ਨਵੀਂ ਦਿੱਲੀ : Galaxy M90: Samsung ਨੇ ਇਸ ਸਾਲ ਕਿਫਾਇਤੀ ਤੇ ਬਜਟ ਸਮਾਰਟਫੋਨ ਰੇਂਜ ਦੀ ਲੜੀ 'ਚ ਕਾਫੀ ਚੰਗੇ ਮਾਡਲ ਪੇਸ਼ ਕੀਤੇ ਹਨ। ਕੰਪਨੀ ਦੀ Galaxy M ਤੇ Galaxy A ਸੀਰੀਜ਼ ਯੂਜ਼ਰਜ਼ ਨੂੰ ਕਾਫੀ ਪਸੰਦ ਆਈ ਹੈ ਤੇ ਇਸ ਦੀ ਬਾਜ਼ਾਰ 'ਚ ਵੀ ਕਾਫੀ ਮੰਗ ਰਹੀ ਹੈ। Rs 20,000 ਦੀ ਰੇਂਜ 'ਚ Galaxy M40 ਤੇ Galaxy A50 ਕਾਫੀ ਪਾਪੂਲਰ ਰਹੇ ਹਨ। ਇਸੇ ਪਾਪੂਲੈਰਿਟੀ ਦਾ ਫਾਇਦਾ ਲੈਣ ਲਈ Samsung ਹੁਣ ਆਪਣੀ M ਸੀਰੀਜ਼ 'ਚ ਇਕ ਮਾਡਲ ਹੋਰ ਪੇਸ਼ ਕਰਨ ਜਾ ਰਹੀ ਹੈ।

ਫਰਾਡ ਤੋਂ ਬਚਣ ਲਈ ਬਿਨਾਂ ATM ਕਾਰਡ ਦੇ ਵੀ ਕਢਵਾ ਸਕਦੇ ਹੋ ਪੈਸਾ, ਜਾਣੋ ਪੂਰਾ ਪ੍ਰੋਸੈੱਸGalaxy M90 : ਈਸ਼ਾਨ ਅਗਰਵਾਲ ਦੀ ਇਕ ਨਵੀਂ ਟਿਪ ਅਨੁਸਾਰ Samsung ਮਿਡ-ਰੇਂਜ ਸੈਗੇਮੈਂਟ ਦੇ ਇਕ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਫੋਨ ਨੂੰ Galaxy M90 ਦਾ ਨਾਮ ਦਿੱਤਾ ਜਾਵੇਗਾ। Galaxy M40 ਪਹਿਲਾਂ ਹੀ Rs 20,000 ਦੀ ਕੀਮਤ 'ਚ ਮੌਜੂਦ ਹੈ, ਇਸ ਲਈ ਸੰਭਾਵਨਾ ਹੈ ਕਿ M90 ਨੂੰ Rs 30,000 ਦੀ ਕੀਮਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਲੀਕ 'ਚ ਫੋਨ ਨੂੰ ਲੈ ਕੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Posted By: Jaskamal