ਜੇਐੱਨਐੱਨ, ਨਵੀਂ ਦਿੱਲੀ : ਸ਼ਾਰਟ ਵੀਡੀਓ ਐਪ Tiktok 'ਤੇ ਪਾਬੰਦੀ ਲਾਈ ਨੂੰ ਲੰਬਾ ਸਮਾਂ ਲੰਘ ਗਿਆ ਹੈ ਪਰ ਅਜੇ ਤਕ ਕਿਸੇ ਦੂਜੇ ਸ਼ਾਰਟ ਵੀਡੀਓ ਮੇਕਿੰਗ ਐਪ ਨੇ Tiktok ਵਰਗਾ ਫੇਮਸ ਭਾਰਤ 'ਚ ਨਹੀਂ ਹਾਸਲ ਕੀਤਾ ਹੈ। ਅਜਿਹੇ 'ਚ Facebook ਵੱਲੋਂ ਨਵੇਂ ਸ਼ਾਰਟ ਵੀਡੀਓ ਮੇਕਿੰਗ ਐਪ BARS ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਹ ਸ਼ਾਰਟ ਵੀਡੀਓ ਮੇਕਿੰਗ ਐਪ ਕਈ ਮਾਮਲਿਆਂ 'ਚ ਖ਼ਾਸ ਹੈ। BARS ਐਪ ਨੂੰ ਫਿਲਹਾਲ ਬੀਟਾ ਟੈਸਟਿੰਗ ਲਈ ਉਪਲਬੱਧ ਕਰਵਾਇਆ ਗਿਆ ਹੈ ਪਰ ਜਲਦ ਹੀ ਇਸ ਨੂੰ ਸਾਰਿਆਂ ਲਈ ਉਪਲਬੱਧ ਕਰਵਾ ਦਿੱਤਾ ਜਾਵੇਗਾ। BARS ਐਪ ਨੂੰ ਫੇਸਬੁੱਕ ਦੀ ਨਿਊ ਪ੍ਰੋਡੈਕਟ ਐਕਸਪੈਰਿਮੇਂਟੇਸ਼ਨ (NPE) ਦੀ ਆਰਏਂਡੀ ਟੀਮ ਨੇ ਤਿਆਰ ਕੀਤਾ ਹੈ।

ਕੀ ਹੋਵੇਗਾ ਖ਼ਾਸ

BARS ਐਪ ਖ਼ਾਸਕਰ ਰੈਪਰ ਲਈ ਬਣਾਇਆ ਗਿਆ ਹੈ, ਜੋ ਕਿਸੇ ਵੀ ਯੂਜ਼ਰਜ਼ ਨੂੰ ਰੈਪਰ ਦੀ ਤਰ੍ਹਾਂ ਵੀਡੀਓ ਬਣਾਉਣ 'ਚ ਮਦਦ ਕਰਦਾ ਹੈ। ਇਸ 'ਚ ਪ੍ਰੀ-ਰਿਕਾਰਡਿਡ ਬਿਟਸ ਦਿੱਤੇ ਗਏ ਹਨ। ਨਾਲ ਹੀ ਗਾਣੇ ਦੀ ਟਾਈਮਿੰਗ ਬਾਰੇ ਸਟੀਕ ਜਾਣਕਾਰੀ ਉਪਲਬੱਧ ਕਰਵਾਏਗਾ। ਇਸ ਐਪ 'ਚ ਇਕ ਚੈਲੰਜ ਮੋਡ ਵੀ ਹੈ। ਰਿਪੋਰਟ ਮੁਤਾਬਿਕ ਆਡੀਓ ਪ੍ਰੋਡਕਸ਼ਨ ਟੂਲਸ ਕਾਫੀ ਸਰਲ ਤੇ ਮਹਿੰਗੇ ਹੁੰਦੇ ਹਨ। ਅਜਿਹੇ 'ਚ BARS ਨਾਲ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਸਾਡੇ ਕਿਸੇ ਬੀਟ ਜਾਂ ਧੁਨ ਦਾ ਕੁਲੈਕਸ਼ਨ ਕਰ ਸਕੋਗੇ, ਲਿਰਿਕਸ ਲਿਖ ਸਕੋਗੇ ਤੇ ਖ਼ੁਦ-ਬ-ਖ਼ੁਦ ਇਸ ਨੂੰ ਰਿਕਾਰਡ ਕਰ ਸਕੋਗੇ।

ਇਸ ਤੋਂ ਪਹਿਲਾਂ ਮਿਊਜ਼ਿਕ ਐਪ Collab ਦੀ ਹੋਈ ਸੀ ਲਾਂਚਿੰਗ

ਇਸ ਐਪ 'ਚ ਇਕ ਚੈਲੰਜ ਮੋਡ ਵੀ ਹੈ। ਐਪ 'ਚ ਕਲਿਨ, ਆਟੋ ਟਿਊਨ, ਇਮੇਜਨਰੀ ਫਰੈਂਡ ਤੇ AM ਰੇਡੀਓ ਵਰਗੇ ਕਈ ਮੋਡਸ ਦਿੱਤੇ ਗਏ ਹਨ। BARS ਦੇ ਰੈਪ ਵੀਡੀਓ ਨੂੰ ਤੁਸੀਂ ਸੇਵ ਵੀ ਕਰ ਸਕੋਗੇ ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਿੱਧੇ ਤੌਰ 'ਤੇ ਵੀ ਸ਼ੇਅਰ ਕਰ ਸਕੋਗੇ। ਇਸ ਤੋਂ ਪਹਿਲਾਂ Facebook ਦੇ ਸ਼ਾਰਟ ਮਿਊਜ਼ਿਕ ਵੀਡੀਓ ਐਪ Collab ਨੂੰ ਲਾਂਚ ਕੀਤਾ ਸੀ।

Posted By: Amita Verma