ਟੈਕ ਡੈਸਕ, ਨਵੀਂ ਦਿੱਲੀ : ਈ-ਕਾਮਰਸ ਵੈਬਸਾਈਟ ਫਲਿੱਪਕਾਰਟ ਨੇ ਆਪਣੇ ਸ਼ਾਨਦਾਰ ਫਲਿੱਪਕਾਰਟ ਬਿੱਗ ਸੇਵਿੰਗ

ਡੇਅ ਸੇਲ (Flipkart Big Saving Days sale 2021) ਦਾ ਐਲਾਨ ਕਰ ਦਿੱਤਾ ਹੈ। ਇਹ ਸ਼ਾਨਦਾਰ ਸੇਲ 25 ਜੁਲਾਈ ਤੋਂ ਸ਼ੁਰੂ ਹੋ ਕੇ 29 ਜੁਲਾਈ ਤਕ ਚੱਲੇਗੀ। ਜਦਕਿ ਫਲਿੱਪਕਾਰਟ ਪਲੱਸ ਮੈਂਬਰਜ਼ ਲਈ ਇਹ ਸੇਲ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਇਸ ਸੇਲ ’ਚ ਰੀਅਲਮੀ, ਪੋਕੋ, ਵੀਵੋ, ਮੋਟੋਰੋਲਾ ਅਤੇ ਸੈਮਸੰਗ ਦੇ ਸਮਾਰਟਫੋਨ ’ਤੇ ਆਕਰਸ਼ਕ ਆਫਰ ਦਿੱਤੇ ਜਾਣਗੇ। ਇੰਨਾ ਹੀ ਨਹੀਂ ਇਲੈਕਟ੍ਰਾਨਿਕ ਪ੍ਰੋਡਕਟਸ ’ਤੇ 80 ਫ਼ੀਸਦੀ ਅਤੇ ਟੀਵੀ ’ਤੇ 75 ਫ਼ੀਸਦੀ ਦਾ ਡਿਸਕਾਊਂਟ ਮਿਲੇਗਾ।

ਆਈਸੀਆਈਸੀਆਈ ਬੈਂਕ ਵੱਲੋਂ ਮਿਲੇਗਾ ਡਿਸਕਾਊਂਟ

ICICI ਬੈਂਕ ਗਾਹਕਾਂ ਨੂੰ ਫਲਿੱਪਕਾਰਟ ਸੇਲ ਦੌਰਾਨ ਖ਼ਰੀਦਦਾਰੀ ਕਰਨ ’ਤੇ 10 ਫ਼ੀਸਦ ਦਾ ਡਿਸਕਾਊਂਟ ਦੇਵੇਗਾ। ਗਾਹਕਾਂ ਨੂੰ ਸਮਾਰਟਫੋਨ ਤੋਂ ਲੈ ਕੇ ਇਲੈਕਟ੍ਰਾਨਿਕ ਪ੍ਰੋਡਕਟਸ ਤਕ ’ਤੇ ਐਕਸਚੇਂਜ ਆਫਰ ਅਤੇ ਨੋ-ਕਾਸਟ ਈਐੱਮਆਈ ਮਿਲੇਗੀ। ਨਾਲ ਹੀ ਕੈਸ਼ਬੈਕ ਵੀ ਦਿੱਤਾ ਜਾਵੇਗਾ।

ਇਸ ਸਮਾਰਟਫੋਨ ’ਤੇ ਦਿੱਤਾ ਜਾਵੇਗਾ ਡਿਸਕਾਊਂਟ

- Realme C20 ਸਮਾਰਟਫੋਨ ਫਲਿੱਪਕਾਰਟ ਬਿੱਗ ਸੇਵਿੰਗ ਡੇਅ ਸੇਲ ’ਚ 6,499 ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗਾ। ਇਸ ਡਿਵਾਈਸ ’ਤੇ 500 ਰੁਪਏ ਦਾ ਡਿਸਕਾਊਂਟ ਮਿਲੇਗਾ।

- Poco X3 Pro ਸਮਾਰਟਫੋਨ ਗਾਹਕਾਂ ਲਈ ਸੇਲ ’ਚ 18,999 ਰੁਪਏ ਦੀ ਥਾਂ 17,249 ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗਾ। ਇਸ ਡਿਵਾਈਸ ਨੂੰ ਨੋ-ਕਾਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕੇਗਾ।

- Samsung Galaxy F62 ਸਮਾਰਟਫੋਨ ’ਤੇ ਵੀ ਡਿਸਕਾਊਂਟ ਦਿੱਤਾ ਜਾਵੇਗਾ। ਹਾਲਾਂਕਿ, ਇਸਦੀ ਕੀਮਤ ਅਤੇ ਆਫਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

- iPhone SE (2020) ਸਮੇਤ iPhone XR ਅਤੇ iPhone 12 ਨੂੰ ਫਲਿੱਪਕਾਰਟ ਦੀ ਸੇਲ ਦੌਰਾਨ ਘੱਟ ਕੀਮਤ ’ਤੇ ਖ਼ਰੀਦਿਆ ਜਾ ਸਕੇਗਾ।

- ਇਲੈਕਟ੍ਰਾਨਿਕ ਪ੍ਰੋਡਕਟ ’ਤੇ ਮਿਲਣ ਵਾਲੇ ਆਫਰ

ਫਲਿੱਪਕਾਰਟ ਦੀ ਸੇਲ ’ਚ ਲੈਪਟਾਪ, ਹੈੱਡਫੋਨ, ਸਾਊਂਡਬਾਰ ਅਤੇ ਟੈਬਲੇਟ ’ਤੇ 80 ਫ਼ੀਸਦ ਦਾ ਡਿਸਕਾਊਂਟ ਦਿੱਤਾ ਜਾਵੇਗਾ। ਸੇਲ ਦੌਰਾਨ ਗਾਹਕ ਕੁਝ ਚੋਣਵੇਂ ਲੈਪਟਾਪ ਨੂੰ 40 ਫ਼ੀਸਦ ਦੇ ਡਿਸਕਾਊਂਟ ਅਤੇ ਹੈੱਡਫੋਨ ਨੂੰ 70 ਫ਼ੀਸਦ ਦੀ ਛੋਟ ’ਤੇ ਖ਼ਰੀਦ ਸਕਣਗੇ।

ਫਲਿੱਪਕਾਰਟ ਬਿੱਗ ਸੇਵਿੰਗ ਡੇਅ ਸੇਲ ’ਚ ਐੱਲਜੀ ਅਤੇ ਸੈਮਸੰਗ ਦੇ ACs 23,490 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਉਪਲੱਬਧ ਹੋਣਗੇ। ਇਸ ਸੇਲ ’ਚ ਸਮਾਰਟਫੋਨ ਟੀਵੀ ’ਤੇ 65 ਫ਼ੀਸਦ ਦਾ ਡਿਸਕਾਊਂਟ ਦਿੱਤਾ ਜਾਵੇਗਾ।

Posted By: Ramanjit Kaur