ਨਵੀਂ ਦਿੱਲੀ - ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਸ਼ਾਨਦਾਰ ਮੋਬਾਈਲ ਬੋਨਾਜ਼ਾ ਸੇਲ ਸ਼ੁਰੂ ਹੋ ਗਈ ਹੈ। ਇਹ ਮੋਬਾਈਲ ਸੇਲ ਅੱਜ 25 ਜਨਵਰੀ ਤੋਂ ਸ਼ੁਰੂ ਹੋ ਕੇ 29 ਜਨਵਰੀ ਤਕ ਚੱਲੇਗੀ। ਇਸ ਸੇਲ ਦੌਰਾਨ ਸੈਮਸੰਗ ਤੋਂ ਲੈ ਕੇ ਐਪਲ ਤਕ ਦੀਆਂ ਡਿਵਾਈਸਾਂ ’ਤੇ ਸ਼ਾਨਦਾਰ ਆਫ਼ਰ ਤੇ ਡੀਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਮੋਬਾਈਲ ਬੋਨਾਜ਼ਾ ਸੇਲ ਵਿਚ ਆਈਸੀਆਈਸੀਆਈ ਬੈਂਕ ਵੱਲੋਂ 10 ਫ਼ੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।

Poco M2 Pro

ਫਲਿਪਕਾਰਟ ਦੀ ਮੋਬਾਈਲ ਬੋਨਾਜ਼ਾ ਸੇਲ ’ਚ Poco M2 Pro ਸਮਾਰਟਫੋਨ 11,999 ਦੀ ਸ਼ੁਰੂਆਤੀ ਕੀਮਤ ਨਾਲ ਮੁਹੱਈਆ ਹੈ। ਆਈਸੀਆਈਸੀਆਈ ਬੈਂਕ ਵੱਲੋਂ 10 ਫ਼ੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਇਸ ਡਿਵਾਈਸ ’ਤੇ 11,100 ਰੁਪਏ ਤਕ ਦੀ ਐਕਸਚੇਂਜ ਆਫ਼ਰ ਮਿਲੇਗੀ। ਇਸ ਤੋਂ ਇਲਾਵਾ ਗਾਹਕ ਪੋਕੋ ਐੱਮ 2 ਪਰੋ ਨੂੰ 500 ਰੁਪਏ ਪ੍ਰਤੀ ਮਹੀਨੇ ਦੀ ਨੋ ਕੌਸਟ ਈਐੱਮਆਈ ’ਤੇ ਖ਼ਰੀਦ ਸਕਦੇ ਹਨ।

Samsung Galaxy F41

ਸੈਮਸੰਗ ਗਲੈਕਸੀ ਐੱਫ-41 ਨੂੰ ਫਲਿਪਕਾਰਟ ਦੀ ਮੋਬਾਈਲ ਬੋਨਾਜ਼ਾ ਸੇਲ ਵਿਚ 15,499 ਰੁਪਏ ਵਿਚ ਖ਼ਰੀਦਿਆ ਜਾ ਸਕਦਾ ਹੈ। ਆਫ਼ਰ ਦੀ ਗੱਲ ਕਰੀਏ ਤਾਂ ਆਈਸੀਆਈਸੀਆਈ ਬੈਂਕ ਵੱਲੋਂ 10 ਫ਼ੀਸਦੀ ਦਾ ਡਿਸਕਾਊਂਟ ਤੇ ਐਕਸਿਸ ਬੈਂਕ ਵੱਲੋਂ 5 ਫ਼ੀਸਦੀ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਇਸ ਡਿਵਾਈਸ ਨੂੰ 2,584 ਪ੍ਰਤੀ ਮਹੀਨਾ ਦੀ ਨੋ ਕੌਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕਦਾ ਹੈ।

Moto G 5G

ਮੋਟੋਰੋਲਾ ਦਾ 5ਜੀ ਸਮਾਰਟਫੋਨ ਮੋਟੋ ਜੀ ਮੋਬਾਈਲ ਬੋਨਾਜ਼ਾ ਸੇਲ ਵਿਚ 18,999 ਰੁਪਏ ਦੇ ਪ੍ਰਾਈਜ਼ ਟੈਗ ਨਾਲ ਮੁਹੱਈਆ ਹੈ। ਇਸ ਸਮਾਰਟਫੋਨ ਦੀ ਖ਼ਰੀਦਦਾਰੀ ਕਰਨ ’ਤੇ ਗਾਹਕਾਂ ਨੂੰ 16,500 ਰੁਪਏ ਤਕ ਦਾ ਐਕਸਚੇਂਜ ਆਫ਼ਰ ਤੇ ਆਈਸੀਆਈਸੀਆਈ ਬੈਂਕ ਵੱਲੋਂ 10 ਫ਼ੀਸਦੀ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਮੋਟੋ ਜੀ 5ਜੀ ਨੂੰ 3,167 ਰੁਪਏ ਪ੍ਰਤੀ ਮਹੀਨੇ ਦੀ ਨੋ ਕੌਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕਦਾ ਹੈ।

Posted By: Harjinder Sodhi