ਨਵੀਂ ਦਿੱਲੀ : Google Pixel 4 ਨੂੰ ਲੈ ਕੇ ਕਾਫ਼ੀ ਸਮੇਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀਂ ਕੰਪਨੀ ਨੇ ਅਧਿਕਾਰਿਕ ਤੌਰ 'ਤੇ ਇਸ ਦੇ ਲਾਂਚ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ Google Pixel 4 ਤੇ Pixel 4 XL ਨਿਊਯਾਰਕ 'ਚ 15 ਅਕਤੂਬਰ ਨੂੰ ਕਰਵਾਉਣ ਵਾਲੇ ਸਮਾਗਮ 'ਚ ਲਾਂਚ ਹੋਵੇਗਾ। ਇਸ ਫੋਨ ਦੇ ਕਲਰ ਵੇਰੀਐਂਟ ਦੇ ਬਾਰੇ 'ਚ ਖ਼ਬਰ ਸਾਹਮਣੇ ਆਈ ਹੈ। ਇਸ ਫੋਨ ਦੇ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਫੋਨ ਦੀ ਇਮੇਜ਼ ਤੇ ਫ਼ੀਚਰਾਂ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ।

Evan Blass ਨੇ ਟਵੀਟ 'ਤੇ ਇਕ ਪੋਸਟਰ ਸ਼ੇਅਰ ਕੀਤੀ ਹੈ ਜਿਸ 'ਚ Google ਨੇ ਆਉਣ ਵਾਲੇ ਸਮਾਰਟਫੋਨ Pixel 4 ਤੇ Pixel 4 XL ਦੇ ਬਾਰੇ ਰੈਂਡਰ ਸ਼ੇਅਰ ਕੀਤਾ ਹੈ। ਜਿਸ ਦੇ ਨੁਸਾਰ ਇਸ ਫੋਨ 'ਚ ਫੁੱਲ ਬੇਜੇਲ ਦਿੱਤਾ ਗਿਆ ਹੈ। ਫੋਨ 'ਚ ਸਕਵਾਏਰ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਥੱਲੇ ਕੰਪਨੀ ਦਾ ਛੋਟਾ ਜਿਹਾ ਲੋਗੋ ਨਜ਼ਰ ਆ ਰਿਹਾ ਹੈ।

Google ਨੇ ਪਿਛਲੇ ਦਿਨੀਂ ਹੀ ਆਪਣੇ ਆਉਣ ਵਾਲੇ ਫੋਨ Pixel 4 ਤੇ Pixel 4 XL ਦੇ ਕਲਰ ਵੇਰੀਐਂਟ ਨਾਲ ਜੁੜੀ ਇਕ ਜਾਣਕਾਰੀ ਦਿੱਤੀ ਸੀ। ਕੰਪਨੀ ਇਸ ਡਿਵਾਈਸ ਨੂੰ Just Black, Clearly White ਤੇ Oh So Orange ਨਾਮ ਨਾਲ ਪੇਸ਼ ਕਰ ਸਕਦੀ ਹੈ। ਇਸ ਵਾਰ Pixel ਫੋਨ 'ਚ ਤੁਹਾਨੂੰ ਸਿਰਫ਼ ਬਲੈਕ ਤੇ ਵ੍ਹਾਈਟ ਕਲਰ ਵੇਰੀਐਂਟ ਹੀ ਨਹੀਂ ਬਲਕਿ ਓਰੇਂਜ਼ ਕਲਰ ਵੇਰੀਐਂਟ ਵੀ ਦੇਖਣ ਨੂੰ ਮਿਲੇਗਾ। ਇਸ ਦੇ ਇਲਾਵਾ ਕੋਈ ਨਵਾਂ ਖੁਲਾਸਾ ਨਹੀਂ ਕੀਤਾ ਗਿਆ।

ਹਾਲਾਂਕਿ ਸਭ ਤੋਂ ਖ਼ਾਸ ਹੈ ਕਿ ਇਸ ਬਾਰੇ Google Pixel ਸੀਰੀਜ਼ 'ਚ ਮੋਸ਼ਨ ਸੇਂਸ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਤਹਿਤ ਫੋਨ ਨੂੰ ਬਿਨਾਂ ਟੱਚ ਕੀਤੇ ਹੈਂਡ ਜੇਸਚਰ ਨਾਲ ਅਪਰੇਟ ਕੀਤਾ ਜਾ ਸਕਦਾ ਹੈ। ਇਸ ਦੀ ਜਾਣਕਾਰੀ Google ਨੇ ਕੁਝ ਸਮੇਂ ਪਹਿਲਾਂ ਆਪਣੇ ਬਲਾਗ ਪੋਸਟ ਦੇ ਜ਼ਰੀਏ ਦਿੱਤੀ ਸੀ।

Posted By: Sarabjeet Kaur