ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਫੈਸਟਿਵ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਈ-ਕਾਮਰਸ ਸਾਈਟ Amazon India ਦੀ ਸ਼ਾਨਦਾਰ Amazon Great Indian Festival 2020 ਫੈਸਟਿਵ ਸੇਲ ਪ੍ਰਾਈਮ ਮੈਂਬਰਜ਼ ਲਈ ਸ਼ੁਰੂ ਹੋ ਗਈ ਹੈ। ਮਹੀਨੇ ਭਰ ਚੱਲਣ ਵਾਲੀ ਇਹ ਸੇਲ ਅੱਜ ਰਾਤ ਤੋਂ ਸਾਰਿਆ ਲਈ ਲਾਈਵ ਹੋ ਜਾਵੇਗੀ। ਇਸ ਸੇਲ 'ਚ ਲਗਪਗ ਸਾਰੇ ਬ੍ਰਾਂਡਾਂ ਦੇ ਸਮਾਰਟਫੋਨ 'ਤੇ ਸ਼ਾਨਦਾਰ ਆਫ਼ਰ 'ਤੇ ਡੀਲ ਮਿਲ ਰਹੀ ਹੈ। ਜੇ ਤੁਸੀਂ ਨਵੇਂ ਸਮਾਰਟਫੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ Amazon Great Indian Festival ਸੇਲ 'ਚ ਮੋਬਾਈਲ 'ਤੇ ਮਿਲਣ ਵਾਲੀਆਂ ਕੁਝ ਸ਼ਾਨਦਾਰ ਚੁਣਵੀਆਂ ਡੀਲਾਂ ਲੈ ਕੇ ਆਏ ਹਾਂ।

OnePlus 8

OnePlus 8 ਦਾ 6GB+128GB ਸਟੋਰੇਜ ਮਾਡਲ ਨੂੰ ਐਮਾਜ਼ੋਨ ਦੀ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੌਰਾਨ 41,999 ਰੁਪਏ ਦੇ ਵਿਆਜ਼ 39,999 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਨਾਲ ਹੀ HDFC ਬੈਂਕ ਵੱਲੋ ਕ੍ਰੈਡਿਟ ਤੇ ਡੈਬਿਟ ਕਾਰਡ ਹੋਲਡਰਸ ਨੂੰ 10 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਇਸ ਡਿਵਾਈਸ ਨੂੰ ਐਕਸਚੇਂਜ ਆਫ਼ਰ ਦੇ ਨਾਲ ਵੀ ਖ਼ਰੀਦਿਆ ਜਾ ਸਕਦਾ ਹੈ।

iPhone 11

iPhone 11 ਦੀ ਅਸਲ ਕੀਮਤ 54,900 ਰੁਪਏ ਹੈ, ਪਰ ਇਸ ਡਿਵਾਈਸ ਨੂੰ ਐਮਾਜ਼ੋਨ ਦੀ ਸੇਲ ਦੌਰਾਨ ਮਾਤਰ 47,999 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਈਅਰਪਾਡ ਤੇ ਪਾਵਰ ਅਡੈਪਟਰ ਵੀ ਮਿਲੇਗਾ। ਫੀਚਰ ਦੀ ਗੱਲ ਕਰੀਏ ਤਾਂ iPhone 11 'ਚ 6.1 ਇੰਚ ਦੀ ਲਿਕਵਿਟ ਰੇਟਿਨਾ ਡਿਪਲੇਅ ਦਿੱਤੀ ਗਈ ਹੈ। ਇਸ 'ਚ Apple ਦੇ ਨਵੇਂ A13 ਬਾਓਨਿਕ ਚਿਪ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਇਸ ਲੇਟੈਸਟ iOS 13 ਆਪਰੇਟਿੰਗ ਸਿਸਟਮ ਦੀ ਸਪੋਰਟ ਮਿਲੀ ਹੈ।

Redmi Note 9 Pro

Redmi Note 9 Pro ਸਮਾਰਟਫੋਨ ਐਮਾਜ਼ੋਨ ਗ੍ਰੇਟ ਇੰਡੀਅਨ ਸੇਲ 'ਚ 14,99 ਰੁਪਏ ਦੇ ਵਿਆਜ਼ 12,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ ਨੂੰ ਐਕਸਚੇਜ ਆਫ਼ਰ ਤੇ ਨੋ ਕਾਸਟ EMI ਦੇ ਨਾਲ ਖ਼ਰੀਦਿਆ ਜਾ ਸਕਦਾ ਹੈ। ਫੀਚਰ ਦੀ ਗੱਲ ਕਰੀਏ ਤਾਂ ਰੈੱਡਮੀ ਨੋਟ 9 ਪ੍ਰੋ 'ਚ ਕੁੱਲ ਪੰਜ ਕੈਮਰੇ ਤੇ 5,020mAh ਦੀ ਬੈਟਰੀ ਮਿਲੇਗੀ।

Samsung Galaxy M51 ਸੈਮਸੰਗ ਗਲੈਕਸੀ ਐੱਮ 51 ਸਮਾਰਟਫੋਨ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ 'ਚ 28,999 ਰੁਪਏ ਦਾ ਵਿਆਜ਼ 22,499 ਰੁਪਏ ਦੇ ਪ੍ਰਾਈਸ ਟੈਗ ਦੇ ਨਾਲ ਉਪਲਬਧ ਹੈ। ਇਸ ਸੇਲ 'ਚ ਗਲੈਕਸੀ ਐਮ 51 ਫੋਨ ਨੂੰ ਐਕਚੇਂਜ ਆਫ਼ਰ ਦੇ ਨਾਲ ਖ਼ਰੀਦਿਆ ਜਾ ਸਕਦਾ ਹੈ। ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਸ ਫੋਨ 'ਚ 7,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਦੇ ਇਲਾਵਾ ਇਸ ਡਿਵਾਈਸ ਨੂੰ ਕੁੱਲ ਪੰਜ ਕੈਮਰੇ ਦੀ ਸਪੋਰਟ ਮਿਲ ਰਹੀ ਹੈ।

Posted By: Sarabjeet Kaur