ਨਵੀਂ ਦਿੱਲੀ, ਟੇਕ ਡੈਸਕ : ਆਏ ਦਿਨ ਆਨਲਾਈਨ ਧੋਖਾਧੜੀ ਤੇ ਸਾਈਬਰ ਅਟੈਕ ਸੈਕੜਾ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ 'ਚ ਇਹ ਪਤਾ ਲੱਗਾ ਹੈ ਜ਼ਿਆਦਾਤਰ ਹੈਕਰਜ਼ ਲੋਕਾਂ ਨੂੰ ਫੇਕ ਈਮੇਲ ਭੇਜ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ। ਅਜਿਹੇ 'ਚ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਫਰਜੀ ਈਮੇਲ ਦੀ ਪਛਾਣ ਕਿਵੇਂ ਕੀਤੀ ਜਾਵੇ। ਤਾਂ ਅੱਜ ਤੁਹਾਨੂੰ ਇੱਥੇ ਕੁਝ ਟਿਪਸ ਦੇਣ ਜਾ ਰਹੇ ਹਨ ਜੋ ਤੁਹਾਡੇ ਬਹੁਤ ਕੰਮ ਆਉਣਗੇ। ਆਓ ਜਾਣਦੇ ਹਨ...

ਸ਼ਬਦਾਂ 'ਤੇ ਦਿਓ ਧਿਆਨ

ਫੇਕ ਈਮੇਲ ਦੀ ਪਛਾਣ ਕਰਨ ਲਈ ਸਭ ਤੋਂ ਪਹਿਲਾਂ ਉਸ 'ਚ ਲਿਖੇ ਗਏ ਟੇਕਸਟ ਦੀ ਸਪੇਲਿੰਗ ਤੇ ਗ੍ਰਾਮਰ ਚੈੱਕ ਕਰੋ। ਕਈ ਵਾਰ ਹੈਕਰਜ਼ ਫਰਜ਼ੀ ਈਮੇਲ 'ਚ ਗਲਤ ਸਪੇਲਿੰਗ ਲਿਖ ਦਿੰਦੇ ਹਨ। ਹਾਲਾਂਕਿ ਮੌਜੂਦਾ ਸਮੇਂ 'ਚ ਈਮੇਲ 'ਚ ਸਪੇਲਿੰਗ ਜਾਂ ਗ੍ਰਾਮਰ ਦੀ ਗਲਤੀ ਨਹੀਂ ਹੁੰਦੀ ਹੈ।

ਹੈਕਰਜ਼ ਲੋਕਪ੍ਰਿਆ ਕੰਪਨੀਆਂ ਦਾ ਨਾਂ ਲੈਂਦੇ ਹਨ ਸਹਾਰਾ

ਹੈਕਰਜ਼ ਦੁਨੀਆ ਦੀ ਦਿੱਗਜ਼ ਕੰਪਨੀਆਂ ਦੇ ਨਾਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਹਨ। ਅਜਿਹੇ 'ਚ ਜੇਕਰ ਤੁਹਾਡੇ ਕੋਲ ਵੀ ਕਿਸੇ ਕੰਪਨੀ ਵੱਲੋਂ ਈਮੇਲ ਆਇਆ ਹੈ ਤਾਂ ਉਸ 'ਚ ਦਿੱਤੇ ਗਏ ਲਿੰਕ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ। ਅਜਿਹਾ ਕਰਨ ਤੋਂ ਤੁਹਾਡਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ ਜਾਂ ਫਿਰ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ।

ਯੂਆਰਐੱਲ ਚੈੱਕ ਕਰੋ

ਈਮੇਲ 'ਚ ਆਏ ਲਿੰਕ ਦੇ ਯੂਆਰਐੱਲ ਦੀ ਪਛਾਣ ਜ਼ਰੂਰ ਕਰੋ। ਜ਼ਿਕਰਯੋਗ ਹੈ ਕਿ ਅਸਲੀ ਯੂਆਰਐੱਲ https ਤੋਂ ਸ਼ੁਰੂ ਹੁੰਦਾ ਹੈ ਨਾ ਕਿ http ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ। ਅਜਿਹੇ 'ਚ ਹਮੇਸ਼ਾ https ਤੋਂ ਸ਼ੁਰੂ ਹੋਣ ਵਾਲੇ ਯੂਆਰਐੱਲ 'ਤੇ ਕਲਿੱਕ ਕਰੋ।

ਈਮੇਲ 'ਚ ਆਓ ਅਟੈਚਮੈਂਟ 'ਤੇ ਨਾ ਕਰੋ ਕਲਿੱਕ

ਜ਼ਿਆਦਾ ਹੈਕਰਜ਼ ਯੂਜ਼ਰਜ਼ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਫੇਕ ਈਮੇਲ 'ਚ ਅਟੈਚਮੈਂਟ ਭੇਜਦੇ ਹਨ। ਅਜਿਹੇ 'ਚ ਅਟੈਚਮੈਂਟ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ। ਹਮੇਸ਼ਾ ਧਿਆਨ ਰੱਖੋ ਕਿ ਸਭ ਤੋਂ ਪਹਿਲਾਂ ਈਮੇਲ ਦੀ ਜਾਂਚ ਕਰੋ ਤੇ ਉਸ ਤੋਂ ਬਾਅਦ ਹੀ ਅਟੈਚਮੈਂਟ 'ਤੇ ਕਲਿੱਕ ਕਰੋ।

Posted By: Ravneet Kaur