ਨਵੀਂ ਦਿੱਲੀ, ਟੈੱਕ ਡੈਸਕ : ਦੇਸ਼ ਭਰ ਵਿਚ 20 ਜੂਨ ਨੂੰ ਫਾਦਰਜ਼ ਡੇਅ (Father's Day) ਮਨਾਇਆ ਜਾਵੇਗਾ। ਇਸ ਦਿਨ ਲੋਕ ਆਪਣੇ ਪਿਤਾ ਤੇ ਦਾਦੇ ਨੂੰ ਵਧਾਈ ਸੰਦੇਸ਼ ਦੇ ਕੇ ਫਾਦਰਜ਼ ਡੇਅ ਸੈਲੀਬ੍ਰੇਟ ਕਰਦੇ ਹਨ। ਕੋਵਿਡ-19 ਮਹਾਮਾਰੀ ਦੇ ਦੌਰ 'ਚ ਜੇਕਰ ਘਰ ਜਾ ਕੇ ਫਾਦਰਜ਼ ਡੇਅ ਸੈਲੀਬ੍ਰੇਟ ਨਹੀਂ ਕਰ ਪਾ ਰਹੇ ਹੋ ਤਾਂ ਬਿਹਤਰ ਹੋਵੇਗਾ ਕਿ ਵਰਚੂਅਲ ਮੋਡ 'ਚ ਫਾਦਰਜ਼ ਡੇਅ ਨੂੰ ਸੈਲੀਬ੍ਰੇਟ ਕੀਤਾ ਜਾਵੇ। ਇਸ ਵਿਚ WhatsApp ਤੁਹਾਡੀ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਕਿਵੇਂ WhatsApp ਦੇ ਸ਼ਾਨਦਾਰ ਐਨੀਮੇਟਿਡ ਸਟਿੱਕਰਾਂ ਨੂੰ ਡਾਊਨਲੋਡ ਕੀਤਾ ਜਾਵੇ ਤੇ ਉਨ੍ਹਾਂ ਨੂੰ ਆਪਣੇ ਪਿਤਾ ਤੇ ਦਾਦੇ ਨਾਲ ਸ਼ੇਅਰ ਕੀਤਾ ਜਾਵੇ।

ਕਿਵੇਂ ਡਾਊਨਲੋਡ ਕਰੀਏ WhatsApp ਸਟਿੱਕਰ

WhatsApp 'ਤੇ ਕਈ ਤਰ੍ਹਾਂ ਨਾਲ WhatsApp ਸਟਿੱਕਰ ਦੀ ਸਹੂਲਤ ਦਿੱਤੀ ਜਾਂਦੀ ਹੈ। WhatsApp 'ਤੇ ਐਨੀਮੇਟਿਡ ਸਟਿੱਕਰ ਤੇ ਆਪਣੇ ਖ਼ੁਦ ਦੇ ਸਟਿੱਕਰ ਇੰਪੋਰਟ ਕਰਨ ਦੀ ਸਹੂਲਤ ਮਿਲਦੀ ਹੈ। ਇਸ ਦੇ ਲਈ ਤੁਹਾਨੂੰ Google Play Store ਤੋਂ ਸਟਿੱਕਰ ਪੈਕ ਡਾਊਨਲੋਡ ਕਰਨਾ ਪਵੇਗਾ। ਡਾਊਨਲੋਡ ਤੋਂ ਬਾਅਦ ਇਨ੍ਹਾਂ ਸਟਿੱਕਰਾਂ 'ਤੇ ਟਾਈਪ ਕਰ ਕੇ ਇਨ੍ਹਾਂ ਨੂੰ ਕਿਸੇ ਨੂੰ ਭੇਜਿਆ ਜਾ ਸਕਦਾ ਹੈ।

ਐਂਡਰਾਇਡ 'ਤੇ ਇੰਝ ਡਾਊਨਲੋਡ ਕਰ ਕੇ WhatsApp ਸਟਿੱਕਰ ਭੇਜੋ

  • ਸਭ ਤੋਂ ਪਹਿਲਾਂ WhatsApp ਓਪਨ ਕਰੋ ਤੇ ਕਿਸੇ ਦੀ ਵੀ ਚੈਟ ਵਿੰਡੋ 'ਚ ਜਾਓ।
  • ਇਸ ਤੋਂ ਬਾਅਦ ਟਾਈਪਿੰਗ ਏਰੀਆ 'ਚ ਦਿੱਤੇ ਗਏ Smiley ਆਇਕਨ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਮੌਜੂਦਾ ਸਟਿੱਕਰ ਪੈਕ ਮਿਲ ਜਾਣਗੇ।
  • ਇਸ ਤੋਂ ਬਾਅਦ ਸਟਿੱਕਰ ਆਈਕਨ 'ਤੇ ਟੈਪ ਕਰੋ। ਇੱਥੇ ਤੁਹਾਨੂੰ '+' ਆਈਕਨ 'ਤੇ ਟੈਪ ਕਰਨਾ ਪਵੇਗਾ। ਇਹ ਆਇਕਨ ਸਟਿੱਕਰ ਸੈਕਸ਼ਨ 'ਚ ਟਾਪ-ਰਾਈਟ ਕਾਰਨਰ 'ਚ ਦਿੱਤਾ ਗਿਆ ਹੋਵੇਗਾ।
  • '+' ਆਈਕਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਜਦੋਂ ਸਕ੍ਰਾਲ ਕਰੋਗੇ ਤਾਂ ਤੁਹਾਨੂੰ Get more stickers ਦਾ ਬਦਲ ਮਿਲੇਗਾ। ਇਸ 'ਤੇ ਕਲਿੱਕ ਕਰੋ।
  • ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ Google Play store 'ਤੇ ਰੀਡਾਇਰੈਕਟ ਕੀਤਾ ਜਾਵੇਗਾ।
  • ਇੱਥੇ ਤੁਸੀਂ WhatsApp stickers for New Year ਸਰਚ ਕਰੋ। ਇਸ ਤੋਂ ਬਾਅਦ ਇਨ੍ਹਾਂ ਨੂੰ ਡਾਊਨਲੋਡ ਕਰੋ। ਜਦੋਂ ਤੁਸੀਂ ਇਸ ਨੂੰ ਓਪਨ ਕਰੋਗੇ ਤਾਂ ਤੁਹਾਨੂੰ add to whatsapp ਦਾ ਬਦਲ ਮਿਲੇਗਾ। ਇਸ 'ਤੇ ਕਲਿੱਕ ਕਰ ਦਿਉ।
  • ਇਸ ਤੋਂ ਬਾਅਦ ਤੁਸੀਂ WhatsApp 'ਤੇ ਵਾਪਸ ਜਾਓ ਤੇ ਸਟਿੱਕਰ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਭੇਜ ਦਿਉ।

Posted By: Seema Anand