ਵਿਵੇਕ ਮਿਸ਼ਰ, ਕਾਨਪੁਰ : ਹੁਣ ਤੁਹਾਡੇ ਫੇਸਬੁੱਕ ਅਕਾਊਂਟ ’ਤੇ ਕੋਈ ਘੁਸਪੈਠ ਨਹੀਂ ਕਰ ਸਕੇਗਾ। ਅੱਠ ਅੰਕਾਂ ਦੇ ਓਟੀਪੀ ਨਾਲ ਸਾਈਬਰ ਠੱਗੀ ’ਤੇ ਰੋਕ ਲੱਗੇਗੀ, ਇਸ ਨਾਲ ਇੰਟਰਨੈੱਟ ਮੀਡੀਆ ’ਤੇ ਲੋਕਾਂ ਦੀ ਨਿੱਜਤਾ ਦੀ ਸੁਰੱਖਿਆ ਘੇਰਾ ਮਜ਼ਬੂੁਤ ਹੋਵੇਗਾ। ਇਹ ਸੰਭਵ ਹੋਇਆ ਹੈ, ਕਾਨਪੁਰ ਵਾਸੀ ਕਲਾਸ 11 ਦੇ ਵਿਦਿਆਰਥੀ 17 ਸਾਲਾ ਅੰਸ਼ਰਾਜ ਸ਼੍ਰੀਵਾਸਤਵ ਦੀ ਲੱਭੀ ਗਈ ਸਾਈਬਰ ਤਕਨੀਕ ਨਾਲ। ਉਨ੍ਹਾਂ ਇਕ ਸਾਲ ਤਕ ਖੋਜ ਕਰ ਕੇ ਅੱਠ ਅੰਕਾਂ ਦੇ ਅਜਿਹੇ ਵਨ ਟਾਈਮ ਪਾਸਵਰਡ (ਓਟੀਪੀ) ਦੀ ਤਕਨੀਕ ਲੱਭੀ, ਜਿਸ ਨੂੰ ਹੈਕਿੰਗ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਤੋਡ਼ਿਆ ਨਹੀਂ ਜਾ ਸਕਿਆ। ਫੇਸਬੁੱਕ ਹੁਣ ਆਪਣੇ ਯੂਜ਼ਰਸ ਨੂੰ ਛੇ ਨਹੀਂ, ਅੱਠ ਅੰਕਾਂ ਦਾ ਅਜਿਹਾ ਹੀ ਓਟੀਪੀ ਜਾਰੀ ਕਰ ਕੇ ਠੱਗਾਂ ਨੂੰ ਰੋਕੇਗਾ।

ਅੰਸ਼ਰਾਜ ਨੇ ਕਿਹਾ ਕਿ ਕੋਰੋਨਾ ਕਾਲ ’ਚਜ ਜਦੋਂ ਪੂਰੀ ਦੁਨੀਆ ’ਚ ਲੋਕ ਘਰ ’ਚ ਰਹਿ ਕੇ ਤਣਾਅ ’ਚ ਜੀਅ ਰਹੇ ਸਨ, ਤਾਂ ਉਨ੍ਹਾਂ ਨੇ ਫੇਸਬੁੱਕ ਯੂਜ਼ਰਸ ਦਾ ਅਕਾਊਂਟ ਸੁਰੱਖਿਅਤ ਰੱਖਣ ਦੇ ਵਿਸ਼ੇ ’ਤੇ ਖੋਜ ਕੀਤੀ। ਹਾਲੀਆ ਉਨ੍ਹਾਂ ਨੂੁੰ ਫੇਸਬੁੱਕ ਵਲੋਂ 15 ਲੱਖ ਰੁਪਏ ਦਾ ਇਨਾਮ ਤੇ ਈਮੇਲ ’ਤੇ ਸਰਟੀਫਿਕੇਟ ਮਿਲਿਆ ਹੈ। ਅੰਸ਼ਰਾਜ, ਮੂਲ ਰੂਪ ਨਾਲ ਕਾਨਪੁਰ ਦੇਹਾਤ ਵਾਸੀ ਸੀਨੀਅਰ ਚਾਰਟਰਡ ਅਕਾਊਂਟੈਂਟ ਧਰਮਿੰਦਰ ਸ਼੍ਰੀਵਾਸਤਵ ਦੇ ਬੇਟੇ ਹਨ। ਫੇਸਬੁੱਕ ਵਲੋਂ ਭੇਜੇ ਗਏ ਈਮੇਲ ’ਚ ਅੰਸ਼ਰਾਜ ਦਾ ਨਾਂ ਹਾਲ ਆਫ ਫੇਮ ’ਚ ਸ਼ਾਮਲ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਹੈਕਰ ਵਾਂਗ ਸੁਰੱਖਿਆ ’ਚ ਸੰਨ੍ਹ ਲਾ ਕੇ ਲੱਭਿਆ ਹੱਲ

ਹੋਣਹਾਰ ਅੰਸ਼ਰਾਜ ਦੇ ਮੁਤਾਬਕ, ਨਵੰਬਰ 2020 ਤੋਂ ਅਕਤੂਬਰ 2021 ਤਕ ਫੇਸਬੁੱਕ ਦੇ ਸਕਿਉਰਿਟੀ ਫੀਚਰ ’ਤੇ ਪਾਸਵਰਡ ਤੇ ਓਟੀਪੀ ’ਤੇ ਹੈਕਰ ਵਾਂਗ ਸੋਚ ਕੇ ਕੰਮ ਕੀਤਾ, ਇਸ ਵਿਚ ਪਤਾ ਲੱਗਾ ਕਿ ਇਸਤੇਮਾਲਕਰਤਾ ਦੇ ਈਮੇਲ ਤੇ ਫੋਨ ਨੰਬਰ ’ਤੇ ਇਕ ਪਾਸਵਰਡ ਰੀਸੈੱਟ ਓਟੀਪੀ ਭੇਜਿਆ ਜਾਂਦਾ ਹੈ। ਇਸੇ ਦੌਰਾਨ ਹੈਕਰਸ ਅਕਾਊਂਟ ਹੈਕ ਕਰ ਲੈਂਦੇ ਹਨ।

--------------

ਇਸ ਲਈ ਲਿਆਂਦੇ ਅੱਠ ਅੰਕ

ਅੱਠ ਅੰਕਾਂ ਦਾ ਵਿਸ਼ੇਸ਼ ਓਟੀਪੀ ਤਿਆਰ ਕਰਨ ’ਤੇ ਅਕਾਊਂਟ ਹੈਕ ਨਹੀਂ ਕੀਤਾ ਜਾ ਸਕਿਆ। ਅੰਸ਼ਰਾਜ ਦੱਸਦੇ ਹਨ ਕਿ ਇਸੇ ਸਾਲ ਫਰਵਰੀ ’ਚ ਫੇਸਬੁੱਕ ਸੁਰੱਖਿਆ ਮੈਨੇਜਮੈਂਟ ਨੇ ਓਟੀਪੀ ਦੇ ਅੰਕ ਵਧਾਉਣ ਦੀ ਤਜਵੀਜ਼ ਸਵੀਕਾਰ ਕਰ ਕੇ ਫੀਚਰ ’ਚ ਅਪਡੇਟ ਕੀਤਾ। ਫਿਰ ਇਸ ਦੇ ਦੇਖਾਦੇਖੀ ਦੂਜੀ ਇੰਟਰਨੈੱਟ ਮੀਡੀਆ ਸਾਈਟਾਂ ਨੇ ਵੀ ਅੱਠ ਅੰਕਾਂ ਦੇ ਓਟੀਪੀ ਦਾ ਟਰੈਂਡ ਸ਼ੁਰੂ ਕੀਤਾ। ਉਨ੍ਹਾਂ ਨੂੰ ਇਹ ਉਪਲਬਧੀ ਦੁਨੀਆ ਭਰ ਦੇ 15 ਲੋਕਾਂ ’ਚ ਮਿਲੀ।

-------------

ਸਾਈਬਰ ਅਪਰਾਧੀ ਇਸ ਤਰ੍ਹਾਂ ਹਾਸਲ ਕਰ ਲੈਂਦੇ ਹਨ ਪਾਸਵਰਡ

ਅੰਸ਼ਰਾਜ ਦੱਸਦੇ ਹਨ ਕਿ ਸਾਈਬਰ ਅਪਰਾਧੀਆਂ ਜਾਂ ਠੱਗਾਂ ਲਈ ਛੇ ਅੰਕਾਂ ਦਾ ਵਨ ਟਾਈਮ ਪਾਸਵਰਡ ਪਤਾ ਕਰਨ ’ਚ ਆਸਾਨੀ ਰਹਿੰਦੀ ਹੈ ਕਿਉਂਕਿ ਓਟੀਪੀ ਛੇ ਅੰਕਾਂ ਦਾ ਸੀ ਜਿਸ ਵਿਚ 0 ਤੋਂ 9 ਤਕ ਇਕ ਕਰੋਡ਼ ਸੰਭਾਵਿਤ ਨੰਬਰ ਜੋਡ਼ਿਆ ਸੀ ਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਉਸ ਤੋਂ ਜ਼ਿਆਦਾ ਸੀ। ਇਸ ਲਈ ਪਾਸਵਰਡ ਮੈਚ ਹੋਣ ਦਾ ਸ਼ੱਕ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਪਾਸਵਰਡ ਦੇ ਅੰਕ ਜ਼ਿਆਦਾ ਹੁੰਦੇ ਹਨ ਤਾਂ ਉਨ੍ਹਾਂ ਨੂੰ ਡਿਕੋਟ ਕਰਨਾ ਮੁਸ਼ਕਲ ਹੁੰਦਾ ਹੈ। ਓਟੀਪੀ 15 ਅੰਕਾਂ ਤਕ ਵੀ ਕੀਤੇ ਜਾ ਸਕਦੇ ਸਨ, ਪਰ ਇਸ ਨਾਲ ਇਸਤੇਮਾਲ ਕਰਨ ਵਾਲਿਆਂ ਨੂੰ ਦਿੱਕਤ ਆਉਂਦੀ।

Posted By: Tejinder Thind