ਟੈੱਕ ਡੈਸਕ, ਨਵੀਂ ਦਿੱਲੀ : Flipkart ਦੀ ਸਾਲਾਨਾ ਹੋਣ ਵਾਲੀ Big Billion Days ਸੇਲ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। Flipkart ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ Flipkart Big Billion Days ਸੇਲ ਆਗਾਮੀ 7 ਸਤੰਬਰ ਤੋਂ ਸ਼ੁਰੂ ਹੋਵੇਗੀ, ਜੋ 12 ਅਕਤੂਬਰ ਤਕ ਜਾਰੀ ਰਹੇਗਾ। ਇਸ ਸੇਲ ’ਚ ਸਮਾਰਟਫੋਨ, ਸਮਾਰਟ ਟੀਵੀ ਸਮੇਤ ਹੋਰ ਇਲੈਕਟ੍ਰਿਕ ਗੈਜ਼ੇਟਸ ਨੂੰ ਸਸਤੇ ’ਚ ਖ਼ਰੀਦ ਸਕੋਗੇ। ਇਸ ਦੌਰਾਨ ਗਾਹਕ ਭਾਰੀ ਡਿਸਕਾਊਂਟ ਆਫਰ ਦਾ ਲੁਤਫ਼ ਲੈ ਸਕਣਗੇ।

Flipkart Big Billion Days ਸੇਲ ’ਚ ਦੇਸ਼ ਭਰ ਦੇ ਕਰੀਬ 3,75,000 ਸੇਲਰਜ਼ ਹਿੱਸਾ ਲੈਣਗੇ। ਇਸ ’ਚ ਕੰਜ਼ਿਊਮਰ ਲਈ Flipkart Pay Later, ਨੋ-ਕਾਸਟ EMI ਸੁਵਿਧਾ ਦੇ ਨਾਲ 70,000 ਰੁਪਏ ਦੀ ਕ੍ਰੈਡਿਟ ਲਿਮਿਟ ਦਿੱਤੀ ਜਾਵੇਗੀ। ਨਾਲ ਹੀ flipkart ਵੱਲੋਂ ਸੇਲ ਲਈ ਦੇਸ਼ ਭਰ ਦੇ 18 ਲੀਡਿੰਗ ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸਤੋਂ ਇਲਾਵਾ Flipkart Big Billion Days Sale ’ਚ ਗਾਹਕ ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਡੇਬਿਟ ਅਤੇ ਕ੍ਰੈਡਿਟ ਕਾਰਡ ’ਤੇ 10 ਫ਼ੀਸਦ ਇੰਸਟੈਂਟ ਕੈਸ਼ਬੈਕ ਦਾ ਲੁਤਫ ਲੈ ਸਕਣਗੇ। ਨਾਲ ਹੀ ਪੇਅਟੀਐੱਮ ਰਾਹੀਂ ਯੂਪੀਆਈ ਟ੍ਰਾਂਜੈਕਸ਼ਨ ’ਤੇ ਨਿਸ਼ਚਿਤ ਕੈਸ਼ਬੈਕ ਦਾ ਲੁਤਫ ਲੈ ਸਕਣਗੇ। ਸੇਲ ’ਚ ਮੋਬਾਈਲ, ਟੀਵੀ, ਹੋਮ ਐਂਡ ਕਿਚਨ, ਫਰਨੀਚਰ, ਗ੍ਰਾਸਰੀ ਸਸਤੀ ਦਰਾਂ ’ਚ ਖ਼ਰੀਦਦਾਰੀ ਲਈ ਉਪਲੱਬਧ ਹੋਵੇਗੀ। ਗਾਹਕ Flipkart Big Billion Days Sale ਸੇਲ ’ਚ ਸਿਰਫ਼ 1 ਰੁਪਏ ’ਚ ਸਮਾਰਟਫੋਨ ਸਮੇਤ ਲਾਈਫ ਸਟਾਈਲ ਅਤੇ ਹੋਰ ਪ੍ਰੋਡਕਟਸ ਨੂੰ ਪ੍ਰੀ-ਬੁੱਕ ਕਰ ਸਕਣਗੇ।

Posted By: Ramanjit Kaur