ਨਵੀਂ ਦਿੇਲੀ, ਜੇਐੱਨਐੱਨ : ਆਮ ਤੌਰ ’ਤੇ ਡਰਾਈਵਿੰਗ ਦੌਰਾਨ ਸਹੀ ਰੂਟ ਜਾਣਨ ਲਈ ਗੂਗਲ ਮੈਪ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ ਮੈਪ ਸਿਰਫ਼ ਰਸਤਾ ਖੋਜਣ ਤਕ ਹੀ ਸੀਮਤ ਨਹੀਂ ਹੈ। ਪਿਛਲੇ ਸਾਲਾਂ ’ਚ ਗੂਗਲ ਮੈਪ ’ਚ ਸ਼ਾਨਦਾਰ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆ ਗਈਆਂ ਹਨ, ਜੋ ਨਾ ਸਿਰਫ਼ ਤੁਹਾਡੀ ਯਾਤਰਾ ਨੂੰ ਬਲਕਿ ਤੁਹਾਡੀ ਜ਼ਿੰਦਗੀ ਨੂੰ ਵੀ ਆਸਾਨ ਬਣਾ ਦੇਣਗੀਆਂ। ਆਓ ਜਾਣਦੇ ਹਾਂ ਇਨ੍ਹਾਂ ਵਿਸ਼ੇਸ਼ਤਾਈਆਂ ਬਾਰੇ ਵਿਸਥਾਰ ਨਾਲ।

ਤੁਸੀਂ ਗੂਗਲ ਮੈਪ ’ਤੇ ਯਾਤਰਾ ਦਾ ਸਮਾਂ-ਸਾਰਣੀ ਬਣਾ ਸਕਦੇ ਹੋ। ਆਮ ਤੌਰ ’ਤੇ ਲੋਕ ਆਪਣੀ ਯਾਤਰਾ ਦਾ ਸਮਾਂ ਅਧਿਕਾਰਤ ਜਾਂ ਨਿੱਜੀ ਈਮੇਲ ’ਤੇ ਸੁਰੱਖਿਅਤ ਕਰਦੇ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਗੂਗਲ ਮੈਪ ’ਤੇ ਆਪਣੀ ਯਾਤਰਾ ਦੀ ਸੂਚੀ ਬਣਾ ਸਕਦੇ ਹੋ। ਗੂਗਲ ਮੈਪਸ ਇਕ ਕਲਿੱਕ ’ਚ ਛੁੱਟੀਆਂਦੀ ਉਡਾਣ ਬੁਕਿੰਗ, ਹੋਟਲ, ਕਾਰ ਅਤੇ ਹੋਟਲ ਰਿਜ਼ਰਵੇਸ਼ਨ ਦਿਖਾਉਦਾ ਹੈ। ਤੁਸੀਂ ਇਸ ਨੂੰ ਇਸ ਤਰ੍ਹਾਂ ਸੈੱਟ ਵੀ ਕਰ ਸਕਦੇ ਹੋ-

1. ਗੂਗਲ ਮੈਪ ’ਤੇ ਜਾਓ, ਹੇਠਲੇ ਮੀਨੂ ’ਚ ਸੇਵਡ ਵਿਕਲਪ ’ਤੇ ਟੈਪ ਕਰੋ।

2. ਜਿਵੇਂਂਹੀ ਤੁਸੀਂ ਰਿਜ਼ਰਵੇਸ਼ਨ ’ਤੇ ਕਲਿੱਕ ਕਰਦੇ ਹੋ, ਤੁਹਾਨੂੰ ਤੁਹਾਡੇ ਆਉਣ ਵਾਲੇ ਸਾਰੇ ਰਿਜ਼ਰਵੇਸ਼ਨਾਂ ਦੀ ਸੂਚੀ ਮਿਲ ਜਾਵੇਗੀ। ਇਹ ਸੂਚੀ ਤੁਹਾਡੇ ਜੀਮੇਲ ਤੋਂਂ ਗੂਗਲ ਮੈਪ ’ਤੇ ਆਉਂਦੀ ਹੈ।

3. ਇਸ ਨਾਲ ਤੁਹਾਨੂੰ ਆਪਣੇ ਰਿਜ਼ਰਵੇਸ਼ਨ ਦੀ ਤਾਰੀਖ਼ ਤੇ ਸਥਾਨ ਪਤਾ ਲੱਗ ਜਾਵੇਗਾ।

4. ਤੁਸੀਂ ਸਿੱਧੇ ਗੂਗਲ ਮੈਪ ਸਰਚ ਬਾਕਸ ’ਤੇ ਜਾ ਕੇ ‘ਮਾਈ ਰਿਜ਼ਰਵੇਸ਼ਨ’ ਵੀ ਸਰਚ ਕਰ ਸਕਦੇ ਹੋ।

ਗੂਗਲ ਮੈਪ ਏਅਰਪੋਰਟ, ਮਾਲ ਅਤੇ ਟਰਾਂਸਪੋਰਟ ਸਟੇਸ਼ਨਾਂ ਲਈ ਡਾਇਰੈਕਟਰੀ ਪੇਜ ਬਣਾਉਣਦੀ ਸਹੂਲਤ ਵੀ ਦਿੰਦਾ ਹੈ। ਇਸ ਦੇ ਨਾਲ ਤੁਸੀਂ ਫਲਾਈਟ ਤੋਂਂਪਹਿਲਾਂ ਆਪਣੇ ਆਲੇ-ਦੁਆਲੇ ਖਾਣ-ਪੀਣ ਦੀਆਂ ਥਾਵਾਂ ਤੇ ਸਾਮਾਨ ਖ੍ਰੀਦਣ ਲਈ ਨਜ਼ਦੀਕੀ ਜਗ੍ਹਾ ਦੀ ਖੋਜ ਕਰ ਸਕਦੇ ਹੋ। ਇੰਨਾ ਹੀ ਨਹੀਂ ਇਹ ਫੀਚਰ ਇਹ ਵੀ ਦੱਸੇਗਾ ਕਿ ਦੁਕਾਨ ਕਿਸ ਮੰਜ਼ਿਲ ’ਤੇ ਸਥਿਤ ਹੈ।

Posted By: Tejinder Thind