ਨਵੀਂ ਦਿੱਲੀ : ਕਈ ਵਾਰ ਇੰਜ ਹੁੰਦਾ ਹੈ ਕਿ ਸਾਨੂੰ Facebook 'ਤੇ ਕੋਈ ਵੀਡੀਓ ਪਸੰਦ ਆ ਜਾਵੇ ਅਤੇ ਉਸ ਨੂੰ ਅਸੀਂ ਆਪਣੇ ਲੈਪਟਾਪ ਜਾਂ ਸਮਾਰਟਫੋਨ 'ਤੇ ਡਾਊਨਲੋਡ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਵੀਡੀਓ ਡਾਊਨਲੋਡ ਕਰਨ ਦਾ ਤਰੀਕਾ ਪਤਾ ਨਹੀਂ ਹੈ ਤਾਂ ਅਸੀਂ ਵੀਡੀਓ ਡਾਊਨਲੋਡ ਨਹੀਂ ਕਰ ਪਾਉਂਦੇ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਸਟੈੱਪ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਪਸੰਦੀਦਾ ਵੀਡੀਓ ਨੂੰ Facebook ਤੋਂ ਡਾਊਨਲੋਡ ਕਰ ਸਕੋਗੇ। Facebook ਦੇ ਵੀਡੀਓ ਨੂੰ ਡਾਊਨਲੋਡ ਕਰਨ ਲਈ ਕਈ ਥਰਡ ਪਾਰਟੀ ਲਿੰਕ ਮੌਜੂਦ ਹਨ ਜਿਸ ਦੀ ਮਦਦ ਨਾਲ ਤੁਸੀਂ Facebook ਦੇ ਵੀਡੀਓ ਨੂੰ ਡਾਊਨਲੋਡ ਕਰ ਸਕੋਗੇ।


ਲੈਪਟਾਪ 'ਤੇ ਇੰਜ ਕਰੋ ਵੀਡੀਓ ਡਾਊਨਲੋਡ

  • ਜੇਕਰ ਤੁਸੀਂ ਲੈਪਟਾਪ ਜਾਂ ਕੰਪਿਊਟਰ 'ਤੇ Facebook ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ fbdown.net ਵੈੱਬਸਾਈਟ ਜ਼ਰੀਓ ਵੀਡੀਓ ਡਾਊਨਲੋਡ ਕਰ ਸਕੋਗੇ। ਇਸ ਦੇ ਲਈ ਤੁਹਾਨੂੰ ਕੁਝ ਸਟੈੱਪ ਫਾਲੋ ਕਰਨੇ ਪੈਣਗੇ। ਤੁਸੀਂ ਜਿਸ ਵੀਡੀਓ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਵੀਡੀਓ 'ਤੇ ਰਾਈਟ ਕਲਿੱਕ ਕਰ ਕੇ Show Video URL 'ਚੋਂ ਵੀਡੀਓ ਦਾ URL ਕਾਪੀ ਕਰ ਲਓ।
  • ਇਸ ਤੋਂ ਬਾਅਦ fbdown.net ਵੈੱਬਸਾਈਟ 'ਤੇ ਜਾਓ। ਹੁਣ ਕਾਪੀ ਕੀਤੇ ਵੀਡੀਓ ਲਿੰਕ ਨੂੰ ਸਰਚ ਬਾਰ ਵਿਚ ਪੇਸਟ ਕਰਨ ਤੋਂ ਬਾਅਦ ਡਾਊਨਲੋਡ ਬਟਨ 'ਤੇ ਕਲਿੱਕ ਕਰੋ।

  • ਇਸ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵੀਂ ਵਿੰਡੋ ਓਪਨ ਹੋਵੇਗੀ ਜਿਸ ਵਿਚ ਇਹ ਪੁੱਛਿ?ਆ ਜਾਵੇਗਾ ਕਿ ਤੁਸੀਂ ਵੀਡੀਓ ਨੂੰ Download Video in Normal Quality ਜਾਂ Download Video in HD Quality ਵਿਚੋਂ ਕਿਸੇ ਫਾਰਮੇਟ ਵਿਚ ਡਾਊਨਲੋਡ ਕਰਨਾ ਚਾਹੁੰਦੇ ਹੋ।

  • ਹੁਣ ਇਨ੍ਹਾਂ ਦੋਵਾਂ ਬਦਲਾਂ ਵਿਚੋਂ ਕਿਸੇ ਵੀ ਬਦਲ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵੀਂ ਵਿੰਡੋ ਓਪਨ ਹੋਵੇਗੀ ਜਿਸ ਵਿਚ ਤੁਹਾਨੂੰ ਵੀਡੀਓ ਨਜ਼ਰ ਆਵੇਗਾ। ਹੁਣ ਵੀਡੀਓ ਦੇ ਆਖਰੀ ਵਿਚ ਤਿੰਨ ਡਾਟ 'ਤੇ ਕਲਿੱਕ ਕਰ ਕੇ ਤੁਸੀਂ ਵੀਡੀਓ ਨੂੰ ਡਾਊਨਲੋਡ ਕਰ ਸਕੋਗੇ।

  • ਆਪਣੇ ਸਮਾਰਟਫੋਨ ਵਿਚ ਤੁਸੀਂ ਫੇਸਬੁੱਕ ਐਪ ਵਿਚ ਜਾਓ ਅਤੇ ਜਿਸ ਵੀਡੀਓ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਵੀਡੀਓ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਸ਼ੇਅਰ ਦਾ ਬਟਲ ਦਿਸੇਗਾ। ਹੁਣ ਸੇਅਰ ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਕਈ ਸਾਰੇ ਬਦਲ ਨਜ਼ਰ ਆਉਣਗੇ। ਇਨ੍ਹਾਂ ਬਦਲਾਂ ਵਿਚੋਂ ਤੁਸੀਂ ਕਾਪੀ ਲਿੰਕ 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ ਆਪਣਾ ਫੋਨ ਦੇ ਬ੍ਰਾਊਜ਼ਰ ਵਿਚ fbdown.net ਖੋਲੋ ਅਤੇ ਸਰਚ ਬਾਰ ਵਿਚ ਲਿੰਕ ਪੇਸਟ ਕਰੋ। ਲਿੰਕ ਨੂੰ ਪੇਸਟ ਕਰਨ ਲਈ ਸਰਚ ਬਾਕਸ ਵਿਚ ਕਲਿੱਕ ਕਰ ਕੇ ਥੋੜ੍ਹੀ ਦੇਰ ਦਬਾ ਕੇ ਰੱਖੋ। ਇਸ ਤੋਂ ਬਾਅਦ ਤੁਹਾਨੂੰ ਪੇਸਟ ਕਰਨ ਦਾ ਬਦਲ ਮਿਲੇਗਾ।

  • ਲਿੰਕ ਪੇਸਟ ਹੋਣ ਤੋਂ ਬਾਅਦ ਤੁਹਾਨੂੰ ਲੈਪਟਾਪ ਜਾਂ ਪੀਸੀ ਵਿਚ ਡਾਊਨਲੋਡ ਕਰਨ ਵਾਲੇ ਸਟੈੱਪ ਨੂੰ ਵੀ ਫਾਲੋ ਕਰਨਾ ਪਵੇਗਾ ਜਿਸ ਤੋਂ ਬਾਅਦ ਤੁਸੀਂ ਆਪਣੀ ਪਸੰਦ ਦਾ ਵੀਡੀਓ ਡਾਊਨਲੋਡ ਕਰ ਸਕੋਗੇ।

Posted By: Seema Anand