Sanchar Saathi App ਰਾਹੀਂ ਤੁਸੀਂ ਆਪਣੇ ਨਾਂ 'ਤੇ ਜਾਰੀ ਸਾਰੇ ਮੋਬਾਈਲ ਨੰਬਰਾਂ ਦੀ ਜਾਣਕਾਰੀ ਇਕ ਕਲਿੱਕ ਵਿਚ ਚੈੱਕ ਕਰ ਸਕਦੇ ਹੋ। ਨਾਲ ਹੀ, ਤੁਸੀਂ ਇਸ ਐਪ ਤੋਂ ਇਹ ਵੀ ਜਾਣ ਸਕਦੇ ਹੋ ਕਿ ਕੋਈ ਫਰਜ਼ੀ ਜਾਂ ਕੋਈ ਅਣਜਾਣ ਕੁਨੈਕਸ਼ਨ ਤਾਂ ਤੁਹਾਡੀ ID 'ਤੇ ਨਹੀਂ ਹੈ। ਇੱਥੋਂ ਹੀ ਤੁਸੀਂ ਇਸ ਨੂੰ ਪਛਾਣ ਕੇ ਉਨ੍ਹਾਂ ਨੂੰ ਬੰਦ ਵੀ ਕਰਵਾ ਸਕਦੇ ਹੋ।

ਤਕਨਾਲੋਜੀ ਡੈਸਕ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਹਾਲ ਹੀ 'ਚ ਸਮਾਰਟਫ਼ੋਨ ਕੰਪਨੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣੇ ਸਾਰੇ ਨਵੇਂ ਮੋਬਾਈਲ ਫੋਨਾਂ 'ਚ ਸੰਚਾਰ ਸਾਥੀ ਐਪ (Sanchar Saathi App) ਨੂੰ ਪ੍ਰੀ-ਇੰਸਟਾਲ (pre-install) ਕਰਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜਦੋਂ ਅਸੀਂ ਕੋਈ ਨਵਾਂ ਫੋਨ ਖਰੀਦਦੇ ਹਾਂ ਤੇ ਉਸ ਵਿੱਚ ਕੁਝ ਐਪਸ ਪਹਿਲਾਂ ਤੋਂ ਇੰਸਟਾਲ ਹੁੰਦੇ ਹਨ। ਇਸੇ ਤਰ੍ਹਾਂ ਹੁਣ ਤੁਹਾਨੂੰ ਨਵੇਂ ਫੋਨ 'ਚ ਜਲਦ ਹੀ ਸੰਚਾਰ ਸਾਥੀ ਐਪ ਵੀ ਕੁਝ ਇਸੇ ਤਰ੍ਹਾਂ ਦਿਖਾਈ ਦੇਵੇਗੀ।
ਇਸ ਐਪ ਨੂੰ ਡਿਲੀਟ ਨਹੀਂ ਕੀਤਾ ਜਾ ਸਕੇਗਾ ਤੇ ਪਹਿਲਾਂ ਤੋਂ ਵਿਕ ਚੁੱਕੇ ਫੋਨਾਂ 'ਚ ਵੀ ਇਸ ਨੂੰ ਸਾਫਟਵੇਅਰ ਅਪਡੇਟ ਰਾਹੀਂ ਇੰਸਟਾਲ ਕਰ ਦਿੱਤਾ ਜਾਵੇਗਾ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਸਰਦ ਰੁੱਤ ਸੈਸ਼ਨ 'ਚ ਮੰਗਲਵਾਰ ਨੂੰ ਦਿੱਤੇ ਬਿਆਨ ਅਨੁਸਾਰ ਇਸ ਨੂੰ ਸੁਵਿਧਾ ਅਨੁਸਾਰ ਡਿਲੀਟ ਵੀ ਕੀਤਾ ਜਾ ਸਕੇਗਾ। ਅਸਲ ਵਿੱਚ, ਇਸ ਐਪ ਦਾ ਉਦੇਸ਼ ਸਾਈਬਰ ਧੋਖਾਧੜੀ, ਫਰਜ਼ੀ ਕਾਲ-ਮੈਸੇਜ ਤੇ ਮੋਬਾਈਲ ਚੋਰੀ ਵਰਗੇ ਮਾਮਲਿਆਂ 'ਤੇ ਨਜ਼ਰ ਰੱਖਣਾ ਹੈ। ਨਾਲ ਹੀ, ਇਸ ਨਾਲ ਨਾਗਰਿਕਾਂ ਨੂੰ ਇਕ ਸੁਰੱਖਿਅਤ ਡਿਜੀਟਲ ਅਨੁਭਵ ਵੀ ਮਿਲੇਗਾ। ਆਓ ਪਹਿਲਾਂ ਜਾਣਦੇ ਹਾਂ ਕਿ ਆਖਿਰ ਇਹ ਸੰਚਾਰ ਸਾਥੀ ਕੀ ਹੈ...
ਅਸਲ ਵਿੱਚ ਇਹ ਐਪ ਮੋਬਾਈਲ ਯੂਜ਼ਰਜ਼ ਦੀ ਸੁਰੱਖਿਆ ਵਧਾਉਣ ਅਤੇ ਉਨ੍ਹਾਂ ਨਾਲ ਜੁੜੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਹੈ। ਫਿਲਹਾਲ ਇਹ ਇਕ ਐਪ ਤੇ ਵੈੱਬਸਾਈਟ ਦੋਵੇਂ ਤਰ੍ਹਾਂ ਨਾਲ ਉਪਲਬਧ ਹੈ। ਹੁਣ ਤਕ ਤਾਂ ਇਸਦਾ ਇਸਤੇਮਾਲ ਆਫਸ਼ਨਲ ਹੈ, ਪਰ ਸਰਕਾਰ ਇਸ ਨੂੰ ਹੁਣ ਜ਼ਰੂਰੀ (mandatory) ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾ ਰਹੀ ਹੈ।
ਇਸ ਐਪ ਨਾਲ ਤੁਸੀਂ ਫੋਨ ਗੁੰਮ ਹੋ ਜਾਣ ਜਾਂ ਚੋਰੀ ਹੋ ਜਾਣ 'ਤੇ ਉਸ ਨੂੰ ਬਲਾਕ ਕਰ ਸਕਦੇ ਹੋ। ਨਾਲ ਹੀ, ਫੋਨ ਵਿੱਚ ਕਿਸੇ ਹੋਰ ਨੈੱਟਵਰਕ ਦੀ ਵਰਤੋਂ ਹੋਣ 'ਤੇ ਉਸਦੀ ਟਰੇਸਿੰਗ ਜਾਣਕਾਰੀ ਮਿਲ ਸਕਦੀ ਹੈ। ਫੋਨ ਮਿਲਣ 'ਤੇ ਯੂਜ਼ਰ ਬਲਾਕ ਨੂੰ ਹਟਾ ਵੀ ਸਕਦਾ ਹੈ। ਇਹ ਸਹੂਲਤ ਮੋਬਾਈਲ ਦੇ IMEI ਨੰਬਰ 'ਤੇ ਆਧਾਰਿਤ ਹੈ।
ਐਪ ਰਾਹੀਂ ਤੁਸੀਂ ਆਪਣੇ ਨਾਂ 'ਤੇ ਜਾਰੀ ਸਾਰੇ ਮੋਬਾਈਲ ਨੰਬਰਾਂ ਦੀ ਜਾਣਕਾਰੀ ਇਕ ਕਲਿੱਕ ਵਿਚ ਚੈੱਕ ਕਰ ਸਕਦੇ ਹੋ। ਨਾਲ ਹੀ, ਤੁਸੀਂ ਇਸ ਐਪ ਤੋਂ ਇਹ ਵੀ ਜਾਣ ਸਕਦੇ ਹੋ ਕਿ ਕੋਈ ਫਰਜ਼ੀ ਜਾਂ ਕੋਈ ਅਣਜਾਣ ਕੁਨੈਕਸ਼ਨ ਤਾਂ ਤੁਹਾਡੀ ID 'ਤੇ ਨਹੀਂ ਹੈ। ਇੱਥੋਂ ਹੀ ਤੁਸੀਂ ਇਸ ਨੂੰ ਪਛਾਣ ਕੇ ਉਨ੍ਹਾਂ ਨੂੰ ਬੰਦ ਵੀ ਕਰਵਾ ਸਕਦੇ ਹੋ।
ਇਸੇ ਐਪ ਤੋਂ ਤੁਸੀਂ ਫਰਾਡ ਕਾਲ, SMS ਜਾਂ WhatsApp ਮੈਸੇਜ ਦੀ ਤੁਰੰਤ ਰਿਪੋਰਟ ਕਰ ਸਕਦੇ ਹੋ। ਇਨ੍ਹਾਂ ਵਿਚ ਬੈਂਕਿੰਗ KYC, ਬਿਜਲੀ/ਗੈਸ, ਇੰਸ਼ੋਰੈਂਸ, ਨਿਵੇਸ਼ ਸਕੈਮ, ਸਰਕਾਰੀ ਅਧਿਕਾਰੀ ਬਣ ਕੇ ਧੋਖਾਧੜੀ ਵਰਗੇ ਮਾਮਲਿਆਂ ਦੀ ਵੀ ਆਪ ਰਿਪੋਰਟ ਕਰ ਸਕਦੇ ਹੋ। ਹਾਲਾਂਕਿ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਇੱਥੇ ਦਰਜ ਨਹੀਂ ਕੀਤੀ ਜਾ ਸਕਦੀ, ਇਸਦੇ ਲਈ ਅਜੇ ਵੀ ਤੁਹਾਨੂੰ cybercrime.gov.in ਪੋਰਟਲ 'ਤੇ ਹੀ ਜਾਣਾ ਪਵੇਗਾ।
ਇਸ ਤੋਂ ਇਲਾਵਾ ਫਰਜ਼ੀ ਐਪਸ, ਫਿਸ਼ਿੰਗ ਲਿੰਕ, ਮਾਲਵੇਅਰ ਸਾਈਟਸ, ਡਿਵਾਈਸ ਕਲੋਨਿੰਗ ਦੀ ਵੀ ਰਿਪੋਰਟ ਤੁਸੀਂ ਇਸ ਐਪ ਤੋਂ ਕਰ ਸਕਦੇ ਹੋ। ਇੰਨਾ ਹੀ ਨਹੀਂ, ਇਹ ਸ਼ਿਕਾਇਤਾਂ SMS, RCS, iMessage, WhatsApp, ਟੈਲੀਗ੍ਰਾਮ ਵਰਗੇ ਪਲੇਟਫਾਰਮ 'ਤੇ ਮਿਲੇ ਲਿੰਕ ਮੈਸੇਜ 'ਤੇ ਵੀ ਕੀਤੀਆਂ ਜਾ ਸਕਦੀਆਂ ਹਨ।