Whatsapp ਯੂਜ਼ਰਜ਼ ਲਈ ਖ਼ੁਸ਼ਖ਼ਬਰੀ, ਹੁਣ ਜਲਦ ਹੀ ਐਡਰਾਇੰਡ ਤੋਂ iOS 'ਤੇ ਕਰ ਸਕੋਗੇ ਚੈਟ ਟ੍ਰਾਂਸਫਰ
Publish Date:Wed, 07 Apr 2021 08:05 AM (IST)
ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ 'ਤੇ ਤੁਹਾਨੂੰ ਕਈ ਇਸਤੇਮਾਲ ਫੀਚਰਜ਼ ਮਿਲ ਜਾਣਗੇ। ਇੰਨਾ ਹੀ ਨਹੀਂ, ਇੱਥੇ ਕੁਝ ਅਜਿਹੇ ਫੀਚਰਜ਼ ਵੀ ਮੌਜੂਦ ਹਨ ਜੋ ਕਿ ਚੈਟ ਦੌਰਾਨ ਤੁਹਾਨੂੰ ਬਿਲਕੁਲ ਵੱਖ ਐਕਸਪੀਰਿਅੰਸ ਦਿੰਦੇ ਹਨ। ਉੱਥੇ ਕੰਪਨੀ ਵੀ ਆਪਣੇ ਯੂਜ਼ਰਜ਼ ਦੀਆਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦਿਆਂ ਆਏ ਦਿਨ ਨਵੇਂ ਫੀਚਰਜ਼ ਬਾਜ਼ਾਰ 'ਚ ਉਤਾਰ ਰਹੀ ਹੈ। ਸਾਹਮਣੇ ਆਈ ਇਕ ਰਿਪੋਰਟ ਮੁਤਾਬਿਕ ਵ੍ਹਟਸਐਪ ਇਕ ਅਜਿਹੇ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਦਾ ਇਸਤੇਮਾਲ ਕਰ ਯੂਜ਼ਰਜ਼ ਐਂਡਰਾਇੰਡ ਚੈਟ ਨੂੰ ਆਸਾਨੀ ਨਾਲ iOS 'ਤੇ ਟ੍ਰਾਂਸਫਰ ਕਰ ਸਕਣਗੇ।
Wabetainfo ਦੀ ਰਿਪੋਰਟ ਮੁਤਾਬਿਕ WhatsApp ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਨੂੰ ਚੈਟ ਹਿਸਟ੍ਰੀ ਮਾਈਗ੍ਰੇਸ਼ਨ ਫੀਚਰ ਨਾਂ ਦਿੱਤਾ ਜਾਵੇਗਾ। ਇਸ ਫੀਚਰ ਦੇ ਰੋਲਆਊਟ ਹੋਣ ਤੋਂ ਬਾਅਦ ਐਂਡਰਾਇੰਡ ਯੂਜ਼ਰਜ਼ ਆਪਣੀ ਚੈਟ ਨੂੰ ਆਰਾਮ ਨਾਲ ਆਈਓਐੱਸ 'ਤੇ ਟ੍ਰਾਂਸਫਰ ਕਰ ਸਕਣਗੇ। ਇਹ ਫੀਚਰ ਯੂਜ਼ਰਜ਼ ਲਈ ਮੱਦੇਨਜ਼ਰ ਹੋਣ ਨਾਲ ਹੀ ਇਸਤੇਮਾਲ ਵੀ ਸਾਬਿਤ ਹੋਵੇਗਾ। ਇਸ ਨੂੰ ਖ਼ਾਸਤੌਰ 'ਤੇ ਅਜਿਹੇ ਯੂਜ਼ਰਜ਼ ਲਈ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਐਂਡਰਾਇੰਡ ਨਾਲ ਆਈਓਐੱਸ 'ਚ ਮਾਈਗ੍ਰੇਟ ਹੋ ਰਹੇ ਹਨ। ਜੇ ਤੁਸੀਂ ਵੀ ਐਂਡਰਾਇੰਡ ਫੋਨ ਯੂਜ਼ਰ ਹੋ ਤੇ ਆਈਓਐੱਸ ਡਿਵਾਈਸ ਖਰੀਦ ਰਹੇ ਹੋ ਤਾਂ ਤੁਸੀਂ Whatsapp ਚੈਟ ਟ੍ਰਾਂਸਫਰ ਕਰ ਸਕੋਗੇ।
ਇੰਝ ਕੰਮ ਕਰੇਗਾ WhatsApp ਦੀ ਹਿਸਟ੍ਰੀ ਮਾਈਗ੍ਰੇਸ਼ਨ ਫੀਚਰ
ਆਮਤੌਰ 'ਤੇ ਜਦੋਂ ਤੁਸੀਂ ਐਂਡਰਾਇੰਡ ਫੋਨ ਤੋਂ ਆਈਓਐੱਸ 'ਤੇ ਮਾਈਗ੍ਰੇਟ ਕਰਦੇ ਹੋ ਤਾਂ ਤੁਹਾਡੇ Whatsapp ਦੀ ਚੈਟ ਹਿਸਟ੍ਰੀ ਆਪਣੇ ਆਪ ਗਾਇਬ ਹੋ ਜਾਂਦੀ ਹੈ। ਜਿਸ ਕਾਰਨ ਤੋਂ ਤੁਹਾਡੀ ਕਈ ਚੈਟ ਮਿਸ ਹੋ ਜਾਂਦੀ ਹੈ। ਇਸ ਲਈ ਜਾਂ ਤੁਹਾਨੂੰ ਬੈਕਅਪ ਲੈ ਕੇ ਸੇਵ ਕਰਨਾ ਪੈ ਰਿਹਾ ਹੈ, ਜਾਂ ਫਿਰ ਥਰਡ ਪਾਰਟੀ ਐਪ ਦੀ ਲੋੜ ਹੁੰਦੀ ਹੈ।
Posted By: Amita Verma