ਨਵੀਂ ਦਿੱਲੀ, ਟੈਕ ਡੈਸਕ : ਤੁਹਾਡੀ ਮਨਪਸੰਦ ਐਪ, ਸਨੈਪਚੈਟ, ਇਕ ਨਵਾਂ ਅਤੇ ਮਜ਼ੇਦਾਰ ਫੀਚਰ ਅਪਡੇਟ ਕਰ ਰਿਹਾ ਹੈ ਜੋ ਤੁਹਾਨੂੰ ਆਪਣੇ ਸਨੈਪਚੈਟ ਅਤੇ ਫ੍ਰੈਂਡਸ਼ਿਪ ਪ੍ਰੋਫਾਈਲਾਂ 'ਤੇ ਆਪਣੇ ਆਪ ਨੂੰ ਇਕ 3D ਅਵਤਾਰ ਵਿਚ ਵੇਖਣ ਦੀ ਆਗਿਆ ਦੇਵੇਗਾ। ਸਨੈਪਚੈਟ ਪ੍ਰੋਫਾਈਲਾਂ ਨੂੰ ਹੁਣ ਇਕ ਰੂਪ ਮਿਲ ਰਿਹਾ ਹੈ ਜੋ ਪਲੇਟਫਾਰਮ 'ਤੇ ਡਿਜੀਟਲ ਅਵਤਾਰਾਂ ਨੂੰ ਬਿਹਤਰ ਢੰਗ ਨਾਲ ਨਿਜੀ ਬਣਾਉਣ ਲਈ ਬਾਡੀ ਪੋਜ਼, ਚਿਹਰੇ ਦੇ ਭਾਵ, ਇਸ਼ਾਰਿਆਂ ਅਤੇ ਬੈਕਗ੍ਰਾਉਂਡ ਦੇ 1,200 ਤੋਂ ਵੱਧ ਕੌਂਬੀਨੇਸ਼ਨ ਨਾਲ ਬ੍ਰਾਊਜ਼ ਕਰਨ ਦੀ ਆਗਿਆ ਦੇਵੇਗਾ।

ਯੂਜ਼ਰ ਆਪਣੇ 3 ਡੀ ਬਿਟਮੋਜੀ ਨੂੰ ਉਨ੍ਹਾਂ ਦੇ ਮੂਡ ਨਾਲ ਮੇਲਣ ਦੇ ਯੋਗ ਹੋਣਗੇ, ਜਿਸ ਵਿਚ ਪੀਸ ਸਾਈਨ, ਪ੍ਰਾਰਥਨਾ ਹੱਥ, ਸੁੰਦਰ ਬੀਚ ਅਤੇ ਜਾਨਵਰਾਂ ਦੇ ਪ੍ਰਿੰਟ ਬੈਕਗਰਾਉਂਡ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਪਿਕਸਰ-ਕੁਆਲਿਟੀ ਵਾਲੀ 3 ਡੀ ਸਮਰੱਥਾ ਦੀ ਵਰਤੋਂ ਕਰਕੇ ਸਨੈਪਚੈਟ ਯੂਜ਼ਰ ਆਪਣੇ ਮਨਪਸੰਦ ਫੈਸ਼ਨ ਲੇਬਲ ਡਿਟੇਲਜ਼ ਵੇਖ ਸਕਣਗੇ।

ਸਨੈਪਚੈਟ ਦੇ ਨਵੇਂ ਅਪਡੇਟ ਕੀਤੇ ਪਰੋਫਾਈਲ ਇਕ ਐਕਸਪੈਂਡਿਡ ਸਨੈਪਕੋਡ ਮੀਨੂ ਨੂੰ ਵੀ ਪ੍ਰਦਰਸ਼ਿਤ ਕਰਨਗੇ, ਜੋ ਪ੍ਰੋਫਾਈਲ ਅਕਸੈੱਸ ਨੂੰ ਅਸਾਨ ਬਣਾਉਣ ਵਿਚ ਸਹਾਇਤਾ ਕਰਨਗੇ ਅਤੇ ਐਡਿਟਿੰਗਰ ਆਪਸ਼ਨ ਅਤੇ ਪ੍ਰੋਫਾਈਲ ਸ਼ੇਅਰਿੰਗ ਵਿਕਲਪਾਂ ਨੂੰ ਸ਼ਾਮਲ ਕਰਨਗੇ।

ਸਨੈਪਚੈਟ ਨੇ ਹਾਲ ਹੀ ਵਿਚ 17 ਜੁਲਾਈ ਨੂੰ ਵਿਸ਼ਵ ਇਮੋਜੀ ਦਿਵਸ ਦੇ ਹਿੱਸੇ ਵਜੋਂ ਬਿਟਮੋਜੀ ਸਟਿੱਕਰਾਂ ਅਤੇ ਅਵਤਾਰਾਂ ਲਈ ਨਵੇਂ ਐਡ-ਆਨ ਜਾਰੀ ਕੀਤੇ ਹਨ। ਕਿਹਾ ਜਾਂਦਾ ਹੈ ਕਿ ਸਟਿੱਕਰ ਨੂੰ ਫਰੰਟਲਾਈਨ ਕੋਵਿਡ ਕਰਮਚਾਰੀਆਂ ਦੇ ਨਾਲ ਨਾਲ ਭਾਰਤ ਦੀ ਟੀਕਾਕਰਨ ਮੁਹਿੰਮ ਦੇ ਸਮਰਥਨ ਲਈ ਪ੍ਰਸੰਸਾ ਅਤੇ ਸਤਿਕਾਰ ਨਾਲ ਤਿਆਰ ਕੀਤਾ ਗਿਆ ਹੈ।

ਇਸਨੇ ਫਰੰਟਲਾਈਨ COVID ਵਰਕਰਾਂ ਦੀ ਸ਼ਲਾਘਾ ਕਰਨ ਲਈ 'You are Essential' ਬਿਟਮੋਜੀ ਸਟਿੱਕਰ ਲਾਂਚ ਕੀਤਾ ਹੈ। ਕੰਪਨੀ ਦੇਸ਼ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਲਈ ‘Get your Shot’ ਅਤੇ ‘Got my Shot’ ਬਿਟਮੋਜੀ ਸਟਿੱਕਰ ਵੀ ਸ਼ੁਰੂ ਕਰ ਰਹੀ ਹੈ।

ਤੁਸੀਂ ਸਨੈਪਚੈਟ 'ਤੇ ਆਪਣਾ ਖੁਦ ਦਾ ਬਿਟਮੋਜੀ ਵੀ ਬਣਾ ਸਕਦੇ ਹੋ। ਐਪ ਯੂਜ਼ਰ ਨੂੰ ਬਿਟਮੋਜੀ ਦੀ ਵਰਤੋਂ ਕਸਟੂਮਾਈਜ਼ੇਬਲ ਹੇਅਰ ਸਟਾਈਲ, ਅਕਸੈੱਸਰੀਜ਼, ਆਊਟਫਿਟ ਤੇ ਚਿਹਰੇ ਦੀਆਂ ਵਿਵੇਸ਼ਤਾਵਾਂ ਦੇ ਨਾਲ ਖ਼ੁਦ ਦੇ ਕਾਰਟੂਨ ਅਵਤਾਰ ਬਣਾਉਣ ਲਈ ਵੀ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਹਰ ਰੋਜ਼ 200 ਮਿਲੀਅਨ ਤੋਂ ਵੱਧ ਲੋਕ ਬਿਟਮੋਜੀ ਦੀ ਵਰਤੋਂ ਕਰਦੇ ਹਨ।

Posted By: Ramandeep Kaur