ਨਈ ਦੁਨੀਆ, ਨਵੀਂ ਦਿੱਲੀ : ਫੇਸਬੁੱਕ, ਵ੍ਹਟਸਐਪ ਯੂਜ਼ਰਜ਼ ਦਾ ਮੈਸੇਜਿੰਗ ਐਕਸਪੀਰਿਅੰਸ ਜਲਦ ਹੀ ਬਦਲ ਸਕਦਾ ਹੈ। ਜੇ ਸਭ ਕੁਝ ਠੀਕ ਰਿਹਾ ਤਾਂ Facebook Messenger ਤੇ Whatsapp ਵਿਚਕਾਰ ਕਮਿਊਨਿਕੇਸ਼ਨ ਸਰਵਿਸ ਇਨੇਬਲ ਹੋਣ ਜਾ ਰਹੀ ਹੈ। ਫੇਸਬੁੱਕ ਇਸ ਦੀ ਤਿਆਰੀ 'ਚ ਹੈ। ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਖ਼ਬਰਾਂ ਸੁਣਨ 'ਚ ਆ ਰਹੀ ਸੀ ਕਿ ਫੇਸਬੁੱਕ ਆਪਣੇ ਮੈਸੇਜਰ ਨੂੰ Whatsapp ਨਾਲ ਇੰਟੀਗ੍ਰੇਟ ਕਰੇਗਾ ਪਰ ਤਾਜ਼ਾ ਰਿਪੋਰਟ 'ਚ ਅਜਿਹੇ ਕਿਸੇ ਇੰਟੀਗ੍ਰੇਸ਼ਨ ਦਾ ਜ਼ਿਕਰ ਨਹੀਂ ਹੈ। ਜੋ ਹੋਣ ਵਾਲਾ ਹੈ ਉਹ ਇਨ੍ਹਾਂ ਦਿਨੀਂ ਮੈਸੇਜਿੰਗ ਪਲੇਟਫਾਰਮ ਵਿਚਕਾਰ ਕ੍ਰਾਸ ਚੈਟ ਸਪੋਰਟ ਵਰਗਾ ਹੋਵੇਗਾ। WAbetainfo 'ਤੇ ਇੰਡੀਆ ਟੁਡੇ ਦੀ ਰਿਪੋਰਟ ਮੁਤਾਬਿਕ ਫੇਸਬੁੱਕ ਹੁਣ ਆਪਣੇ ਮੈਸੇਜਰ ਤੇ ਵ੍ਹਟਸਐਪ ਵਿਚਕਾਰ ਕਮਿਊਨਿਕੇਸ਼ਨ ਨੂੰ ਸੰਭਵ ਬਣਾਉਣ ਦੀ ਕੋਸ਼ਿਸ਼ 'ਚ ਜੁੱਟਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਕ ਵਾਰ ਫਿਰ ਰੋਲ ਆਊਟ ਹੋ ਗਿਆ ਤਾਂ ਫਿਰ ਫੇਸਬੁੱਕ ਮੈਸੇਂਜਰ 'ਤੇ ਹੀ Whatsapp Chat ਕਮਿਊਨਿਕੇਸ਼ਨ ਸੰਭਵ ਹੋ ਸਕੇਗੀ।

WhatsApp features tracker ਨੇ ਰਿਪੋਰਟ ਕੀਤੀ ਹੈ ਕਿ Tipster Alexandra Paluzzi ਨੇ ਸਭ ਤੋਂ ਪਹਿਲਾਂ ਫੇਸਬੁੱਕ ਤੇ ਵ੍ਹਟਸਐਪ ਦੇ ਵਿਚਕਾਰ ਇਸ ਸੰਭਾਵਿਤ ਇੰਟੀਗ੍ਰੇਸ਼ਨ ਦੇ ਬਾਰੇ ਇਨਫਾਰਮ ਕੀਤਾ ਸੀ। WAbetainfo report 'ਚ ਦੱਸਿਆ ਗਿਆ ਹੈ ਕਿ, ਇਹ ਫੇਸਬੁੱਕ ਸਰਵਿਸ ਨੂੰ ਇੰਸਟਾਗ੍ਰਾਮ ਤੋਂ ਜੋੜਨ ਵਾਲਾ ਇਟੀਗ੍ਰੇਸ਼ਨ ਨਹੀਂ ਹੈ ਪਰ ਹਾਲ ਹੀ 'ਚ @Alexa193a ਨੇ ਵ੍ਹਟਸਐਪ ਦੇ Facebook Messenger ਤੋਂ ਹੋਣ ਵਾਲੇ ਇੰਟੀਗ੍ਰੇਸ਼ਨ ਦੇ ਬਾਰੇ ਚਿਤਾਇਆ ਸੀ।

ਇਸ ਨਾਲ ਕੁਝ ਹੋਰ ਜ਼ਰੂਰੀ ਬਦਲਾਅ ਵੀ ਹੋ ਸਕਦੇ ਹਨ। ਇਹ ਇਕ ਯੂਜ਼ਰ ਤੋਂ ਕਮਿਊਨੇਟ ਕਰਨ ਦੀ ਸੰਭਾਵਨਾ ਹੈ ਜੋ ਵੱਖਰਾ ਫੇਸਬੁੱਕ ਐਪ ਯੂਜ਼ ਕਰਦਾ ਹੈ। ਇਸ ਮਾਮਲੇ 'ਚ ਦੋ ਯੂਜ਼ਰਜ਼ ਜੋ Whatsapp ਤੇ Facebook Messenger ਯੂਜ਼ ਕਰਦੇ ਹਨ, ਉਨ੍ਹਾਂ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਦੀ ਤਿਆਰੀ ਹੈ। ਇਸ ਇਟੀਗ੍ਰੇਸ਼ਨ ਬਾਰੇ ਕੁਝ ਰਿਫਰੇਂਸ ਸਾਹਮਣੇ ਆਇਆ ਸੀ। ਇਸ 'ਚ ਇਹ ਪਤਾ ਲਗਿਆ ਸੀ ਕਿ ਫੇਸਬੁੱਕ ਲੋਕਲ ਡੇਟਾਬੇਸ 'ਚ ਕੁਝ ਟੇਬਲ ਕ੍ਰਿਏਟ ਕਰ ਰਿਹਾ ਹੈ ਤਾਂ ਜੋ ਮੈਸੇਜ ਤੇ ਸਰਵਿਸ ਨੂੰ ਮੈਨੇਜ ਨੂੰ ਦੂਜੇ Whatsapp Users ਨਾਲ ਮੈਨੇਜ ਕੀਤਾ ਜਾ ਸਕੇ।

ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਫੇਸਬੁੱਕ ਯੂਜ਼ਰਜ਼ ਦੇ ਮੈਸੇਜਸ ਨੂੰ Whatsapp 'ਤੇ ਕਲਕੈਟ ਨਹੀਂ ਕਰ ਰਿਹਾ ਹੈ ਪਰ ਇਹ ਮੈਸੇਜ ਨੂੰ Encrypt ਤੇ decrypt ਕਰਨ ਲਈ ਸਿਗਨਲ ਪ੍ਰੋਟੋਕਾਲ ਨੂੰ ਐਕਵਾਇਰ ਕਰ ਸਕਦਾ ਹੈ। Whatsapp ਵੱਲੋਂ ਵਰਤਮਾਨ 'ਚ ਇਸ ਫੀਚਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਫੇਸਬੁੱਕ ਇਸ ਐਕਵਾਇਰ ਕੀਤੇ ਗਏ ਡੇਟਾਬੇਸ ਨੂੰ ਆਪਣੀ ਸਰਵਿਸ 'ਤੇ ਅਪਲੋਡ ਕਰੇਗਾ ਜਾਂ ਨਹੀਂ।

Posted By: Amita Verma