ਆਈਐੱਨਐੱਕਸ, ਨਵੀਂ ਦਿੱਲੀ : ਫੇਸਬੁੱਕ ਦੀ ਰਿਸਰਚ ਟੀਮ ਨੇ ਇਕ ਅਜਿਹਾ End-to-End ਸਿਸਟਮ ਬਣਾਇਆ ਹੈ ਜਿਸ ਰਾਹੀਂ ਯੂਜ਼ਰਜ਼ ਆਪਣੇ ਸਮਾਰਟਫੋਨ ਤੋਂ ਖਿੱਚੀ ਗਈ ਕਿਸੇ ਵੀ ਤਸਵੀਰ ਨੂੰ ਤੁਰੰਤ 3ਡੀ 'ਚ ਬਦਲ ਸਕਦੇ ਹਨ। ਯੂਜ਼ਰ ਆਪਣੇ ਫੋਨ ਤੋਂ ਹੀ ਰਿਅਲ ਟਾਈਮ 'ਚ ਕਿਸੇ ਵੀ 2ਡੀ ਈਮੇਜ ਨੂੰ 3ਡੀ 'ਚ ਬਦਲ ਸਕਦੇ ਹਨ। ਇਸ ਲਈ ਤੁਹਾਨੂੰ ਕਿਸੇ ਫੋਟੋਗ੍ਰਾਫੀ ਸਕਿੱਲ ਦੀ ਵੀ ਲੋੜ ਨਹੀਂ ਪਵੇਗੀ। 3ਡੀ ਫੋਟੋ ਬਣਾਉਣ 'ਚ ਸਿਰਫ਼ ਕੁਝ ਸੈਕੰਡ ਲੱਗਣਗੇ। ਇਸ ਫੀਚਰ 'ਚ ਯੂਜ਼ਰ ਨੂੰ ਪਹਿਲਾਂ ਤੋਂ ਫੋਨ 'ਚ ਸੇਵ ਫੋਟੋ ਜਾਂ ਤੁਰੰਤ ਕੈਮਰੇ ਨਾਲ ਖਿੱਚੀ ਗਈ ਫੋਟੋ ਨੂੰ 3ਡੀ 'ਚ ਬਦਲਣ ਦੀ ਸੁਵਿਧਾ ਮਿਲੇਗੀ।

ਨਵਾਂ ਜ਼ਮਾਨਾ ਹੈ 3ਡੀ ਤਸਵੀਰਾਂ ਦਾ

ਪਿਛਲੇ ਕਈ ਸਾਲਾਂ ਤੋਂ ਫੋਟੋਗ੍ਰਾਫੀ 'ਚ ਬਹੁਤ ਵੱਡਾ ਬਦਲਾਅ ਆਇਆ ਹੈ। ਇਸ ਗੱਲ ਨੂੰ ਫੇਸਬੁੱਕ ਦੇ ਰਿਸਰਚਰ ਵੀ ਮੰਨਦੇ ਹਨ। 3ਡੀ ਈਮੇਜ ਵਾਲਾ ਟੂਲ ਬਣਾਉਣ ਵਾਲੇ ਖੋਜਕਰਤਾ ਜੌਨਸ ਕੂਫ ਕਹਿੰਦੇ ਹਨ, 'ਸ਼ੁਰੂਆਤ 'ਚ ਸਾਰੀਆਂ ਤਸਵੀਰਾਂ ਬਲੈਕ ਐਂਡ ਵ੍ਹਾਈਟ ਹੁੰਦੀਆਂ ਸਨ। ਫਿਰ ਕਲਰ ਫੋਟੋਗ੍ਰਾਫੀ ਆਈ ਤੇ ਹੁਣ ਡਿਜੀਟਲ ਫੋਟੋਗ੍ਰਾਫੀ ਦਾ ਜ਼ਮਾਨਾ ਹੈ, ਜਿਸ ਨਾਲ ਤਸਵੀਰ ਦੀ ਗੁਣਵੱਤਾ ਕਾਫ਼ੀ ਚੰਗੀ ਹੋ ਗਈ। ਨਵਾਂ ਜ਼ਮਾਨਾ 3ਡੀ ਤਸਵੀਰਾਂ ਦਾ ਹੈ, ਜੋ ਦੇਖਣ 'ਚ ਬਿਲਕੁੱਲ ਅਸਲੀ ਲੱਗਦਾ ਹੈ।

ਨਵੀਂ ਤਕਨੀਕ ਕੀਤੀ ਹੈ ਵਿਕਸਤ

ਫੇਸਬੁੱਕ ਨੇ ਦੋ ਸਾਲ ਪਹਿਲਾਂ ਹੀ 2ਡੀ ਤੋਂ 3ਡੀ ਇਮੇਜ ਬਣਾਉਣ ਦੀ ਆਪਸ਼ਨ ਯੂਜ਼ਰਜ਼ ਨੂੰ ਦੇ ਦਿੱਤੀ ਸੀ ਪਰ ਪਹਿਲਾਂ ਉਹੀ ਤਸਵੀਰਾਂ 3ਡੀ 'ਚ ਬਦਲਦੀਆਂ ਸਨ ਜਿਨ੍ਹਾਂ ਨੂੰ ਡੂਅਲ ਲੈਨਜ਼ ਕੈਮਰੇ ਰਾਹੀਂ ਖਿੱਚਿਆ ਜਾਂਦਾ ਸੀ। ਫੇਸਬੁੱਕ ਨੇ ਹੁਣ ਫੀਚਰ 'ਚ ਥੋੜ੍ਹਾ ਬਦਲਾਅ ਕੀਤਾ ਹੈ, ਯਾਨੀ ਹੁਣ ਸਧਾਰਨ ਕੈਮਰੇ ਨਾਲ ਖਿੱਚੀ ਗਈ ਤਸਵੀਰ 'ਚ ਆਟੋਮੈਟਿਕ 3ਡੀ ਲੁਕ ਆ ਜਾਵੇਗੀ।

Posted By: Amita Verma