ਜੇਐੱਨਐੱਨ, ਨਵੀਂ ਦਿੱਲੀ : Hospitality sector ਨਾਲ ਜੁੜੀ ਕੰਪਨੀ OYO ’ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਹੁਣ ਤਿੰਨ ਦਿਨ ਦੀਆਂ ਛੁੱਟੀਆਂ ਮਿਲਣਗੀਆਂ। ਕੰਪਨੀ ਦੇ ਫਾਊਂਡਰ ਤੇ ਗਰੁੱਪ ਸੀਈਓ ਰਿਤੇਸ਼ ਅਗਰਵਾਲ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਕ ਵੱਖ ਤਰ੍ਹਾਂ ਦੀ ਪੇਡ ਲੀਵ ਦੀ ਸ਼ੁਰੂਆਤ ਕੀਤੀ ਹੈ। ਅਗਰਵਾਲ ਨੇ ਦੱਸਿਆ ਕਿ ਇਸ ਨੂੰ ਪਹਿਲਾਂ ਦੀ ਤਰ੍ਹਾਂ ਮੁਲਾਜ਼ਮ ਆਪਣੀ ਇੱਛਾ ਅਨੁਸਾਰ ਕਦੀ ਵੀ ਛੁੱਟੀ ਲੈ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਆਪਣੇ ਮੈਨੇਜਰ ਨੂੰ ਇਸ ਗੱਲ ਤੋਂ ਸੂਚਿਤ ਕਰਨਾ ਪਵੇਗਾ।

ਉਨ੍ਹਾਂ ਨੇ ਟਵੀਟ ’ਚ ਕਿਹਾ ਹੈ, ‘ਜਦ ਵੀ ਚਾਹੁੰਦੇ ਹੋ ਛੁੱਟੀ ਲਓ। ਉਸ ਨੂੰ ਲਾਗ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਮੈਨੇਜਰ ਨੂੰ ਇਸ ਦੇ ਬਾਰੇ ’ਚ ਜਾਣਕਾਰੀ ਦਿਓ। ਕੋਈ ਕਾਰਨ ਦੱਸਣ ਦੀ ਜ਼ਰੂਰਤ ਨਹੀਂ ਹੈ। ਨਾ ਹੀ ਇਸ ਤਰ੍ਹਾਂ ਦਾ ਪੁੱਛਿਆ ਜਾਵੇਗਾ। ਅਸੀਂ ਬਿਜ਼ਨੈੱਸ ’ਤੇ ਪੈਣ ਵਾਲੇ ਪ੍ਰਭਾਵਾਂ ਤੇ ਡੈਡਲਾਈਨ ’ਤੇ ਜ਼ੋਰ ਨਹੀਂ ਦੇਣ ਵਾਲੇ। ਸਾਡਾ ਮੰਨਣਾ ਹੈ ਕਿ OYO ਦੇ ਮੁਲਾਜ਼ਮ ਜੇ ਜ਼ਿਆਦਾ ਫੋਕਸਡ, ਐਫਿਸ਼ੀਐਂਟ ਤੇ ਪ੍ਰੋਡਕਟਿਵ ਤਰੀਕੇ ਨਾਲ ਕੰਮ ਕਰਨਗੇ ਤਾਂ ਕਿਸੇ ਵੀ ਤਰ੍ਹਾਂ ਨਾਲ ਕੰਮਕਾਜ ’ਚ ਰੁਕਾਵਟ ਨਹੀਂ ਹੋਵੇਗੀ।

ਉਨ੍ਹਾਂ ਨੇ ਇਕ ਹੋਰ ਟਵੀਟ ’ਚ ਕਿਹਾ ਹੈ ਕਿ ਕੋਵਿਡ-19 ਲੋਕਾਂ ਦੇ ਸਰੀਰਕ ਤੇ ਮਾਨਸਿਕ ’ਤੇ ਅਸਰ ਪਾ ਰਹੀ ਹੈ। ਇਸ ਤਰ੍ਹਾਂ ਦੇ ਸਮੇਂ ’ਚ ਸਭ ਤੋਂ ਜ਼ਿਆਦਾ ਆਪਣਿਆਂ ਦੇ ਨਾਲ ਜ਼ਿਆਦਾ ਸਮਾਂ ਬਤੀਤ ਕਰਨਾ। ਸਟਾਰਟਅੱਪ ਤੇ ਹੋਰ ਵੱਡੀਆਂ ਕੰਪਨੀਆਂ ਦੀ ਤਰ੍ਹਾਂ ਅਸੀਂ ਹਫ਼ਤੇ ਕੁਝ ਪਹਿਲ ਕੀਤੀ ਹੈ।

Posted By: Sarabjeet Kaur