Technology news ਜੇਐੱਨਐੱਨ, ਨਵੀਂ ਦਿੱਲੀ : ਭਾਰਤ ਸਰਕਾਰ ਨੇ ਯੂਜ਼ਰਜ਼ ਦੀ ਪ੍ਰਾਈਵੇਸੀ ਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਲ ਕਈ ਚਾਈਨੀਜ਼ ਐਪਸ ਤੇ ਗੇਮਜ਼ 'ਤੇ ਪਾਬੰਦੀ ਲਗਾਈ ਹੈ। ਇਨ੍ਹਾਂ 'ਚ ਹਰਮਨਪਿਆਰੀ PUBG ਮੋਬਾਈਲ ਗੇਮ ਵੀ ਸ਼ਾਮਲ ਹੈ। ਇਸ ਗੇਮ 'ਤੇ ਬੈਨ ਲਗਾਉਣ ਤੋਂ ਬਾਅਦ ਯੂਜ਼ਰਜ਼ ਨੂੰ ਇਸ ਦਾ ਵਿਕਲਪ ਉਪਲਬਧ ਕਰਵਾਉਣ ਲਈ FAU-G ਗੇਮ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੇਮ ਨੂੰ ਪਿਛਲੇ ਦਿਨੀਂ ਪ੍ਰੀ-ਰਜਿਸਟ੍ਰੇਸ਼ਨ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ ਤੇ ਸਿਰਫ਼ ਤਿੰਨ ਦਿਨਾਂ 'ਚ 10 ਲੱਖ ਤੋਂ ਜ਼ਿਆਦਾ ਯੂਜ਼ਰਜ਼ ਇਸ ਲਈ ਰਜਿਸਟ੍ਰੇਸ਼ਨ ਕਰ ਚੁੱਕੇ ਹਨ। ਹੁਣ ਇਸ ਦੀ ਲਾਂਚ ਡੇਟ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ।

InsideSport ਵੈੱਬਸਾਈਟ ਦੀ ਰਿਪੋਰਟ ਅਨੁਸਾਰ FAU-G ਗੇਮ ਨੂੰ ਅਧਿਕਾਰਿਕ ਤੌਰ 'ਤੇ ਭਾਰਤ 'ਚ ਇਸ ਮਹੀਨੇ ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। (ਭਾਵ) ਜਲਦ ਹੀ ਯੂਜ਼ਰਜ਼ ਵਿਚਕਾਰ ਇਸ ਦਾ ਇੰਤਜ਼ਾਰ ਖ਼ਤਮ ਹੋਣ ਵਾਲੇ ਹਨ। ਹਾਲਾਂਕਿ FAU-G ਦੀ ਡਿਵੈੱਲਪ ਕੰਪਨੀ ਵੱਲੋ ਇਸ ਦੇ ਲਾਂਚ ਨੂੰ ਲੈ ਕੇ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ। ਪਰ ਪ੍ਰੀ-ਰਜਿਸਟ੍ਰੇਸ਼ਨ ਤੇ ਹੁਣ ਰਿਪੋਰਟ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਇਸ ਗੇਮ ਲਈ ਯੂਜ਼ਰਜ਼ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਦੱਸ ਦਈਏ ਕਿ ਹਾਲ ਹੀ 'ਚ FAU-G ਗੇਮ ਦੀ ਡਿਵੈਲਪਰ ਕੰਪਨੀ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਦੇ ਜ਼ਰੀਏ ਜਾਣਕਾਰੀ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਸਿਰਫ਼ ਤਿੰਨ ਦਿਨਾਂ ਦੇ ਵਿਚਕਾਰ FAU-G ਗੇਮ ਨੂੰ 10 ਲੱਖ ਤੋਂ ਜ਼ਿਆਦਾ ਲੋਕ ਪ੍ਰੀ-ਰਜਿਸਟਰ ਕਰ ਚੁੱਕੇ ਹਨ। ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਯੂਜ਼ਰਜ਼ ਦੇ ਵਿਚਕਾਰ ਇਹ ਲਾਂਚ ਤੋਂ ਪਹਿਲਾਂ ਹੀ ਹਰਮਨਪਿਆਰਾ ਹੋਣ ਵਾਲਾ ਹੈ। ਜੇ ਤੁਸੀਂ ਵੀ ਇਸ ਗੇਮ ਲਈ ਪ੍ਰੀ-ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਗੂਗਲ ਪਲੇਅ 'ਤੇ ਜਾ ਕੇ ਕਰਵਾ ਸਕਦੇ ਹਨ।

Posted By: Sarabjeet Kaur