ਨਵੀਂ ਦਿੱਲੀ, ਟੈਕ ਡੈਸਕ : ਹਾਲ ਹੀ 'ਚ ਵੋਡਾਫੋਨ ਆਈਡਿਆ ਯੂਜ਼ਰਜ਼ ਨੇ ਮੋਬਾਈਲ 'ਚ ਨੈੱਟਵਰਕ ਤੇ ਇੰਟਰਨੈੱਟ ਕਨੈਕਟਿਵੀ ਦੀ ਸ਼ਿਕਾਇਤ ਕੀਤੀ ਸੀ। ਉਥੇ ਹੀ ਹੁਣ ਦੁਨੀਆ ਭਰ 'ਚ ਜੀਮੇਲ ਸਰਵਿਸ ਡਾਊਨ ਦੀ ਸਮੱਸਿਆ ਸਾਹਮਣੇ ਆਈ ਹੈ। ਜੀਮੇਲ ਡਾਊਨ ਹੋਣ ਕਾਰਨ ਯੂਜ਼ਰਜ਼ ਨੂੰ ਮੇਲ ਸੈਂਡ ਅਤੇ ਰਿਸੀਜ਼ ਕਰਨ 'ਚ ਕਾਫੀ ਪਰੇਸ਼ਾਨੀ ਹੋਈ। ਜਿਸ 'ਤੋਂ ਬਾਅਦ ਅੰਜਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸਮੱਸਿਆ ਦੁਨੀਆ ਦੇ ਕਈ ਹਿੱਸਿਆਂ 'ਚ ਲਾਕਡਾਊਨ ਕਾਰਨ ਸਾਈਟ 'ਤੇ ਟਰੈਫਿਕ ਵਧਣ ਕਾਰਨ ਹੋ ਸਕਦੀ ਹੈ। ਇਸ ਸਮੱਸਿਆ ਦਾ ਸਾਹਮਣਾ ਭਾਰਤੀ ਯੂਜ਼ਰਜ਼ ਨੂੰ ਵੀ ਕਰਨਾ ਪਿਆ।

Downdetector 'ਤੇ ਯੂਜ਼ਰਜ਼ ਦੁਆਰਾ ਸ਼ਿਕਾਇਤ ਕੀਤੀ ਗਈ ਕਿ ਉਨ੍ਹਾਂ ਨੂੰ ਮੇਲ ਰਿਸੀਵ ਕਰਨ ਅਤੇ ਸੈਂਡ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ। ਯੂਜਰਜ਼ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਵੀ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਠੀਕ ਕਰਨ ਦੀ ਗੱਲ ਕਹੀ। ਹਾਲਾਂਕਿ ਹਾਲੇ ਤਕ ਇਸ ਬਾਰੇ 'ਤ ਕੁਝ ਵੀ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਕਿ ਜੀਮੇਲ ਡਾਊਨ ਹੋਣ ਦਾ ਮੁੱਖ ਕਾਰਨ ਕੀ ਹੈ।

ਭਾਰਤ ਸਮੇਤ ਲਗਪਗ ਪੂਰੀ ਦੁਨੀਆ 'ਚ ਲਾਕਡਾਊਨ ਦੇ ਚੱਲਦਿਆਂ ਲੋਕ ਘਰਾਂ 'ਚ ਬੈਠੇ ਹਨ ਅਤੇ ਅਜਿਹੇ 'ਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲੋਕ ਇਕ-ਦੂਜੇ ਨਾਲ ਜੁੜੇ ਹੋਏ ਹਨ। ਇਸੀ ਕਾਰਨ ਸਾਈਟ ਨਾਲ ਟਰੈਫਿਕ ਵਧਣ ਨਾਲ ਵੀ ਜੀਮੇਲ ਡਾਊਨ ਹੋ ਸਕਦਾ ਹੈ। ਪਰ ਸਹੀ ਕਾਰਨ ਜਾਣਨ ਲਈ ਯੂਜ਼ਰਜ਼ ਨੂੰ ਇਸਦੇ ਫਿਕਸ ਹੋਣ ਅਤੇ ਕੰਪਨੀ ਦੇ ਐਲਾਨ ਦਾ ਇੰਤਜ਼ਾਰ ਕਰਨਾ ਹੋਵੇਗਾ।

ਦੱਸ ਦੇਈਏ ਕਿ ਪਿਛਲੇ ਦਿਨਾਂ 'ਚ ਜੀਮੇਲ ਨੇ ਆਪਣੇ ਯੂਜ਼ਰਜ਼ ਲਈ ਮਲਟੀਪਲ ਸਿਗਨੇਚਰ ਫੀਚਰ ਨੂੰ ਰੋਲ ਆਊਟ ਕੀਤਾ ਸੀ। ਮਲਟੀਪਲ ਸਿਗਨੇਚਰ ਫੀਚਰ ਦੀ ਮਦਦ ਨਾਲ ਯੂਜ਼ਰਜ਼ ਸਿਚੂਏਸ਼ਨ ਅਨੁਸਾਰ ਸਿਗਨੇਚਰ ਸੈੱਟ ਕਰ ਸਕਦੇ ਹਨ। ਇਸ ਫੀਚਰ ਦਾ ਇਸਤੇਮਾਲ ਤੁਸੀਂ ਖ਼ਾਸ ਵਿਅਕਤੀ ਨੂੰ ਈ-ਮੇਲ ਭੇਜਣ ਲਈ ਵੀ ਕਰ ਸਕਦੇ ਹੋ। ਉਥੇ ਹੁਣ ਤੁਸੀਂ ਚਾਹੋ ਤਾਂ ਕਿਸੇ ਪ੍ਰੋਫੈਸ਼ਨਲ ਕਮਿਊਨੀਕੇਸ਼ਨ ਲਈ ਫਾਰਮਲ ਸਿਗਨੇਚਰ ਦਾ ਪ੍ਰਯੋਗ ਕਰ ਸਕਦੇ ਹੋ। ਇਸਦੇ ਇਲਾਵਾ ਤੁਸੀਂ ਆਪਣੇ ਸਿਗਨੇਚਰ ਨੂੰ ਅਲੱਗ-ਅਲੱਗ ਭਾਸ਼ਾਵਾਂ 'ਚ ਵੀ ਬਦਲ ਸਕਦੋ ਹੋ।

Posted By: Rajnish Kaur