ਜੇਐੱਨਐਨ, ਨਵੀਂ ਦਿੱਲੀ : Facebook Profile Lock ਭਾਰਤ ਸਣੇ ਪੂਰੀ ਦੁਨੀਆ ’ਚ ਡਾਟਾ ਚੋਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ ਹੀ ਮਾਮਲਿਆਂ ਨੂੰ ਧਿਆਨ ’ਚ ਰੱਖ ਕੇ ਸੋਸ਼ਲ ਮੀਡੀਆ ਐਪ ਫੇਸਬੁੱਕ ਦੇ ਕਈ ਸਾਰੇ ਸੁਰੱਖਿਅਤ ਫੀਚਰਜ਼ ਜਾਰੀ ਕੀਤੇ ਹਨ। ਇਨ੍ਹਾਂ ’ਚ ਇਕ ਪ੍ਰੋਫਾਈਲ ਕਾਲਿੰਗ ਫੀਚਰ ਹੈ। ਇਸ ਫੀਚਰ ਦੇ ਜ਼ਰੀਏ ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਲਾਕ ਕਰ ਸਕਦੇ ਹੋ। ਇਸ ਨਾਲ ਤੁਹਾਡਾ ਨਿੱਜੀ ਡਾਟਾ ਸੁਰੱਖਿਅਤ ਰਹੇਗਾ ਤੇ ਕਦੀ ਲੀਕ ਜਾਂ ਚੋਰੀ ਨਹੀਂ ਹੋਵੇਗਾ।


ਇਸ ਤਰ੍ਹਾਂ ਕਰੋ ਲਾਕ ਆਪਣੀ Facebook Profile

- ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਲਾਕ ਕਰਨ ਲਈ ਸਭ ਤੋਂ ਪਹਿਲਾਂ ਫੇਸਬੁੱਕ ਐਪ ਓਪਨ ਕਰੋ।

- ਰਾਈਟ ਸਮਥਿੰਗ ਬਾਰ ਦੇ ਲੈਫਟ ਸਾਈਡ ’ਤੇ ਆਪਣੀ ਪ੍ਰੋਫਾਈਲ ਫੋਟੋ ’ਤੇ ਕਲਿੱਕ ਕਰੋ।

- ਹੁਣ ਤੁਹਾਡੀ ਪ੍ਰੋਫਾਈਲ ਓਪਨ ਹੋਵੇਗੀ, ਉਸ ਚ ਦਿੱਤੇ ਗਏ ਡਾਟ ਬਟਨ ’ਤੇ ਕਲਿੱਕ ਕਰੋ।

- ਇਸ ਦੇ ਬਾਰੇ ’ਚ ਤੁਹਾਨੂੰ ਸਕ੍ਰੀਨ ’ਤੇ ਕਈ ਸਾਰੀਆਂ ਆਪਸ਼ਨਾਂ ਦਿਖਾਈ ਦੇਣਗੀਆਂ, ਉਨ੍ਹਾਂ ’ਚੋਂ ਲਾਕ ਪ੍ਰੋਫਾਈਲ ਦੀ ਆਪਸ਼ਨ ’ਤੇ ਟੈਪ ਕਰੋ।

- ਤੁਹਾਨੂੰ ਲਾਕ ਯੋਰ ਪ੍ਰੋਫਾਈਲ ਦਾ ਬਟਨ ਦਿਖਾਈ ਦੇਵੇਗਾ, ਉਸ ’ਤੇ ਕਲਿੱਕ ਕਰੋ।

- ਏਨਾ ਹੀ ਕਰਦੇ ਤੁਹਾਡੀ ਪ੍ਰੋਫਾਈਲ ਲਾਕ ਹੋ ਜਾਵੇਗੀ।


Facebook ਨੇ ਆਪਣੇ ਪਲੇਟਫਾਰਮ ਤੋਂ ਹਟਾਇਆ ਇਹ ਬਟਨ

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੋਸ਼ਲ ਮੀਡੀਆ ਐਪ ਫੇਸਬੁੱਕ ਨੇ ਇਸ ਸਾਲ ਦੀ ਸ਼ੁਰੂਆਤ ’ਚ ਪਬਲਿਕ ਪੇਜ ਤੋਂ ਲਾਈਕ ਬਟਨ ਹਟਾ ਦਿੱਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਲਾਈਕ ਬਟਨ ਹਟਾਉਣ ਨਾਲ ਪਬਲਿਕ ਫੇਸਬੁੱਕ ਪੇਜ ਦੇ ਫਾਲੋਅਜ਼ ਵਧਣਗੇ। ਨਵੇਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਫੇਸਬੁੱਕ ਪੇਜ ’ਤੇ ਸਿਰਫ ਫਾਲੋ ਦਾ ਬਟਨ ਦਿਖਾਈ ਦੇਵੇਗਾ, ਹਾਲਾਂਕਿ ਯੂਜ਼ਰਜ਼ ਪਹਿਲਾਂ ਦੀ ਤਰ੍ਹਾਂ ਕਿਸੇ ਵੀ ਪੋਸਟ ਨੂੰ ਲਾਈਕ ਕਰ ਸਕਣਗੇ। ਇਸ ਤੋਂ ਪਹਿਲਾਂ ਕੰਪਨੀ ਐਪ ਲਾਕ ਫੀਚਰ ਰੋਲਆਊਟ ਕੀਤਾ ਸੀ। ਇਸ ਫੀਚਰ ਨਾਲ ਤੁਹਾਡੇ Messenger ਦੇ ਪ੍ਰਾਈਵੇਟ ਮੈਸੇਜ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇਗੀ। ਕੋਈ ਵੀ ਤੁਹਾਡੇ Messenger ਦੇ ਪ੍ਰਾਈਵੇਟ ਮੈਸੇਜ ਨਹੀਂ ਪੜ੍ਹ ਸਕੇਗਾ।

Posted By: Sarabjeet Kaur