ਨਈਂ ਦੁਨੀਆ : FB WhatsApp down ਇਸ ਯੁੱਗ ’ਚ ਸਾਡਾ ਸਾਰਿਆਂ ਦਾ ਵੱਧ ਤੋਂ ਵੱਧ ਸਮਾਂ ਸੋਸ਼ਲ ਮੀਡੀਆ ’ਤੇ ਹੀ ਗੁਜਰਦਾ ਹੈ, ਕਿਉਂਕਿ ਇਹੀ ਇਕ ਇਸ ਤਰ੍ਹਾਂ ਦਾ ਮਾਧਿਅਮ ਬਚਿਆ ਹੈ ਜੋ ਸਮੇਂ ਦੀ ਘਾਟ ਦੇ ਚਲਦੇ ਦੂਸਰਿਆਂ ਦੇ ਨਾਲ ਸਬੰਧ ਬਣਾਈ ਰੱਖਦਾ ਹੈ। ਸ਼ੁੱਕਰਵਾਰ ਦੇਰ ਰਾਤ ਯੂਜ਼ਰਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮ whatsapp facebook ਤੇ instagram ਦਾ ਇਸਤੇਮਾਲ ਕਰਨ ’ਚ ਸਮੱਸਿਆ ਹੋਣ ਲੱਗੀ। ਇਸ ਦੌਰਾਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਏਨਾ ਹੀ ਨਹੀਂ ਸੋਸ਼ਲ ਮੀਡੀਆ ਦੀ ਇਹ ਸਮੱਸਿਆ ਟਵਿੱਟਰ ’ਤੇ ਇਸ ਹੈਸ਼ਟੈਗ ਦੇ ਨਾਲ #whatsappdown ਟ੍ਰੈਂਡ ਵੀ ਕਰਨ ਲੱਗੀ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਕਈ whatsapp ਯੂਜ਼ਰਜ਼ ਨੇ ਮੈਸੇਜ ਭੇਜਣ ’ਚ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਟਵਿੱਟਰ ’ਤੇ ਹੈਸ਼ਟੈਗ ਦੇ ਨਾਲ #whatsappdown ਟਾਪ ਟ੍ਰੈਂਡ ਕਰਨ ਲੱਗਾ। ਮਾਮਲਾ ਇੱਥੇ ਹੀ ਰੁਕਿਆ ਨਹੀਂ ਬਲਕਿ ਫੋਟੋ ਮੈਸੇਜਿੰਗ ’ਤੇ ਵੀ ਯੂਜ਼ਰਜ਼ ਕੋਈ ਨਵੀਂ ਪੋਸਟ ਨਹੀਂ ਦੇਖ ਪਾ ਰਹੇ। ਜੋ ਵੀ ਯੂਜ਼ਰਜ਼ ਇੰਸਟਾਗ੍ਰਾਮ ਓਪਨ ਕਰ ਰਹੇ ਸੀ ਉਨ੍ਹਾਂ ਨੂੰ ਇਕ ਪ੍ਰਕਾਰ ਦਾ ਐਰਰ ਸ਼ੋਅ ਹੋ ਰਿਹਾ ਸੀ। ਇਹ ਸਮੱਸਿਆ ਲਗਪਗ 40 ਮਿੰਟ ਤਕ ਨਹੀਂ ਬਣੀ ਰਹੀ। ਉਸ ਤੋਂ ਬਾਅਦ whatsapp facebook ਤੇ instagram ਦੀਆਂ ਦਿੱਕਤਾਂ ਦੂਰ ਹੋ ਗਈਆਂ ਤੇ ਸਾਰੀਆਂ ਸੇਵਾਵਾਂ ਇਕ ਵਾਰ ਫਿਰ ਤੋਂ ਠੀਕ ਤਰ੍ਹਾਂ ਨਾਲ ਆਪਣੀ ਸਥਿਤੀ ’ਚ ਆ ਗਈਆਂ।

ਦੱਸ ਦਈਏ ਕਿ ਇਹ ਸਮੱਸਿਆ ਕੋਈ ਇਕ ਜਗ੍ਹਾ ਨਹੀਂ ਬਲਕਿ ਦੁਨੀਆ ਭਰ ਦੇ ਯੂਜ਼ਰਜ਼ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਲੋਕ ਟਵਿੱਟਰ ’ਤੇ ਕਈ ਤਰ੍ਹਾਂ ਦੇ ਟਵੀਟ ਕਰਕੇ ਵੀ ਆਪਮੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਪ੍ਰਤੀਕਿਰਿਆ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ।

Posted By: Sarabjeet Kaur