਗਪਗ 7,600 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ Google Camera Go ਐਪ ਇੰਟੀਗ੍ਰੇਟੇਟ ਹੈ। ਇਸ 'ਚ ਫੋਟੋਗ੍ਰਾਫੀ ਲਈ ਯੂਜ਼ਰਜ਼ ਨੂੰ 8MP ਦਾ ਪ੍ਰਾਇਮਰੀ ਸੈਂਸਰ ਦਿੱਤਾ ਗਿਆ ਹੈ।

Nokia 1.3 ਨੂੰ Snapdragon 215 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ ਤੇ ਇਸ 'ਚ ਪਾਵਰ ਬੈਕਅਪ ਲਈ 3,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ 1 ਜੀਬੀ ਰੈਮ ਤੇ 16 ਜੀਬੀ ਇੰਟਰਨਲ ਮੈਮੋਰੀ ਦੀ ਸੁਵਿਧਾ ਉਪਲਬਧ ਹੈ। ਇਸ 'ਚ 5.71 ਇੰਚ ਦੀ ਐੱਚਡੀ+ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਵਾਟਰਡ੍ਰਾਪ ਨਾਚ ਡਿਸਪਲੇਅ ਮੌਜੂਦ ਹੈ। ਫੋਨ 'ਚ ਸੈਲਫੀ ਲਈ ਯੂਜ਼ਰਜ਼ ਨੂੰ 5MP ਦਾ ਫ੍ਰੰਟ ਕੈਮਰਾ ਉਪਲਬਧ ਹੋਵੇਗਾ।

Posted By: Sarabjeet Kaur