Technology news ਜੇਐੱਨਐੱਨ, ਨਵੀਂ ਦਿੱਲੀ : PUBG Mobile India Launch Date ਬੀਤੇ ਲੰਬੇ ਸਮੇਂ ਤੋਂ ਮੋਬਾਈਲ ਫੋਨ ਗੇਮਜ਼ PUBG Mobile India ਗੇਮ ਦੀ ਲਾਂਚਿੰਗ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਚੀਨ ਸਰਹੱਦ ਵਿਵਾਦ ਦੇ ਬਾਅਦ ਬੈਨ ਕੀਤੀ ਜਾ ਚੁੱਕੀ ਪਬਜੀ ਗੇਮ ਦੀ ਭਾਰਤ 'ਚ ਫਿਰ ਤੋਂ ਰੀਲਾਂਚ ਹੋਣ 'ਤੇ ਯੂਜ਼ਰਜ਼ ਕਾਫੀ ਦਿਲਚਸਪਲੱਗ ਰਹੇ ਹਨ। ਨਾਲ ਹੀ ਹੁਣ ਗੇਮਜ਼ ਦੇ ਵਿਚਕਾਰ ਇਹ ਵੀ ਖ਼ਬਰ ਆਈ ਹੈ ਕਿ PUBG Mobile India ਗੇਮ ਜਲਦ ਲਾਂਚ ਹੋਣ ਵਾਲੀ ਹੈ। ਪਰ ਲਾਂਚਿੰਗ ਦੀ ਡੇਟ ਅਜੇ ਤਕ ਐਲਾਨ ਨਹੀਂ ਕੀਤੀ ਗਈ। ਹੁਣ ਦਸੰਬਰ ਦੇ ਪਹਿਲੇ ਹਫ਼ਤੇ 'ਚ PUBG Mobile India ਲਾਂਚ ਕੀਤੀ ਜਾ ਸਕਦੀ ਹੈ।

PUBG Mobile India ਬੈਟਲ ਗੇਮ ਦਾ ਇੰਤਜ਼ਾਰ ਕਰੋੜਾਂ ਗੇਮਰਜ਼ ਕਰ ਰਹੇ ਹਨ। ਬੀਤੇ ਦਿਨੀਂ ਪਬਜੀ ਕਾਰਪੋਰੇਟਸ਼ਨ ਨੇ ਦੱਸਿਆ ਸੀ ਕਿ ਭਾਰਤੀ ਵਰਜ਼ਨ PUBG Mobile India ਜਲਦ ਲੈ ਕੇ ਆ ਰਹੇ ਤੇ ਨਵੰਬਰ ਦੇ ਆਖਰੀ ਹਫ਼ਤੇ 'ਚ ਲਾਂਚ ਕੀਤੀ ਜਾ ਸਕਦੀ ਹੈ, ਅਜੇ ਤਕ ਲਾਂਚ ਨਹੀਂ ਕੀਤੀ ਗਈ। ਹੁਣ ਪਤਾ ਚਲਿਆ ਹੈ ਕਿ PUBG Mobile India ਨੂੰ ਦਸੰਬਰ ਦੇ ਪਹਿਲੇ ਹਫ਼ਤੇ 'ਚ ਲਾਂਚ ਕੀਤੀ ਜਾ ਸਕਦੀ ਹੈ।

ਕੁਝ ਮੀਡੀਆ ਰਿਪੋਰਟ ਅਨੁਸਾਰ ਫਿਲਹਾਲ ਭਾਰਤ ਸਰਕਾਰ ਤੋਂ ਅਜੇ ਤਕ ਗੇਮ ਡਿਵੈੱਲਪਜ਼ ਨੂੰ ਐਪਰੂਵਲ ਦਾ ਇੰਤਜ਼ਾਰ ਹੈ। ਨਾਲ ਹੀ ਇਹ ਵੀ ਖ਼ਬਰ ਹੈ ਕਿ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਇਸ ਨੂੰ ਅਪਰੂਵ ਕਰ ਦਿੱਤਾ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋ ਅਜੇ ਤਕ ਕੇਈ ਪੁਸ਼ਟੀ ਨਹੀਂ ਹੋਈ ਹੈ। PUBG Mobile India ਨੂੰ ਭਾਰਤੀ ਕੰਪਨੀ PUBG Mobile India ਪ੍ਰਾਈਵੇਟ ਲਿਮਟਿਡ ਦੇ ਨਾਂ ਨਾਮਜ਼ਦ ਕੀਤਾ ਗਿਆ ਹੈ, ਜਿਸ ਦਾ ਆਫਿਸ ਬੈਂਗਲੁਰੂ 'ਚ ਦਿਖਾਇਆ ਗਿਆ ਹੈ।


ਪਬਜੀ ਦੇ ਭਾਰਤੀ ਵਰਜ਼ਨ 'ਚ ਇਹ ਹੋਵੇਗਾ ਬਦਲਾਅ

ਗੇਮਰਜ਼ PUBG Mobile India ਦੀ ਵੈੱਬਸਾਈਟ ਤੋਂ ਲੈ ਕੇ ਸੋਸ਼ਲ ਮੀਡੀਆ ਹੈਂਡਲ ਨੂੰ ਲਗਾਤਾਰ ਚੈੱਕ ਕਰ ਰਹੇ ਹਨ। ਪਬਲਜੀ ਕਾਰਪੋਰੇਸ਼ਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਭਾਰਤੀ ਵਰਜ਼ਨ 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਨਾਲ ਹੀ ਗੇਮ ਪਲੇਅ ਨੂੰ ਵੀ ਭਾਰਤੀ ਯੂਜ਼ਰਜ਼ ਲਈ ਬਦਲਿਆ ਜਾਵੇਗਾ। PUBG Mobile India 'ਚ ਖ਼ਾਸ ਤੌਰ 'ਤੇ ਯੂਜ਼ਰਜ਼ ਡਾਟਾ ਪ੍ਰਾਈਵੇਸੀ ਦਾ ਖ਼ਿਆਲ ਰੱਖਿਆ ਗਿਆ ਹੈ। ਯੂਜ਼ਰਜ਼ ਦੇ ਡਾਟੇ ਨੂੰ ਭਾਰਤ 'ਚ ਹੀ ਸਟੋਰ ਕਰਨ ਦੀ ਸ਼ਰਤ ਰੱਖੀ ਗਈ ਹੈ। ਇਸ ਦੀ ਮਾਨੀਟਰਿੰਗ ਲਈ ਸਪੈਸ਼ਲ ਟੀਮ ਬਣਾਈ ਜਾਵੇਗੀ।

Posted By: Sarabjeet Kaur