ਟੈਕ ਡੈਸਕ, ਨਵੀਂ ਦਿੱਲੀ : WhatsApp ਜਿਹੇ ਮੈਸੇਜਿੰਗ ਐਪ ਦੇ ਆਉਣ ਨਾਲ ਸਾਡੀ ਲਾਈਫ ਕਾਫੀ ਆਸਾਨ ਹੋ ਗਈ ਹੈ। WhatsApp ਯੂਜ਼ਰਜ਼ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਕਰਵਾਉਂਦਾ ਹੈ। ਨਾਲ ਹੀ ਐਪ ਲਈ ਸਮੇਂ-ਸਮੇਂ ’ਤੇ ਅਪਡੇਟ ਜਾਰੀ ਕਰਦਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਨਵੇਂ ਫੀਚਰ ਮਿਲਦੇ ਹਨ। WhatsApp ਵੱਲੋਂ ਹੁਣ ਤਕ ਕਈ ਸਾਰੇ ਫੀਚਰਜ਼ ਨੂੰ ਰੋਲ-ਆਊਟ ਕੀਤਾ ਗਿਆ ਹੈ। ਪਰ ਇਨ੍ਹਾਂ ’ਚੋਂ ਕੁਝ ਕਮਾਲ ਦੇ ਫੀਚਰਜ਼ ਹਨ, ਜਿਨ੍ਹਾਂ ਬਾਰੇ ਮੈਂ ਸ਼ਾਇਦ ਸਾਰੇ WhatsApp ਯੂਜ਼ਰਜ਼ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਡੀ ਪ੍ਰਾਈਵੇਸੀ ਲਈ ਕਾਫੀ ਜ਼ਰੂਰੀ ਹੈ। ਨਾਲ ਹੀ ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਘੱਟ ਇੰਟਰਨੈੱਟ ਡਾਟਾ ’ਚ WhatsApp ਨੂੰ ਚਲਾਇਆ ਜਾ ਸਕੇਗਾ।

ਪ੍ਰੋਫਾਈਲ ਪਿਕਚਰ ਨੂੰ ਕਰੋ ਹਾਈਡ

ਜੇਕਰ ਤੁਸੀਂ WhatsApp ਪ੍ਰੋਫਾਈਲ ਫੋਟੋ ਨੂੰ ਹਾਈਡ ਨਹੀਂ ਕੀਤਾ ਤਾਂ ਕੋਈ ਵੀ ਅਣਜਾਣ ਵਿਅਕਤੀ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਡਾਊਨਲੋਡ ਕਰ ਸਕਦਾ ਹੈ। ਇਸਤੋਂ ਬਚਣ ਲਈ WhatsApp ’ਚ ਪ੍ਰੋਫਾਈਲ ਹਾਈਡ ਫੀਚਰ ਦਿੱਤਾ ਗਿਆ ਹੈ। ਅਜਿਹੇ ’ਚ ਯੂਜ਼ਰ ਨੂੰ ਪ੍ਰੋਫਾਈਲ ਪਿਕ ਨੂੰ ਹਾਈਡ ਕਰ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਸਿਰਫ਼ ਉਹੀ ਲੋਕ ਦੇਖ ਸਕਣਗੇ ਜੋ ਤੁਹਾਡੇ ਕਾਨਟੈਕਟ ਲਿਸਟ ’ਚ ਹਨ।

- WhatsApp Settings ਦੇ Account ਆਪਸ਼ਨ ’ਚ ਜਾਓ।

- ਇਸਤੋਂ ਬਾਅਦ ਪ੍ਰਾਈਵੇਸੀ ’ਤੇ ਕਲਿੱਕ ਕਰੋ।

- ਜਿਥੇ ਪ੍ਰੋਫਾਈਲ ਫੋਟੋ ਦਾ ਵਿਕੱਲਪ ਦਿਖਾਈ ਦੇਵੇਗਾ।

- ਇਸ ’ਚ ਤੁਹਾਨੂੰ ਤਿੰਨ ਆਪਸ਼ਨ Everyone, My Contacts ਤੇ Nobody ਦਿੱਤੇ ਗਏ ਹਨ।

- My Contacts ਆਪਸ਼ਨ ਦੇ ਕਲਿੱਕ ਕਰਨ ਨਾਲ ਤੁਹਾਡੀ ਫੋਟੋ ਸਿਰਫ਼ ਕਾਨਟੈਕਟ ਦੇ ਲੋਕਾਂ ਨੂੰ ਦਿਖਾਈ ਦੇਵੇਗੀ।

ਬਲੂ ਟਿਕ ਨੂੰ ਕਰੋ ਟਰਨ ਆਫ

ਬਲੂ ਟਿਕ ਮਾਰਕ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਪਤਾ ਚੱਲ ਜਾਂਦਾ ਹੈ ਕਿ ਉਸਨੇ ਤੁਹਾਡੇ ਮੈਸੇਜ ਨੂੰ ਦੇਖਿਆ ਹੈ ਜਾਂ ਨਹੀਂ। ਪਰ ਜਦੋਂ ਸਾਹਮਣੇ ਵਾਲੇ ਵਿਅਕਤੀ ਦੇ ਮੈਸੇਜ ਨੂੰ ਤੁਸੀਂ ਦੇਖ ਕੇ ਇਗਨੋਰ ਕਰ ਦਿੰਦੇ ਹੋ ਤਾਂ ਇਹੀ ਬਲੂ ਟਿਕ ਤੁਹਾਡੇ ਲਈ ਮੁਸੀਬਤ ਬਣ ਜਾਂਦਾ ਹੈ। ਅਜਿਹੇ ’ਚ ਬਿਹਤਰ ਹੋਵੇਗਾ ਕਿ ਬਲੂ ਟਿਕ ਨੂੰ ਆਫ ਕਰ ਦਿਓ।

- WhatsApp Settings ਦੇ Account ਆਪਸ਼ਨ ’ਚ ਜਾਓ।

- ਇਥੇ ਤੁਹਾਨੂੰ Privacy ’ਚ Read Receipts ਦਾ ਆਪਸ਼ਨ ਮਿਲੇਗਾ।

- ਇਸ Read Receipts ਆਪਸ਼ਨ ਨੂੰ ਬੰਦ ਕਰਨਾ ਹੋਵੇਗਾ।

ਗਰੁੱਪ ਮੈਸੇਜ ਦਾ ਕਰੋ ਪ੍ਰਾਈਵੇਟ ਰਿਪਲਾਈ

ਆਫਸ ਦੇ WhatsApp ਗਰੁੱਪ ’ਚ ਕਿਸੀ ਮੈਸੇਜ ਦਾ ਜਵਾਬ ਦੇਣ ਤੋਂ ਬਚਣਾ ਚਾਹੁੰਦੇ ਹੋ, ਜਿਥੇ ਕਈ ਸਾਰੇ ਲੋਕ ਮੌਜੂਦ ਹੋ, ਤਾਂ WhatsApp ਦਾ ਪ੍ਰਾਈਵੇਟ ਰਿਪਲਾਈ ਫੀਚਰ ਕਾਫੀ ਕੰਮ ਆ ਸਕਦਾ ਹੈ। ਇਸਦੇ ਰਾਹੀਂ ਪ੍ਰਾਈਵੇਟ ਤਰੀਕੇ ਨਾਲ ਮੈਸੇਜ ਦਿੱਤਾ ਜਾ ਸਕਦਾ ਹੈ।

- ਯੂਜ਼ਰ ਨੂੰ ਗਰੁੱਪ ’ਚ ਆਏ ਮੈਸੇਜ ’ਤੇ ਲਾਂਗ ਪ੍ਰੈੱਸ ਕਰਨਾ ਹੈ, ਜਿਸਦਾ ਰਿਪਲਾਈ ਕਰਨਾ ਚਾਹੁੰਦੇ ਹੋ।

- ਫਿਰ ਤੁਹਾਨੂੰ ਉੱਪਰ ਦਿੱਤੇ ਗਏ ਥ੍ਰੀ-ਡਾਟ ਮੈਨਿਊ ’ਤੇ ਟਾਈਪ ਕਰਨਾ ਹੈ। ਇਥੇ ਤੁਹਾਨੂੰ Reply privately ਦਾ ਵਿਕੱਲਪ ਦਿਖਾਈ ਦੇਵੇਗਾ।

- ਇਸਨੂੰ ਚੁਣਨ ਨਾਲ ਗਰੁੱਪ ’ਚ ਆਏ ਮੈਸੇਜ ਦਾ ਜਵਾਬ ਪ੍ਰਾਈਵੇਟ ਚੈਟ ’ਚ ਜਾਵੇਗਾ।

ਆਟੋ ਡਾਊਨਲੋਡ ਨੂੰ ਕਰੋ ਟਰਨ ਆਫ

WhatsApp ’ਤੇ ਆਉਣ ਵਾਲੀ ਫੋਟੋ ਅਤੇ ਵੀਡੀਓ ਨੂੰ ਆਪਣੇ-ਆਪ ਡਾਊਨਲੋਡ ਹੋਣ ਤੋਂ ਰੋਕਣ ਦੇ ਲਈ ਇਕ ਖ਼ਾਸ ਫੀਚਰ ਦਿੱਤਾ ਗਿਆ ਹੈ, ਜਿਸਨੂੰ ਟਰਨ ਆਫ ਕਰਨ ’ਤੇ ਯੂਜ਼ਰ ਇੰਟਰਨੈੱਟ ਡਾਟਾ ਦੀ ਬਚਤ ਕਰ ਸਕਦੇ ਹਨ।

- WhatsApp ਦੇ Settings ਆਪਸ਼ਨ ਨੂੰ ਓਪਨ ਕਰੋ।

- ਇਸਤੋਂ ਬਾਅਦ Storage and Data ਆਪਸ਼ਨ ’ਚ ਜਾਣਾ ਹੋਵੇਗਾ।

- ਇਥੇ Media Auto-Download ਦਾ ਵਿਕੱਲਪ ਦਿਖਾਈ ਦੇਵੇਗਾ।

- ਜਿਥੋਂ ਮੋਬਾਈਲ ਡਾਟਾ ਅਤੇ ਵਾਈ-ਫਾਈ ਦੋਵਾਂ ਲਈ ਆਟੋ ਡਾਊਨਲੋਡਿੰਗ ਬੰਦ ਕਰਨੀ ਹੋਵੇਗੀ।

WhatsApp ਕਾਨਟੈਕਟ ਕਰੋ ਬਲਾਕ

ਜੇਕਰ ਤੁਹਾਨੂੰ WhatsApp ’ਤੇ ਕੋਈ ਪਰੇਸ਼ਾਨ ਕਰ ਰਿਹਾ ਹੈ ਤਾਂ ਕਾਨਟੈਕਟ ਨੂੰ ਬਲਾਕ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਨੂੰ ਮੈਸੇਜ ਨਹੀਂ ਕਰ ਪਾਵੇਗਾ। ਨਾਲ ਹੀ ਤੁਹਾਡੀ ਪ੍ਰੋਫਾਈਲ ਫੋਟੋ ਨਹੀਂ ਦਿਸੇਗੀ।

- ਯੂਜ਼ਰ ਨੂੰ ਉਸ ਵਿਅਕਤੀ ਦੀ WhatsApp ਚੈਟ ਵਿਜਿਟ ਕਰਨੀ ਹੋਵੇਗੀ, ਜਿਸਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।

- ਇਥੇ ਮੈਨਿਊ ’ਤੇ ਕਲਿੱਕ ਕਰਕੇ More ’ਚ ਜਾਓ।

- ਇਥੇ ਤੁਹਾਨੂੰ Block ਦਾ ਆਪਸ਼ਨ ਦਿਸ ਜਾਵੇਗਾ।

Posted By: Ramanjit Kaur