ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਕਾਲ 'ਚ ਭਾਰਤ ਹੀ ਨਹੀਂ ਬਲਕਿ ਦੁਨੀਆਭਰ 'ਚ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤ ਵਿਚ ਕੋਰੋਨਾ ਕਾਰਨ ਹੋਏ ਲਾਕਡਾਊਨ 'ਚ ਰੁਜ਼ਗਾਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਦੇਸ਼ ਵਿਚ ਲਗਪਗ 40 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ। ਕੰਮ ਨਾ ਹੋਣ ਕਾਰਨ ਕੰਪਨੀਆਂ ਆਪਣੇ ਮੁਲਾਜ਼ਮਾਂ ਦੀ ਗਿਣਤੀ 'ਚ ਕਟੌਤੀ ਕਰ ਰਹੀਆਂ ਹਨ। ਰੁਜ਼ਗਾਰ ਨਾ ਹੋਣ ਕਾਰਨ ਦੇਸ਼ ਦੀ ਇਕ ਆਬਾਦੀ ਦੀ ਰੋਜ਼ੀ-ਰੋਟੀ 'ਤੇ ਬੇਹੱਦ ਬੁਰਾ ਅਸਰ ਪਿਆ ਹੈ। ਹੁਣ ਹੌਲੀ-ਹੌਲੀ ਸਭ ਕੁਝ ਪੱਟੜੀ 'ਤੇ ਆਉਣ ਲੱਗਾ ਹੈ। ਪਰਵਾਸੀਆਂ ਤੇ ਦਿਹਾੜੀ ਮਜ਼ਦੂਰਾਂ ਨੇ ਮੁੜ ਕੰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿਚ ਉਨ੍ਹਾਂ ਦੀ ਮਦਦ ਕਰੇਗਾ 'Shramik Bandhu App'। ਇਸ ਐਪ ਦੀ ਮਦਦ ਨਾਲ ਪਰਵਾਸੀਆਂ ਤੇ ਦਿਹਾੜੀ ਮਜ਼ਦੂਰਾਂ ਨੂੰ ਨੌਕਰੀ ਲੱਭਣ 'ਚ ਮਦਦ ਮਿਲੇਗੀ।

ਦਿੱਲੀ ਦੇ ਈ-ਮੋਬਿਲਿਟੀ ਦੇ ਸਹਿ-ਸੰਸਥਾਪਕ ਵਿਕਾਸ ਬਾਂਸ ਨੇ ਪ੍ਰਿਸ਼ੀਟੈੱਕ ਦੇ ਡਾਇਰੈਕਟਰ ਸ਼ੈਲੇਸ਼ ਡੰਗਵਾਲ ਨਾਲ ਮਿਲ ਕੇ COVID19 ਕਾਰਨ ਬੇਰੁਜ਼ਗਾਰੀ ਝੱਲ ਰਹੇ ਲੋਕਾਂ ਦੀ ਸਹੂਲਤ ਲਈ Shramik Bandhu App ਲਾਂਚ ਕੀਤਾ ਹੈ। ਇਸ ਐਪ ਵਿਚ ਸਕਿਲਡ ਤੇ ਨਾਨ-ਸਕਿਲਡ ਸਾਰੇ ਕਿਰਤੀਆਂ ਲਈ ਰੁਜ਼ਗਾਰ ਲੱਭਣ 'ਚ ਮਦਦ ਕੀਤੀ ਜਾਵੇਗੀ। ਖਾਸ ਗੱਲ ਹੈ ਕਿ ਇਸ ਵਿਚ ਕਿਸੇ ਇਕ ਕੈਟਾਗਰੀ ਨਹੀਂ ਬਲਕਿ ਮੈਨੂਫੈਕਚਰਿੰਗ, ਨਿਰਮਾਣ, ਹਸਪਤਾਲ, ਕੱਪੜਾ, ਚਮੜਾ, ਬਿਜਲੀ, ਸਟੀਲ ਤੇ ਆਟੋ-ਮੋਬਾਈਲ ਸੈਕਟਰ ਵਰਗੀਆਂ ਕਈ ਕੈਟਾਗਰੀਜ਼ ਸ਼ਾਮਲ ਹਨ। ਇਨ੍ਹਾਂ ਵਿਚ ਮਜ਼ੂਦਰ ਤੇ ਦਿਹਾੜੀ ਕਾਰਪੈਂਟਰ, ਮੈਸਨ, ਇਲੈਕਟ੍ਰਿਸ਼ੀਅਨ, ਪਲੰਬਰ, ਡੋਮੈਸਟਿਕ ਹੈਲਪ, ਗਾਰਡਨਰ ਤੇ ਡਰਾਈਵਰ ਆਦਿ ਦੀ ਨੌਕਰੀ ਸਰਚ ਕਰ ਸਕਦੇ ਹੋ।

ਐਂਡਰਾਇਡ ਯੂਜ਼ਰਜ਼ ਲਈ Shramik Bandhu App ਗੂਗਲ ਪਲੇਅ ਸਟੋਰ 'ਤੇ ਮੁਫ਼ਤ ਡਾਊਨਲੋਡਿੰਗ ਲਈ ਉਪਲਬਧ ਹੈ। ਇਸ ਦਾ ਲਾਭ ਦੇਸ਼ਭਰ 'ਚ ਕਿਤੇ ਵੀ ਉਠਾਇਆ ਜਾ ਸਕਦਾ ਹੈ। ਗੂਗਲ ਪਲੇਅ ਸਟੋਰ 'ਤੇ ਇਹ ਐਪ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ 'ਚ ਉਪਲਬਧ ਹੈ। ਇਹ ਕਿਰਤੀਆਂ ਨੂੰ ਉਨ੍ਹਾਂ ਦੇ ਹੁਨਰ ਤੇ ਲੋਕੇਸ਼ਨ ਦੇ ਆਧਾਰ 'ਤੇ ਰੁਜ਼ਗਾਰ ਪ੍ਰਾਪਤ ਕਰਨ 'ਚ ਮਦਦ ਕਰੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ 'ਚ ਇਸ ਐਪ ਦੀ ਵਰਦੋਂ ਕਰ ਕੇ ਆਪਣੇ ਖੇਤਰ 'ਚ ਨੌਕਰੀ ਸਰਚ ਕਰ ਸਕਦੇ ਹੋ।

Posted By: Seema Anand