ਟੈਕ ਡੈਸਕ, ਨਵੀਂ ਦਿੱਲੀ : ਪਬਜੀ ਦਾ ਨਵਾਂ ਅਪਡੇਟ 0.15.5 ਅੱਜ ਭਾਵ 8 ਨਵੰਬਰ ਨੂੰ ਲਾਈਵ ਹੋਣ ਵਾਲਾ ਹੈ ਜਿਸ ਤੋਂ ਬਾਅਦ ਗੇਮਿੰਗ ਵਿਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਪਬਜੀ ਮੋਬਾਈਲ ਖਿਡਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਗੂਗਲ ਪਲੇਅ ਸਟੋਰ 'ਤੇ ਪਲੇਅਰਸ ਨੂੰ 200 ਰੁਪਏ ਦਾ ਕੂਪਨ ਆਫਰ ਦਿੱਤਾ ਜਾ ਰਿਹਾ ਹੈ। ਇਸ ਕੂਪਨ ਦਾ ਲਾਭ ਪਲੇਅਰਸ ਗੇਮਿੰਗ ਦੌਰਾਨ ਕਿਸੇ ਵੀ ਆਈਟਮ ਨੂੰ ਖ਼ਰੀਦ ਸਕਦੇ ਹਨ। ਪਲੇਅਰਸ ਨੂੰ ਇਸ ਕੂਪਨ ਲਈ ਨੋਟੀਫਿਕੇਸ਼ਨ ਦਿੱਤਾ ਜਾ ਰਿਹਾ ਹੈ, ਜੇ ਤੁਹਾਨੂੰ ਅਜੇ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਤੁਸੀਂ ਗੂਗਲ ਪਲੇਅ ਸਟੋਰ 'ਤੇ ਜਾ ਕੇ ਨੋਟੀਫਿਕੇਸ਼ਨ ਚੈਕ ਕਰ ਸਕਦੇ ਹੋ। ਫਿਲਹਾਲ ਇਹ ਆਫਰ ਲਿਮਟਿਡ ਸਮੇਂ ਲਈ ਹੀ ਵੈਲਿਡ ਹੈ ਅਤੇ ਇਸ ਨੂੰ ਪਲੇਅ ਸਟੋਰ ਦੇ ਮੈਨ ਮੈਨਿਊੁ ਜਾਂ ਰਿਵਾਰਡ ਸੈਕਸ਼ਨ ਵਿਚ ਦੇਖ ਸਕਦੇ ਹੋ।

ਪਬਜੀ ਮੋਬਾਈਲ ਵਿਚ ਕ੍ਰੈਡਿਟ ਗੇਮ ਵਿਚ 200 ਰੁਪਏ ਦਾ ਕੂਪਨ ਦੇਖਿਆ ਜਾ ਸਕਦਾ ਹੈ ਪਰ ਪਲੇਅਰਸ ਨੂੰ ਕੂਪਨ ਦਾ ਲਾਭ ਚੁੱਕਣ ਲਈ ਗੇਮ ਵਿਚ ਘੱਟ ਤੋਂ ਘੱਟ 350 ਰੁਪਏ ਦਾ ਕੁਝ ਖ਼ਰੀਦਣਾ ਹੋਵੇਗਾ। ਪਬਜੀ ਮੋਬਾਈਲ ਪਲੇਅਰਸ ਨੂੰ ਮੋਟੇ ਤੌਰ 'ਤੇ ਦੋ ਗਰੁੱਪ ਵਿਚ ਵੰਡਿਆ ਗਿਆ ਹੈ। ਇਹ ਉਹ ਗਰੁੱਪ ਇਨ ਗੇਮ ਕਰੰਸੀ 'ਤੇ ਖ਼ਰਚ ਕਰਦੇ ਹਨ ਅਤੇ ਦੂਜੇ ਉਹ ਖ਼ਰਚ ਨਹੀਂ ਕਰਦੇ ਹਨ ਜੋ ਖਿਡਾਰੀ ਖ਼ਰਚ ਕਰਦੇ ਹਨ ਉਨ੍ਹਾਂ ਨੂੰ ਬਿਹਤਰ ਗੇਮਿੰਗ ਦੀ ਸਹੂਲਤ ਪ੍ਰਦਾਨ ਕਰਨ ਲਈ ਗੂਗਲ ਵੱਲੋਂ ਪਬਜੀ ਮੋਬਾਈਲ ਪਲੇਅਰਸ ਨੂੰ ਦਿੱਤੇ ਜਾ ਰਹੇ ਇਸ ਆਫਰ ਲਈ ਨਿਯਮ ਅਤੇ ਸ਼ਰਤ ਲਾਗੂ ਹੈ।

ਦੱਸ ਦੇਈਏ ਕੂਪਨ ਦੀ ਛੋਟ ਦਾ ਲਾਭ ਰਾਇਲ ਪਾਸ ਸੀਜ਼ਨ 10 ਜਾਂ ਕਿਸੇ ਵੀ ਇਨ ਗੇਮ ਆਈਟਮ 'ਤੇ ਲਾਗੂ ਹੈ। ਜਿਸ ਦੀ ਕੀਮਤ 350 ਰੁਪਏ ਹੈ। ਇਸ ਲਈ ਗੇਮ ਵਿਚ ਤੁਸੀਂ ਜੋ ਸਭ ਤੋਂ ਆਈਟਮ ਖ਼ਰੀਦ ਸਕਦੇ ਹੋ, ਉਹ 350 ਰੁਪਏ ਦਾ ਯੂਸੀ ਹੋਵੇਗਾ ਅਤੇ ਤੁਸੀਂ ਇਸ 'ਤੇ 200 ਰੁਪਏ ਦੀ ਛੋਟ ਦਾ ਲਾਭ ਲੈ ਸਕਦੇ ਹੋ। ਇਸ ਤੋਂ ਬਾਅਦ ਤੁਸੀਂ 150 ਰੁਪਏ ਦਾ ਪ੍ਰਭਾਵੀ ਮੁੱਲ ਲਈ ਵਧੇਰੇ ਯੂਸੀ ਅੰਕ ਪ੍ਰਾਪਤ ਕਰ ਸਕਦੇ ਹਨ।

Posted By: Susheel Khanna