ਟੈਕ ਡੈਸਕ, ਨਵੀਂ ਦਿੱਲੀ : ਹਰਮਨਪਿਆਰੇ ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ ਪਿਛਲੇ ਦਿਨੀਂ StreamFest ਆਫ਼ਰ ਦਾ ਐਲਾਨ ਕੀਤਾ ਸੀ, ਜਿਸ ਤਹਿਤ ਯੂਜ਼ਰਜ਼ ਵੀਕੈਂਡ ਵਿਚ ਫਰੀ ਸਟ੍ਰੀਮਿੰਗ ਦੀ ਸਹੂਲਤ ਦਾ ਲਾਭ ਲੈ ਸਕਣਗੇ। ਨੈੱਟਫਲਿਕਸ ਯੂਜ਼ਰਜ਼ ਲਈ ਖੁਸ਼ਖਬਰੀ ਹੈ ਕਿ ਇਹ ਆਫਰ ਅੱਜ ਭਾਵ 5 ਦਸੰਬਰ ਤੋਂ ਸ਼ੁਰੂ ਹੋ ਗਈ ਹੈ। ਭਾਵ ਜੇ ਤੁਹਾਡੇ ਕੋਲ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਹੈ ਤਾਂ ਅੱਜ ਤੁਸੀਂ ਨੈੱਟਫਲਿਕਸ ’ਤੇ ਮੁਫ਼ਤ ਵਿਚ ਐਕਸਲਿਊਸਿਵ ਸ਼ੋਅ, ਸੀਰੀਜ਼ ਅਤੇ ਮੂਵੀ ਦਾ ਮਜ਼ਾ ਲੈ ਸਕੋਗੇ। ਆਓ ਜਾਣਦੇ ਹਾਂ ਕਿ ਇਹ StreamFest ਆਫ਼ਰ ਕਦੋਂ ਤਕ ਅਤੇ ਕਿਵੇਂ ਪ੍ਰਾਪਤ ਹੋਵੇਗੀ।

ਵੀਕੈਂਡ ’ਤੇ ਮਿਲੇਗਾ ਫਰੀ ਸਬਸਕ੍ਰਿਪਸ਼ਨ

ਨੈੱਟਫਲਿਕਸ ਨੇ ਸਟਰੀਮਫੈਸਟ ਆਫਰ ਤਹਿਤ ਇਹ ਸਪਸ਼ਟ ਕੀਤਾ ਸੀ ਕਿ ਯੂਜ਼ਰਜ਼ ਵੀਕੈਂਡ ’ਤੇ ਭਾਵ ਅੱਜ 5 ਦਸੰਬਰ ਤੋਂ ਸੂਵਿਧਾ ਯੂਜ਼ਰਜ਼ ਨੂੰ 48 ਘੰਟਿਆਂ ਲਈ ਉਪਲਬਧ ਹੋਵੇਗੀ। ਇਨ੍ਹਾਂ 48 ਘੰਟਿਆਂ ਵਿਚ ਤੁਸੀਂ ਆਪਣੀ ਮਨਪਸੰਦ ਸੀਰੀਜ਼, ਮੂਵੀ ਜਾਂ ਸ਼ੋਅ ਦੇਖ ਸਕਦੇ ਹੋ। ਦੱਸ ਦੇਈਏ ਕਿ ਇਹ ਕੰਪਨੀ ਦਾ ਇਕ ਪ੍ਰੋਮੋਸ਼ਨਲ ਟਰਾਈਲ ਹੈ। ਜੇ ਤੁਸੀਂ ਵੀ ਨੈੱਟਫਲਿਕਸ ’ਤੇ ਫਰੀ ਸਟ੍ਰੀਮਿੰਗ ਸਰਵਿਸ ਦਾ ਲਾਭ ਚੁੱਕਣਾ ਚਾਹੁੰਦੇ ਹੋ ਤਾਂ ਦੱਸ ਦੇਈਏ ਕਿ ਇਸ ਨੂੰ ਤੁਸੀਂ ਟੀਵੀ, ਲੈਪਟਾਪ ਜਾਂ ਮੋਬਾਈਲ ਕਿਤੇ ਵੀ ਅਸੈੱਸ ਕਰ ਸਕਦੇ ਹਾਂ। ਖਾਸ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਡੈਬਿਟ ਕਾਰਡ ਜਾਂ ਕੈ੍ਰਡਿਟ ਕਾਰਡ ਡਿਟੇਲ ਦੇਣ ਦੀ ਲੋਡ਼ ਨਹੀਂ ਹੈ ਪਰ ਇਹ ਵੀ ਸਪਸ਼ਟ ਕੀਤਾ ਹੈ ਕਿ ਫਰੀ ਸਟ੍ਰੀਮਿੰਗ ਦੌਰਾਨ ਯੂਜ਼ਰਜ਼ ਸਿਰਫ਼ ਐਸਡੀ ਕੰਟੈਂਟ ਹੀ ਦੇਖ ਸਕਣਗੇ। ਭਾਵ ਇਸ ਵਿਚ ਐਚਡੀ ਜਾਂ ਫੁਲ ਐਚਡੀ ਕੰਟੈਂਟ ਦੀ ਸਹੂਲਤ ਨਹੀਂ ਮਿਲੇਗੀ।

ਇੰਝ ਮਿਲੇਗਾ ਫਰੀ ਅਸੈੱਸ

ਜੇ ਤੁਸੀਂ ਨੈੱਟਫਲਿਕਸ ਦਾ ਫਰੀ ਅਸੈੱਸ ਪ੍ਰਾਪਤ ਕਰਨਾ ਚਾਹੁੰਦਾ ਹਾਂ ਤਾਂ ਉਸ ਲਈ ਤੁਹਾਨੂੰ ਕੁਝ ਸਿੰਪਲ ਟਿਪਸ ਫਾਲੋ ਕਰਨਾ ਹੋਵੇਗਾ।

1. ਸਭ ਤੋਂ ਪਹਿਲਾਂ ਤੁਹਾਨੂੰ ਨੈੱਟਫਲਿਕਸ ਡਾਊਨਲੋਡ ਕਰਨਾ ਹੋਵੇਗਾ ਜੋ ਕਿ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਫਰੀ ਡਾਊਨਲੋਡਿੰਗ ਲਈ ਉਪਲਬਧ ਹੈ। ਇਸ ਤੋਂ ਇਲਾਵਾ ਤੁਸੀਂ ਸਿੱਧੇ Netflix.com/streamfest ਵੈਬਸਾਈਟ ’ਤੇ ਵੀ ਜਾ ਸਕਦੇ ਹੋ।

2. ਐਪ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਅਕਾਊਂਟ ਬਣਾਉਣਾ ਹੋਵੇਗਾ।

3. ਅਕਾਊਂਟ ਬਣਾਉਣ ਲਈ ਕੁਝ ਨਿੱਜੀ ਜਾਣਕਾਰੀ ਪੁੱਛੀ ਜਾਵੇਗੀ, ਜਿਸ ਵਿਚ ਫੋਨ ਨੰਬਰ ਅਤੇ ਈਮੇਲ ਆਈਡੀ ਸ਼ਾਮਲ ਹੈ।

4. ਡਿਟੇਲ ਭਰਨ ਤੋਂ ਬਾਅਦ ਤੁਸੀਂ ਇਕ ਪਾਸਵਰਡ ਬਣਾਉਣਾ ਹੈ। ਇਹ ਪਰਕਿਰਿਆ ਪੂਰੀ ਹੋਣ ਤੋਂ ਬਾਅਦ ਆਪਣਾ ਈਮੇਲ ਆਈਡੀ ਅਤੇ ਪਾਸਵਰਡ ਪਾ ਕੇ ਐਪ ਨੂੰ ਓਪਨ ਕਰ ਸਕਦੇ ਹੋ।

5. ਐਪ ਵਿਚ ਜਾ ਕੇ ਯੂਜ਼ਰਜ਼ 5 ਦਸੰਬਰ ਤੋਂ 6 ਦਸੰਬਰ 2020 ਤਕ ਫਰੀ ਨੈੱਟਫਲਿਕਸ ਦਾ ਮਜ਼ਾ ਲੈ ਸਕਦੇ ਹਨ।

Posted By: Tejinder Thind