ਨਵੀਂ ਦਿੱਲੀ, ਟੈਕ ਡੈਸਕ : Gionee ਦੇ ਹਾਲ ਹੀ 'ਚ ਲਾਂਚ ਹੋਏ Gionee Max ਸਮਾਰਟਫੋਨ ਦੀ ਅੱਜ ਫਲੈਸ਼ ਸੇਲ ਹੈ। ਇਸ ਸੇਲ ਈ-ਕਾਮਰਸ ਸਾਈਟ Flipkart 'ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਗਾਹਕਾਂ ਨੂੰ Gionee Max ਦੀ ਖ਼ਰੀਦਦਾਰੀ ਕਰਨ 'ਤੇ ਸ਼ਾਨਦਾਰ ਆਫਰ ਮਿਲਣਗੇ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ, 6.1 ਇੰਚ ਦਾ ਡਿਸਪਲੇਅ ਅਤੇ ਬੈਕ-ਪੈਨਲ 'ਚ ਦੋ ਕੈਮਰੇ ਦਿੱਤੇ ਗਏ ਹਨ।

Gionee Max ਦੀ ਕੀਮਤ ਅਤੇ ਆਫਰ

Gionee Max ਸਮਾਰਟਫੋਨ ਦੇ 2ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਮਾਡਲ ਦੀ ਕੀਮਤ 5,999 ਰੁਪਏ ਹੈ। ਇਸ ਸਮਾਰਟਫੋਨ ਨੂੰ ਬਲੈਕ, ਰੈੱਡ ਅਤੇ ਬਲੂ ਕਲਰ ਆਪਸ਼ਨ 'ਚ ਖ਼ਰੀਦਿਆ ਜਾ ਸਕਦਾ ਹੈ। ਆਫਰ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਫਲਿੱਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਨਾਲ ਇਸ ਸਮਾਰਟਫੋਨ ਦੀ ਖ਼ਰੀਦਦਾਰੀ ਕਰਨ 'ਤੇ ਪੰਜ ਫ਼ੀਸਦੀ ਦਾ ਕੈਸ਼ਬੈਕ ਮਿਲੇਗਾ, ਜਦਕਿ ਫਲਿੱਪਕਾਰਟ ਐਕਸਿਸ ਬੈਂਕ ਬਜ ਦੇ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ 'ਤੇ ਪੰਜ ਫ਼ੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸਤੋਂ ਇਲਾਵਾ ਇਸ ਸਮਾਰਟਫੋਨ ਨੂੰ 667 ਰੁਪਏ ਦੀ ਨੌ-ਕੋਸਟ ਈਐੱਮਆਈ (EMI) ਦੇ ਨਾਲ ਖ਼ਰੀਦਿਆ ਜਾ ਸਕੇਗਾ।

Gionee Max ਦੀ ਸਪੈਸੀਫੀਕੇਸ਼ਨ

ਕੰਪਨੀ ਨੇ Gionee Max ਸਮਾਰਟਫੋਨ 'ਚ 6.1 ਇੰਚ ਦਾ ਐੱਚਡੀ ਪਲੱਸ ਕਵਰਡ ਡਿਸਪਲੇਅ ਦਿੱਤਾ ਹੈ, ਜਿਸਦਾ ਰੈਜੂਲੇਸ਼ਨ 720x1560 ਪਿਕਸਲ ਹੈ। ਇਸ ਸਮਾਰਟਫੋਨ 'ਚ 1.6GHz ਦਾ ਆਕਟਾ-ਕੌਰ Unisoc SC9863A ਪ੍ਰੋਸੈਸਰ ਦੇ ਨਾਲ 2ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਦਿੱਤੀ ਗਈ ਹੈ, ਜਿਸਨੂੰ ਐੱਸਡੀ ਕਾਰਡ ਦੀ ਮਦਦ ਨਾਲ 256ਜੀਬੀ ਤਕ ਵਧਾਇਆ ਜਾ ਸਕਦਾ ਹੈ। ਉਥੇ ਹੀ, ਇਹ ਸਮਾਰਟਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

Gionee Max ਸਮਾਰਟਫੋਨ ਦਾ ਕੈਮਰਾ

ਕੈਮਰੇ ਦੀ ਗੱਲ ਕਰੀਏ ਤਾਂ ਯੂਜ਼ਰਜ਼ ਨੂੰ Gionee Max ਸਮਾਰਟਫੋਨ 'ਚ ਡੁਇਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ 'ਚ ਪਹਿਲਾ 13ਐੱਮਪੀ ਦਾ ਪ੍ਰਾਇਮਰੀ ਸੈਂਸਰ ਅਤੇ ਦੂਸਰਾ bokeh ਲੈਂਸ ਹੈ। ਨਾਲ ਹੀ ਇਸ ਫੋਨ ਦੇ ਫ੍ਰੰਟ 'ਚ 5ਐੱਮਪੀ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

Gionee Max ਸਮਾਰਟਫੋਨ ਦੀ ਬੈਟਰੀ ਅਤੇ ਕਨੈਕਟੀਵਿਟੀ

ਕੰਪਨੀ ਨੇ Gionee Max ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਹੈ। ਇਸਤੋਂ ਇਲਾਵਾ ਇਸ ਸਮਾਰਟਫੋਨ 'ਚ 4ਜੀ, VoLTE, 3ਜੀ, ਵਾਈ-ਫਾਈ, ਬਲੂਟੂਥ, ਜੀਪੀਐੱਸ ਅਤੇ ਮਾਈਕ੍ਰੋ ਯੂਐੱਸਬੀ ਪੋਰਟ ਜਿਹੇ ਕਨੈਕਟੀਵਿਟੀ ਫੀਚਰਜ਼ ਦਿੱਤੇ ਹਨ।

Posted By: Ramanjit Kaur