ਜੇਐੱਨਐੱਨ, ਨਵੀਂ ਦਿੱਲੀ : Gionee ਦਾ ਨਵਾਂ ਸਮਾਰਟਫੋਨ Gionee Max Pro ਕੱਲ੍ਹ ਯਾਨੀ 1 ਮਾਰਚ ਨੂੰ ਭਾਰਤ 'ਚ ਲਾਂਚ ਕਰੇਗਾ। ਫੋਨ 6000mAh ਦੀ ਵੱਡੀ ਬੈਟਰੀ ਨਾਲ ਜੋੜਿਆ ਜਾਵੇਗਾ। Gionee Max Pro ਸਮਾਰਟਫੋਨ ਪਿਛਲੇ ਸਾਲ ਲਾਂਚ Gionee Max ਦਾ ਅਪਗ੍ਰੇਡੇਡ ਵਰਜ਼ਨ ਹੋਵੇਗਾ। Gionee Max ਸਮਾਰਟਫੋਨ 5,000 mAh ਬੈਟਰੀ ਸਪੋਰਟ ਨਾਲ ਆਉਂਦਾ ਹੈ। ਇਹ ਅਪਕਮਿੰਗ ਸਮਾਰਟਫੋਨ ਭਾਰਤ 'ਚ Flipkart ਐਕਸਕਲੂਸਿਵ ਸਟੋਰ 'ਤੇ ਉਪਲਬੱਧ ਰਹੇਗਾ। ਈ-ਕਾਮਰਸ ਸਾਈਟ Flipkart 'ਤੇ ਇਕ ਡੈਡੀਕੇਟੇਡ ਸਾਈਟ 'ਤੇ ਲਿਸਟ ਕੀਤੀ ਗਈ ਹੈ।

ਕੀਮਤ

Gionee Max Pro ਸਮਾਰਟਫੋਨ ਦੀ ਕੀਮਤ 6,999 ਰੁਪਏ ਹੈ। ਇਸ ਕੀਮਤ 'ਚ 3GB ਰੈਮ ਤੇ 32GB ਸਟੋਰੇਜ਼ ਮਿਲੇਗੀ। ਇਹ ਡਿਵਾਈਸ ਬਲੈਕ, ਬਲਿਊ, ਰੈੱਡ ਕਲਰ ਆਪਸ਼ਨ 'ਚ ਮੌਜੂਦ ਹੈ। ਇਸ ਫੋਨ ਦੀ ਵਿਕਰੀ 8 ਮਾਰਚ ਤੋਂ ਈ-ਕਾਮਰਸ ਵੈੱਬਸਟਾਈ Flipkart 'ਤੇ ਸ਼ੁਰੂ ਹੋਵੇਗੀ।

Gionee Max Pro ਸਪੈਸੀਫਿਕੇਸ਼ਨਸ

Flipkart ਪੇਜ਼ ਦੇ ਖੁਲਾਸੇ ਮੁਤਾਬਿਕ Gionee Max Pro ਸਮਾਰਟਫੋਨ 6,000 mAh ਦੀ ਵੱਡੀ ਬੈਟਰੀ ਨਾਲ ਆਵੇਗਾ। ਫੋਨ 'ਚ 6.52 ਇੰਚ ਦਾ ਵਾਟਰਡਰਾਪ ਸਟਾਈਲ ਨਾਚ ਡਿਸਪਲੇਅ ਦਿੱਤੀ ਗਈ ਹੈ, ਜੋ HD ਪਲਸ ਰੇਜੋਲਯੂਸ਼ਨ ਨਾਲ ਆਵੇਗਾ। Gionee Max Pro ਸਮਾਰਟਫੋਨ 3GB ਰੈਮ ਤੇ 32GB ਇੰਟਰਨਲ ਸਟੋਰੇਜ਼ ਸਪੋਰਟ ਨਾਲ ਆਵੇਗਾ। ਹਾਲਾਂਕਿ ਫੋਨ ਬਾਰੇ ਜ਼ਿਆਦਾ ਜਾਣਕਾਰੀ ਉਪਲਬੱਧ ਨਹੀਂ ਹੈ। ਹਾਲਾਂਕਿ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਫੋਨ ਅਫੋਰਡੇਬਲ ਪ੍ਰਾਈਸ ਪੁਆਇੰਟ 'ਚ ਪੇਸ਼ ਕੀਤਾ ਜਾ ਸਕਦਾ ਹੈ।

ਕੈਮਰਾ

ਜੇ ਫੋਟੋਗ੍ਰਾਫਰੀ ਦੀ ਗੱਲ ਕਰੀਏ ਤਾਂ Gionee Max ਦੇ ਰਿਅਰ ਪੈਨਲ ਤੇ ਡਿਊਲ ਕੈਮਰਾ ਸੈਟਅਪ ਨਾਲ ਆਉਂਦਾ ਹੈ। ਇਸ ਦਾ ਪ੍ਰਾਈਮਰੀ Gionee Max ਸਮਾਰਟਫੋਨ 5,999 ਰੁਪਏ 'ਚ ਆਉਂਦਾ ਹੈ। ਇਸ 'ਚ 6.1 ਇੰਚ ਦੀ ਐੱਚਡੀ ਪਲਸ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਸਕ੍ਰੀਨ ਰੈਜੋਲਿਊਸ਼ਨ 1600x720 ਡਿਸਪਲੇਅ ਹੈ। ਫੋਨ Spreadtrum 9863A ਆਕਟਾ- ਕੋਰ ਪ੍ਰੋਸੈਸਰ ਸਪੋਰਟ ਨਾਲ ਆਵੇਗਾ। ਫੋਨ 'ਚ 2GB ਰੈਮ ਤੇ 32GB ਇੰਟਰਨਲ ਸਟੋਰੇਜ਼ ਦੀ ਸਪੋਰਟ ਦਿੱਤੀ ਗਈ ਹੈ। Gionee Max ਸਮਾਰਟਫੋਨ 500mAh ਦੀ ਬੈਟਰੀ ਨਾਲ ਆਵੇਗਾ। ਫੋਨ ਨੂੰ 10w ਚਾਰਜਿੰਗ ਦੀ ਸਪੋਰਟ ਮਿਲੇਗੀ। ਕੈਮਰਾ 13MP ਦਾ ਹੈ। ਜਦਕਿ ਇਕ ਡਿਜੀਟਲ ਸੈਂਸਰ ਦਿੱਤਾ ਗਿਆ ਹੈ। ਫੋਨ ਦਾ ਰਿਅਰ ਕੈਮਰਾ ਬੋਕੇਹ, ਨਾਈਟ ਮੋਡ, ਆਟੋ ਫੋਕਸ, ਬਿਊਟੀ ਮੋਡ, ਸਲੋਅ ਮੋਸ਼ਨ ਵੀਡੀਓ ਰਿਕਾਰਡਿੰਗ ਸਪੋਰਟ ਨਾਲ ਆਵੇਗਾ।

Posted By: Amita Verma