ਇੰਟਰਨੈੱਟ ਅਤੇ ਸਮਾਰਟ ਫੋਨ ਨੇ ਜਿਥੇ ਕੰਮ ਨੂੰ ਆਸਾਨ ਬਣਾਇਆ ਹੈ, ਉਥੇ ਇਸ ਕਾਰਨ ਸਾਇਬਰ ਕ੍ਰਾਈਮ ਵੀ ਵਧ ਗਏ ਹਨ। ਹੈਕਰਜ਼ ਨੇ ਸਮਾਰਟਫੋਨ ਵਿਚ ਵਡ਼ਨ ਤੇ ਨੁਕਸਾਨ ਪਹੁੰਚਾਉਣ ਦੇ ਕਈ ਨਵੇਂ ਢੰਗ ਤਰੀਕੇ ਲੱਭ ਲਏ ਹਨ, ਜਿਸ ਨਾਲ ਬੈਂਕ ਵਿਚ ਰੱਖੇ ਪੈਸੇ, ਸਾਰੀਆਂ ਡਿਟੇਲ ਖਤਰੇ ਵਿਚ ਆ ਸਕਦੀਆਂ ਹਨ। ਹੁਣ ਹਾਲ ਹੀ ਵਿਚ ਇਕ ਨਵਾਂ ਵਾਇਰਸ ਸਾਹਮਣੇ ਆਇਆ ਹੈ ਜੋ ਯੂਜ਼ਰਜ਼ ਨੂੰ ਸਮਾਰਟਫੋਨ ’ਤੇ ਮੈਸੇਜ ਭੇਜ ਕੇ ਉਸ ਵਿਚ ਵਡ਼੍ਹ ਜਾਂਦਾ ਹੈ ਅਤੇ ਜ਼ਰੂਰੀ ਜਾਣਕਾਰੀ ਹੈਕ ਕਰ ਲੈਂਦਾ ਹੈ।

Flubot Malware ਇੰਝ ਹੈਕ ਕਰਦਾ ਹੈ ਸਮਾਰਟਫੋਨ

ਗੌਰਤਲਬ ਹੈ ਕਿ ਬੀਤੇ ਮਹੀਨੇ Flubot Malware ਨਾਂ ਦਾ ਇਕ ਵਾਇਰਸ ਆਇਆ ਸੀ ਜਿਸ ਨਾਲ ਹੈਕਰਜ਼ ਯੂਜ਼ਰਜ਼ ਦੇ ਫੋਨ ’ਤੇ ਮੈਸੇਜ ਭੇਜ ਕੇ ਉਸ ਨੂੰ ਪ੍ਰਭਾਵਿਤ ਕਰਦੇ ਸਨ ਅਤੇ ਫੋਨ ’ਤੇ ਮੈਸੇਜ ਭੇਜਿਆ ਜਾਂਦਾ ਹੈ। ਇਸ ਨਾਲ ਫੋਨ ਵਿਚ Flubot Malware ਡਾਊਨਲੋਡ ਹੋ ਜਾਵੇਗਾ ਅਤੇ ਇਸ ਤਰ੍ਹਾਂ ਧੋਖੇ ਨਾਲ ਫੋਨ ਵਿਚ ਹੈਕਰ ਆਪਣੀ ਐਂਟਰੀ ਕਰ ਲਵੇਗਾ। ਹੁਣ ਇਹ ਜਾਣਕਾਰੀ ਹੈ ਕਿ ਇਹ ਮਾਲਵੇਅਰ ਇਕ ਵਾਰ ਫਿਰ ਤੋਂ ਐਕਟਿਵ ਹੋ ਚੁੱਕਾ ਹੈ ਅਤੇ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਨਿਊਜ਼ੀਲੈਂਡ ਨੇ ਇਹ ਸੂਚਨਾ ਜਾਰੀ ਕੀਤੀ ਹੈ ਕਿ Flubot Malware ਵਾਪਸ ਆ ਗਿਆ ਹੈ ਅਤੇ ਹੁਣ ਇਕ ਨਵੀਂ ਤਕਨੀਕ ਜ਼ਰੀਏ ਐਂਡਰਾਇਡ ਸਮਾਰਟਫੋਨਜ਼ ’ਤੇ ਹਮਲਾ ਕਰ ਰਿਹਾ ਹੈ। ਇਹ ਵਾਇਰਸ ਬੈਂਕ ਅਤੇ ਪੈਸਿਆਂ ਨਾਲ ਜੁਡ਼ੀ ਹਰ ਜਾਣਕਾਰੀ ’ਤੇ ਸਿੱਧਾ ਅਸਰ ਪਾਉਂਦਾ ਹੈ ਅਤੇ ਬੈਂਕਿੰਗ ਪਾਸਵਰਡਜ਼ ਆਦਿ ਨੂੰ ਚੁਰਾਉਣ ਦੀ ਸਮੱਰਥਾ ਰੱਖਦਾ ਹੈ।

Flubot Malware ਤੋਂ ਫੋਨ ਨੂੰ ਕਿਵੇਂ ਰਖੀਏ ਸੁਰੱਖਿਅਤ

Flubot Malware ਵਾਇਰਸ ਤੋਂ ਬਚਣ ਲਈ ਫੋਨ ’ਤੇ ਦਿਖਣ ਵਾਲੇ ਪਾਪ ਅਪ ਸਕਰੀਨਜ਼ ਨੂੰ ਕੋਈ ਅਹਿਮੀਅਤ ਨਾ ਦਿਓ ਅਤੇ ਕਿਸੇ ਵੀ ਲਿੰਕ ’ਤੇ ਉਸ ਨੂੰ ਸਕਿਓਰਿਟੀ ਅਪਡੇਟ ਸਮਝ ਕੇ ਕਦੇ ਵੀ ਕਲਿੱਕ ਨਾ ਕਰੋ। ਜੇ ਤੁਹਾਡੇ ਫੋਨ ਵਿਚ ਇਸ ਵਾਇਰਸ ਨੇ ਹਮਲਾ ਕਰ ਦਿੱਤਾ ਹੈ ਤਾਂ ਤੁਰੰਤ ਆਪਣੇ ਫੋਨ ਦਾ ਸਾਰਾ ਡਾਟਾ ਬੈਕਅਪ ਕਰੋ ਅਤੇ ਫੋਨ ਦੀ ਸੈਟਿੰਗਜ਼ ਵਿਚ ਜਾ ਕੇ ਉਸ ਨੂੰ ਫੈਕਟਰੀ ਰੀਸੈਟ ਕਰ ਦਿਓ। ਅਜਿਹਾ ਕਰਨ ਨਾਲ ਫੋਨ ਹੈਕਰਜ਼ ਦੇ ਚੁੰਗਲ ਚੋਂ ਬਾਹਰ ਨਿਕਲ ਆਵੇਗਾ।

Posted By: Tejinder Thind