ਨਵੀਂ ਦਿੱਲੀ, ਜੇਐਨਐਨ : ਪੈਸੇ ਟ੍ਰਾਂਸਫਰ ਕਰਨ ਲਈ, ਅਸੀਂ ਗੂਗਲ ਪੇਅ ਦੀ ਵਰਤੋਂ ਕਰਦੇ ਹਾਂ, ਕਿਉਂਕਿ ਇਹ ਪਲੇਟਫਾਰਮ ਸੁਰੱਖਿਅਤ ਹੈ ਅਤੇ ਪੈਸੇ ਟ੍ਰਾਂਸਫਰ ਕਰਨਾ ਬਹੁਤ ਅਸਾਨ ਹੈ। ਪੈਸੇ ਟ੍ਰਾਂਸਫਰ ਕਰਨ ਲਈ UPI ਪਿੰਨ ਦੀ ਲੋੜ ਹੁੰਦੀ ਹੈ। ਇਸ ਤੋਂ ਬਿਨਾਂ ਆਨਲਾਈਨ ਭੁਗਤਾਨ ਨਹੀਂ ਕੀਤਾ ਜਾ ਸਕਦਾ। ਕਈ ਵਾਰ ਯੂਜ਼ਰ ਆਪਣਾ UPI ਪਿੰਨ ਭੁੱਲ ਜਾਂਦੇ ਹਨ, ਜਿਸਦੇ ਬਾਅਦ ਉਨ੍ਹਾਂ ਨੂੰ ਆਨਲਾਈਨ ਭੁਗਤਾਨ ਕਰਨ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਸੀਂ ਵੀ ਆਪਣਾ UPI PIN ਭੁੱਲ ਗਏ ਹੋ ਅਤੇ PIN ਨੂੰ ਰੀਸੈਟ ਕਰਨ ਦਾ ਕੋਈ ਤਰੀਕਾ ਲੱਭ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਇੱਕ ਸਰਲ ਤਰੀਕਾ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਗੂਗਲ ਪੇਅ ਉੱਤੇ ਯੂਪੀਆਈ ਪਿੰਨ ਨੂੰ ਅਸਾਨੀ ਨਾਲ ਬਦਲ ਸਕਦੇ ਹੋ।

ਗੂਗਲ ਪੇਅ ਵਿੱਚ ਯੂਪੀਆਈ ਪਿੰਨ ਨੂੰ ਬਦਲਣ ਦਾ ਇਹ ਹੈ ਤਰੀਕਾ

- ਗੂਗਲ ਪੇਅ ਵਿੱਚ ਪਿੰਨ ਬਦਲਣ ਲਈ, ਉੱਪਰ-ਸੱਜੇ ਕੋਨੇ ਵਿੱਚ ਆਪਣੀ ਫੋਟੋ 'ਤੇ ਕਲਿਕ ਕਰੋ।

- ਬੈਂਕ ਖਾਤੇ 'ਤੇ ਟੈਪ ਕਰੋ।

- ਇੱਥੇ ਉਹ ਬੈਂਕ ਖਾਤਾ ਚੁਣੋ ਜਿਸਦਾ ਪਿੰਨ ਤੁਸੀਂ ਬਦਲਣਾ ਚਾਹੁੰਦੇ ਹੋ।

- ਹੁਣ Forget UPI PIN 'ਤੇ ਕਲਿੱਕ ਕਰੋ।

- ਇੱਥੇ ਆਪਣੇ ਡੈਬਿਟ ਕਾਰਡ ਦੀ ਮਿਆਦ ਪੁੱਗਣ ਦੀ ਤਰੀਕ ਦੇ ਨਾਲ ਆਖ਼ਰੀ ਛੇ ਅੰਕ ਦਾਖ਼ਲ ਕਰੋ।

- ਤੁਸੀਂ ਇੱਥੇ New UPI ਪਿੰਨ ਬਣਾਉਂਦੇ ਹੋ।

- ਤੁਹਾਨੂੰ ਆਪਣੇ ਨੰਬਰ 'ਤੇ ਓਟੀਪੀ ਮਿਲੇਗਾ, ਦਾਖ਼ਲ ਕਰਨ ਤੋਂ ਬਾਅਦ ਤੁਹਾਡਾ ਨਵਾਂ ਯੂਪੀਆਈ ਪਿੰਨ ਤਿਆਰ ਹੋ ਜਾਵੇਗਾ

ਕਿਵੇਂ ਕਰੀਏ ਗੂਗਲ ਪੇਅ 'ਤੇ ਬੈਂਕ ਬੈਲੇਂਸ ਦੀ ਜਾਂਚ

- ਬੈਂਕ ਬੈਲੈਂਸ ਚੈੱਕ ਕਰਨ ਲਈ ਗੂਗਲ ਪੇਅ 'ਤੇ ਜਾਓ।

- ਹੁਣ ਹੇਠਾਂ ਸਕ੍ਰੌਲ ਕਰੋ।

- ਇੱਥੇ ਤੁਹਾਨੂੰ ਵਿਉ ਅਕਾਊਂਟ ਬੈਲੇਂਸ ਦਾ ਆਪਸ਼ਨ ਦਿਖਾਈ ਦੇਵੇਗਾ, ਇਸ 'ਤੇ ਕਲਿਕ ਕਰੋ।

- ਹੁਣ ਪਿੰਨ ਦਾਖ਼ਲ ਕਰੋ।

- ਇਸ ਤੋਂ ਬਾਅਦ ਤੁਹਾਨੂੰ ਆਪਣੇ ਬੈਂਕ ਬੈਲੇਂਸ ਦੀ ਜਾਣਕਾਰੀ ਮਿਲੇਗੀ।

ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ ਗੂਗਲ ਪੇਅ ਯੂਜ਼ਰਜ਼ ਲਈ ਸਮਾਲ ਫਾਇਨਾਂਸ ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਤਹਿਤ, ਹੁਣ ਯੂਜ਼ਰਜ਼ ਨੂੰ ਗੂਗਲ ਪੇਅ 'ਤੇ ਫਿਕਸਡ ਡਿਪਾਜ਼ਿਟ ਦੀ ਸਹੂਲਤ ਮਿਲੇਗੀ। ਯੂਜ਼ਰਜ਼ ਨੂੰ ਫਿਕਸਡ ਡਿਪਾਜ਼ਿਟ 'ਤੇ 6.35 ਪ੍ਰਤੀਸ਼ਤ ਸਾਲਾਨਾ ਵਿਆਜ ਦਿੱਤਾ ਜਾਵੇਗਾ।

Posted By: Ramandeep Kaur