ਨਵੀਂ ਦਿੱਲੀ: ਸਮਾਰਟਫੋਨ ਮਾਰਕੀਟ 'ਚ ਆਏ ਦਿਨ ਕੋਈ ਨਾ ਕੋਈ ਹੈਂਡਸੈੱਟ ਲਾਂਚ ਹੋ ਰਿਹਾ ਹੈ। ਅਜਿਹੇ 'ਚ ਯੂਜ਼ਰਜ਼ 'ਚ ਨਵਾਂ ਸਮਾਰਟਫੋਨ ਖ਼ਰੀਦਣ ਦਾ ਕ੍ਰੇਜ਼ ਵੀ ਵੱਧ ਰਿਹਾ ਹੈ। ਹਾਲਾਂਕਿ ਨਵਾਂ ਸਮਾਰਟਫੋਨ ਖ਼ਰੀਦਣ ਦਾ ਸ਼ੌਕ ਤਾਂ ਸਾਰਿਆਂ ਨੂੰ ਹੁੰਦਾ ਹੈ ਪਰ ਨਵੇਂ ਸਮਾਰਟਫੋਨ 'ਚ ਸਵਿੱਚ ਕਰਦੇ ਸਮੇਂ ਪੁਰਾਣੇ ਫੋਨ 'ਚੋਂ ਡਾਟਾ ਟਰਾਂਸਫਰ ਕਰਨਾ ਸਭ ਤੋਂ ਵੱਡੀ ਚੁਣੌਤੀ ਹੁੰਦਾ ਹੈ। ਅਸੀਂ ਤੁਹਾਨੂੰ ਇਕ ਅਜਿਹੇ ਐਪ ਬਾਰੇ ਦੱਸ ਰਹੇ ਹਾਂ ਜਿਸ ਜ਼ਰੀਏ ਤੁਸੀਂ ਆਸਾਨੀ ਨਾਲ ਆਪਣੇ ਪੁਰਾਣੇ ਫੋਨ ਦਾ ਡਾਟਾ ਨਵੇਂ ਫੋਨ 'ਚ ਟਰਾਂਸਫਰ ਕਰ ਸਕਦੇ ਹੋ। ਇਸ ਐਪ ਦਾ ਨਾਂ Copy My Data ਹੈ।

ਜਾਣੋ ਕਿਵੇ ਕੰਮ ਕਰਦੀ ਹੈ ਨਾਂ Copy My Data ਐਪ

1.Copy My Data ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰੋ। ਇੰਸਟਾਲ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਪਰਮੀਸ਼ਨ ਮੰਗੀ ਜਾਵੇਗੀ ਇਸ ਨੂੰ Accept ਕਰ ਲਓ। ਇਸ ਐਪ ਨੂੰ ਆਪਣੇ ਨਵੇਂ ਤੇ ਪੁਰਾਣੇ ਦੋਵਾਂ ਫੋਨਸ 'ਚ ਡਾਊਨਲੋਡ ਕਰਨਾ ਪਵੇਗਾ। ਨਾਲ ਹੀ ਇਕ ਹੀ ਵਾਈ-ਫਾਈ ਨਾਲ ਕਨੈਕਟ ਕਰਨਾ ਹੋਵੇਗਾ।

2. ਇਹ ਐਪ ਤੁਹਾਡੇ ਡਾਟਾ ਨੂੰ ਗੂਗਲ ਡਰਾਈਵ 'ਤੇ ਬੈਕਅੱਪ ਕਰ ਰੀਸਟੋਰ ਕਰਦੀ ਹੈ।

3. ਇਸ ਜ਼ਰੀਏ ਤੁਸੀਂ ਆਪਣੇ ਸੰਪਰਕ 'ਤੇ ਟੈਕਸਟ ਮੈਸੇਜ ਵੀ ਟਰਾਂਸਫਰ ਕਰ ਸਕਦੇ ਹਨ। ਜੇਕਰ ਤੁਸੀਂ ਫੋਨ ਨੂੰ ਪੀਸੀ ਨਾਲ ਕਨੈਕਟ ਕਰਦੇ ਹੋ ਤਾਂ ਤੁਹਾਨੂੰ ਡਾਟਾ ਟਰਾਂਸਫਰ ਦਾ ਵਿਕਲਪ ਮਿਲੇਗਾ। ਇਹੀ ਨਹੀਂ ਤੁਸੀਂ ਬਲੂਟੁੱਥ ਦੀ ਸਹਾਇਤਾ ਨਾਲ ਵੀ ਸੰਪਰਕ ਤੇ ਟੈਕਸਟ ਮੈਸੇਜ ਨੂੰ ਨਵੇਂ ਸਮਾਰਟਫੋਨ 'ਚ ਟਰਾਂਸਫਰ ਕਰ ਸਕੋਗੇ।

ਇਸ ਤੋਂ ਇਲਾਵਾ ਵੀ ਕੁਝ ਅਜਿਹੀ ਐਪ ਹਨ ਜੋ ਫਾਈਲ ਟਰਾਂਸਫਰ ਕਰਨ ਦਾ ਕੰਮ ਕਰਦੀਆਂ ਹਨ।

Files by Google:

Google ਦਾ ਇਹ ਅਜਿਹਾ ਅਧਿਕਾਰਕ ਐਪ ਐਂਡਰਾਇਡ ਗੋ ਯੂਜ਼ਰ ਨਾਲ ਹੀ ਸਟਾਕ ਐਂਡਰਾਇਡ ਯੂਜ਼ਰ ਲਈ ਵੀ ਉਪਲੱਬਧ ਹੈ। ਇਸ ਐਪ ਦੀ ਸਹਾਇਤਾ ਨਾਲ ਤੁਸੀਂ ਆਪਣੀਆਂ ਫਾਈਲਜ਼ ਨੂੰ ਇਕ ਡਿਵਾਈਸ ਤੋਂ ਦੂਸਰੀ ਡਿਵਾਈਸ 'ਚ ਆਸਾਨੀ ਨਾਲ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਐਪ ਤੁਹਾਡੇ ਫੋਨ ਦੀ ਸਪੇਸ ਨੂੰ ਵੀ ਫ੍ਰੀ ਕਰਨ 'ਚ ਸਹਾਇਤਾ ਕਰਦਾ ਹੈ। ਇਹ ਐਪ ਤੁਹਾਡੇ ਸਮਾਰਟਫੋਨ ਦੀਆਂ ਜੰਕ ਫਾਇਲਾਂ ਨੂੰ ਕਲੀਨ ਕਰਦਾ ਹੈ, ਨਾਲ ਹੀ ਡੁਪਲੀਕੇਟ ਇਮੇਜ ਅਤੇ ਫਾਈਲਸ ਨੂੰ ਵੀ ਰਿਕਗਨਾਈਜ਼ ਕਰਦਾ ਹੈ। ਇਸ ਐਪ ਦੀ ਸਹਾਇਤਾ ਨਾਲ ਆਪਣੀਆਂ ਸਾਰੀਆਂ ਫਾਈਲਸ ਨੂੰ ਇਕੱਠੇ ਹੀ ਜਾਂ ਸੈਪਰੇਟਲੀ ਕਰ ਕੇ ਕਲੀਨ ਕਰ ਸਕਦੇ ਹੋ।

Posted By: Akash Deep