• ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵ੍ਹਟਸਐਪ ਸਭ ਤੋਂ ਸੁਰੱਖਿਅਤ ਸੋਸ਼ਲ ਮੀਡੀਆ ਐਪ ਮੰਨਿਆ ਜਾਂਦਾ ਹੈ। ਮੋਬਾਈਲ ਨੈੱਟਵਰਕਿੰਗ ਐਪ ਨਾਲ ਕਰੋੜਾਂ ਯੂਜ਼ਰ ਅਤੇ ਉਨ੍ਹਾਂ ਦੀਆਂ ਜਾਣਕਾਰੀਆਂ ਜੁੜੀਆਂ ਹੋਈਆਂ ਹਨ। ਅਜਿਹੇ 'ਚ ਇਸ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਯੂਜ਼ਰਜ਼ ਲਈ ਇਕ ਹੋਰ ਬੇਹੱਦ ਸੁਰੱਖਿਅਤ ਫੀਚਰ ਲਾਂਚ ਕੀਤਾ ਗਿਆ ਹੈ।

 • ਖ਼ਬਰਾਂ ਮੁਤਾਬਿਕ ਕੰਪਨੀ ਨੇ ਵ੍ਹਟਸਐਪ ਯੂਜ਼ਰਜ਼ ਲਈ ਫਿੰਗਰਪ੍ਰਿੰਟ ਸਕੈਨ ਫੀਚਰ ਪੇਸ਼ ਕਰ ਦਿੱਤਾ ਹੈ। ਫੀਚਰ ਨਾਲ ਵੱਟਸਐਪ ਦਾ ਯੂਜ਼ ਪਹਿਲਾਂ ਤੋਂ ਵੀ ਜ਼ਿਆਦਾ ਸੁਰੱਖਿਅਤ ਅਤੇ ਸੀਕ੍ਰੇਟ ਹੋ ਜਾਵੇਗਾ।

 • ਰਿਪੋਰਟ ਅਨੁਸਾਰ ਇਹ ਫੀਚਰ ਐਪ 'ਚ ਹੀ ਅਲੱਗ ਸੈਕਸ਼ਨ 'ਚ ਦਿੱਤਾ ਜਾਵੇਗਾ। ਜਿਵੇਂ ਹੀ ਤੁਸੀਂ ਇਸ ਫੀਚਰ ਨੂੰ ਐਕਟੀਵੇਟ ਕਰੋਗੇ ਤੁਹਾਡਾ ਵ੍ਹਟਸਐਪ ਅਕਾਉਂਟ ਕੋਈ ਹੋਰ ਨਹੀਂ ਦੇਖ ਸਕੇਗਾ। ਇਕ ਵਾਰ ਲੌਕ ਕਰਨ ਤੋਂ ਬਾਅਦ ਯੂਜ਼ਰ ਵੀ ਉਦੋਂ ਹੀ ਵ੍ਹਟਸਐਪ ਐਕਸੈੱਸ ਕਰ ਸਕਣਗੇ ਜਦੋਂ ਉਸ ਦਾ ਫਿੰਗਰਪ੍ਰਿੰਟ ਮੈਚ ਹੋਵੇਗਾ।

 • ਇਸ ਦਾ ਮਤਲਬ ਹੈ ਕਿ ਜੇਕਰ ਕੋਈ ਤੁਹਾਡਾ ਸਮਾਰਟਫੋਨ ਅਨਲੌਕ ਵੀ ਕਰ ਲੈਂਦਾ ਹੈ ਤਾਂ ਤੁਹਾਡਾ ਵ੍ਹਟਸਐਪ ਚੈੱਕ ਨਹੀਂ ਕਰ ਸਕੇਗਾ।

ਇਸ ਤਰ੍ਹਾਂ ਕਰੋ Use

 • ਫਿਲਹਾਲ ਇਹ ਫੀਚਰ ਵ੍ਹਟਸਐਪ ਦੇ ਲੇਟੈਸਟ ਵਰਜ਼ਨ 2.19.20.19 'ਚ ਉਪਲਬਧ ਹੈ।

 • ਜੇਕਰ ਯੂਜ਼ਰ ਕੋਲ ਆਈਫੋਨ ਐਕਸੈੱਸ ਹੈ ਤਾਂ ਉਸ 'ਚ ਫੇਸ ਆਈਡੀ ਉਪਲਬਧ ਹੈ।

 • ਜੇਕਰ ਆਈਫੋਨ ਦਾ ਹੇਠਲਾ ਮਾਡਲ ਹੈ ਤਾਂ ਉਸ 'ਚ ਪਾਸਵਰਡ ਉਪਲਬਧ ਹੈ।

 • ਜੇਕਰ ਯੂਜ਼ਰ ਸਕਰੀਨ ਲੌਕ ਚੁਣਦਾ ਹੈ ਤਾਂ ਉਸ ਨੂੰ ਆਪਣੀ ਡਿਵਾਈਸ ਲਈ Authentication Process ਦੀ ਵੀ ਚੋਣ ਕਰਨੀ ਹੋਵੇਗੀ।

 • ਇਸ ਫੀਚਰ ਦੇ ਐਕਟੀਵੇਟ ਹੋਣ ਦੇ ਬਾਵਜੂਦ ਯੂਜ਼ਰ ਸਕਰੀਨ ਮੈਸੇਜ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਮੈਸੇਜ ਰਿਸੀਵ ਅਤੇ ਸੈਂਡ ਕਰ ਸਕਦਾ ਹੈ।

 • ਇਸ ਲਈ ਯੂਜ਼ਰ ਨੂੰ ਵ੍ਹਟਸਐਪ 'ਤੇ ਟੱਚ ਜਾਂ ਫੇਸ ਆਈਡੀ ਫੀਚਰ Configure ਕਰਨਾ ਹੋਵੇਗਾ।

 • ਇਸ ਤੋਂ ਬਾਅਦ ਯੂਜ਼ਰ ਆਪਣਾ ਵ੍ਹਟਸਐਪ ਚਲਾਉਣ ਲਈ ਆਪਣੀ ਪਛਣ ਦਾ Authentication ਕਰ ਸਕਦਾ ਹੈ।

 • ਜੇਕਰ ਕਿਸੇ ਕਾਰਨ ਆਈਫੋਨ ਟੱਚ ਆਈਡੀ ਕੰਮ ਨਹੀਂ ਕਰਦੀ ਤਾਂ ਯੂਜ਼ਰ ਪਾਸਕੋਡ ਦੇ ਮਾਧਿਅਮ ਨਾਲ ਵੀ ਲਾਗਇੰਨ ਕਰ ਸਕਦਾ ਹੈ।

Posted By: Susheel Khanna