ਜੇਐੱਨਐੱਨ,ਨਵੀਂ ਦਿੱਲੀ। Xiaomi 11i HyperCharge 5G ਤੇ Xiaomi 11i 5G ਸਮਾਰਟਫ਼ੋਨ ਦੀ ਅੱਜ ਮਤਲਬ 12 ਜਨਵਰੀ 2022 ਨੂੰ ਪਹਿਲੀ ਸੇਲ ਹੈ। ਕੰਪਨੀ ਦਾ ਦਾਵਾ ਹੈ ਕਿ Xiaomi 11i HyperCharge 5G ਭਾਰਤ ਦਾ ਸਭ ਤੋਂ ਜ਼ਿਆਦਾ ਤੇਜ਼ ਚਾਰਜ ਹੋਣ ਵਾਲਾ ਸਮਾਰਟਫ਼ੋਨ ਹੈ। ਕੰਪਨੀ ਮੁਤਾਬਕ ਫ਼ੋਨ 15 ਮਿੰਟ ’ਚ 100 ਫ਼ੀਸਦੀ ਚਾਰਜ ਹੋ ਜਾਂਦਾ ਹੈ। Xiaomi 11i 5G ’ਚ ਫ਼ਾਸਟ ਚਾਰਜਿੰਗ ਸਪੋਰਟ ਨਹੀਂ ਮਿਲਦਾ। ਅਜਿਹੇ ’ਚ ਇਹ Xiaomi 11i HyperCharge 5G ਸਮਾਰਟਫ਼ੋਨ ਤੋਂ ਕਰੀਬ 2000 ਰੁਪਏ ਸਸਤਾ ਹੈ। ਫ਼ੋਨ ਨੂੰ mi.com, Mi Home, Flipkart ਤੇ ਹੋਰ ਰਿਟੇਲ ਆਊਟਲੈੱਟ ਸਟੋਰ ਤੋਂ ਖਰੀਦਿਆ ਦਾ ਸਕਦਾ ਹੈ।

ਕੀਮਤ ਤੇ ਆਫ਼ਰਸ

Xiaomi 11i HyperCharge 5G ਸਮਾਰਟਫ਼ੋਨ ਦੇ 6ਜੀਬੀ ਰੈਮ ਤੋ 128 ਜੀਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 26,999 ਰੁਪਏ ਹੈ। ਜਦਕਿ 8 ਜੀਬੀ ਰੈਮ ਤੇ 129 ਜੀਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 28,999 ਰੁਪਏ ਹੈ। ਫ਼ੋਨ ਨੂੰ ਐੱਸਬੀਆਈ ਕਾਰਡ ਦੀ ਖਰੀਦ ’ਤੇ 2500 ਰੁਪਏ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉੱਥੇ ਹੀ ਨਿਊ ਈਅਰ ਆਫ਼ਰ ਦੇ ਤਹਿਤ 1500 ਰੁਪਏ ਦੀ ਛੁੱਟ ਦਿੱਤੀ ਜਾ ਰਹੀ ਹੈ। ਉੱਥੇ ਹੀ 500 ਰੁਪਏ ਦੇ Redmi ਕੂਪਨ ਦਿੱਤੇ ਜਾ ਰਹੇ ਹਨ। ਅਜਿਹੇ ’ਚ ਗਾਹਕ 6 ਜੀਬੀ ਰੈਮ ਵਾਲੇ ਸਮਾਰਟਫ਼ੋਨ ਨੂੰ 22,499 ਰੁਪਏ ਤੇ 8 ਜੀਬੀ ਰੈਮ ਵਾਲੇ ਸਮਾਰਟਫ਼ੋਨ ਨੂੰ 24,499 ਰੁਪਏ ’ਚ ਖਰੀਦ ਪਾਵੇਗਾ। ਜੇ ਤੁਸੀਂ ਰੈੱਡਮੀ ਸਮਾਰਟਫ਼ੋਨ ਯੂਜ਼ਰ ਹੋ ਤਾਂ ਕੰਪਨੀ ਵੱਧ ਤੋਂ ਵੱਧ 4000 ਰੁਪਏ ਦਾ ਅਕਸਚੇਂਜ਼ ਆਫ਼ਰ ਦੇ ਰਹੀ ਹੈ।

Xiaomi 11i HyperCharge 5G ਦੀਆਂ ਵਿਸ਼ੇਸ਼ਤਾਵਾਂ

Xiaomi 11i ’ਚ 6.67 ਇੰਚ ਦੀ ਫੁੱਲ ਐੱਚਡੀ ਪਲੱਸ ਅਮੋਲੇਟਿਡ ਡਿਸਪਲੇਅ ਦਿੱਤੀ ਗਈ ਹੈ। ਫ਼ੋਨ 120Hz ਰਿਫ੍ਰੇਸਡ ਰੇਟ ਸਪੋਰਟ ਨਾਲ ਆਵੇਗਾ। ਇਹ360Hz ਟੱਚ ਸੈਂਪਲਿੰਗ ਰੇਟ ਨਾਲ ਆਵੇਗਾ। ਫ਼ੋਨ ਡਾਲਬੀ ਐੱਟਮਾਸ, ਡਊਲ ਸਾਊਂਡ ਸਪੋਰਟ, ਸਟੀਰੀਓ ਸਪੀਕਰ ਨਾਲ ਆਵੇਗਾ। ਫ਼ੋਨ ’ਚ 4,500mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ ਨਾਲ 120W ਹਾਈਪਰ ਚਾਰਜ਼ਰ ਟੈਕਨਾਲਜੀ ਵਾਲਾ ਚਾਰਜ਼ਰ ਦਿੱਤਾ ਗਿਆ ਹੈ।

Xiaomi 11i 5G ਦੀਆਂ ਵਿਸ਼ੇਸ਼ਤਾਵਾਂ

Xiaomi 11i 5G ’ਚ 6.67 ਇੰਚ ਦੀ ਫੁੱਲ ਐੱਚਡੀ ਪਲੱਸ ਐਮੋਲੇਟਿਡ ਡਿਸਪਲੇਅ ਦਿੱਤੀ ਗਈ ਹੈ। ਫ਼ੋਨ ਰਿਫ੍ਰੇਸਡ ਰੇਟ ਸਪੋਰਟ ਨਾਲ ਆਵੇਗਾ। ਫ਼ੋਨ ’ਚ MediaTek Dimensity 920 5G ਚਿਪ ਸੈੱਟ ਦੀ ਵਰਤੋਂ ਕੀਤੀ ਗਈ ਹੈ। ਫ਼ੋਨ ਡਾਲਬੀ ਐੱਟਮਾਸ, ਡਊਲ ਸਾਊਂਡ ਸਪੋਰਟ, ਸਟੀਰੀਓ ਸਪੀਕਰ ਨਾਲ ਆਵੇਗਾ। ਫ਼ੋਨ ’ਚ IP53 ਰੇਟਿੰਗ ਦਿੱਤੀ ਗਈ ਹੈ। Xiaomi 11i ਸਮਾਰਟਫ਼ੋਨ ’ਚ 5160mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ ਨਾਲ 65W ਹਾਈਪਰ ਚਾਰਜ਼ਰ ਟੈਕਨਾਲਜੀ ਵਾਲਾ ਚਾਰਜ਼ਰ ਦਿੱਤਾ ਗਿਆ ਹੈ।

Posted By: Sarabjeet Kaur