Mahindra XUV500 ਜੇਐੱਨਐੱਨ, ਨਵੀਂ ਦਿੱਲੀ : Mahindra XUV500 ਭਾਰਤ 'ਚ ਮਿਲਣ ਵਾਲੇ ਇਕ ਪਾਪੁਲਰ SUV ਹੈ। ਇਸ ਨੂੰ ਖ਼ਰੀਦਣਾ ਕਈ ਵਾਰ ਗਾਹਕਾਂ ਦੇ ਬਜ਼ਟ ਤੋਂ ਬਾਹਰ ਹੈ। ਜੇ ਤੁਸੀਂ Mahindra XUV500 ਖ਼ਰੀਦਣ ਦਾ ਮਨ ਬਣਾ ਰਹੇ ਹੋ ਤੇ ਤੁਹਾਡਾ ਬਜ਼ਟ ਘੱਟ ਹੈ ਤਾਂ ਅਸੀਂ ਤੁਹਾਨੂੰ ਇਸ ਐੱਸਯੂਵੀ ਦੇ ਸਭ ਤੋਂ ਸਸਤੇ ਵੇਰੀਐਂਟ W5 ਦੀ ਖਾਸੀਅਤ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਤੁਹਡੇ ਬਜ਼ਟ 'ਚ ਆਸਾਨੀ ਨਾਲ ਫਿੱਟ ਹੋ ਜਾਵੇਗਾ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Mahindra XUV500 BS6 ਦੇ ਡੀਜ਼ਲ ਆਟੋਮੈਟਿਕ ਵੇਰੀਐਂਟ 'ਚ 2.2 ਲੀਟਰ ਦੇ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 153 BHP ਦੀ ਵੱਧ ਪਾਵਰ ਦੇ ਨਾਲ 360 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 153 BHP ਵੱਧ ਪਾਵਰ ਦੇ ਨਾਲ 6 ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦੀ ਆਪਸ਼ਨ ਵੀ ਉਪਲਬਧ ਹੈ।

ਫੀਚਰਜ਼

ਜੇ W5 ਵੇਰੀਐਂਟ ਦੀ ਗੱਲ ਕਰੀਏ ਤਾਂ ਇਸ 'ਚ ਗਾਹਕਾਂ ਨੂੰ 15 ਸੈਂਟੀਮੀਟਰ ਮੋਨੋਕ੍ਰੋਮ ਇੰਫੋਟੇਨਮੈਂਟ ਡਿਸਪਲੇਅ, ਪ੍ਰੋਜੈਕਟਰ ਹੈਡਲੈਂਪਸ, ਮਾਈਕ੍ਰੋ ਹਾਈਬ੍ਰਿਡ ਟੈਕਨਾਲੋਜੀ, ਡਿਜੀਟਲ ਇਮੋਬਿਲਾਈਜਰ, ਇਲੈਕਟ੍ਰਿਕਲੀ ਆਪਰੇਟਡ ਡਿਊਲ ਐੱਚਵੀਏਸੀ, ਟਿਲਟ ਪਾਵਰ ਸਟੇਰਿੰਗ ਆਦਿ ਫੀਚਰ ਦਿੱਤੇ ਗਏ ਹਨ।

ਕੀਮਤ

ਕੀਮਤ ਦੀ ਗੱਲ ਕਰੀਏ ਤਾਂ Mahindra XUV500 W5 BS6 ਵੇਰੀਐਂਟ ਦੀ ਕੀਮਤ 13.58 ਲੱਖ ਰੁਪਏ ਹੈ।

Posted By: Sarabjeet Kaur