ਜੇਐੱਨਐੱਨ, ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੈਟਫਾਰਮ Facebook ਨੇ ਆਪਣਾ ਨਵਾਂ ਲੋਗੋ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਹ ਲੋਗੋ ਨਵੇਂ ਡਿਜ਼ਾਈਲ ਨਾਲ ਪੇਸ਼ ਕੀਤਾ ਹੈ। ਇਸ ਵਿਚ Facebook ਨੂੰ ਕੈਪੀਟਲ ਲੈਟਰਜ਼ 'ਚ ਲਿਖਿਆ ਗਿਆ ਹੈ। ਹਾਲਾਂਕਿ, ਅਜਿਹਾ ਬਿਲਕੁਲ ਵੀ ਨਹੀਂ ਹੈ ਕਿ Facebook 'ਤੇ ਇਸ ਦਾ ਲੋਗੋ ਬਦਲਿਆ ਹੋਇਆ ਦਿਸੇਗਾ। ਇਸ ਨੂੰ WhatsApp ਤੇ Instagram 'ਤੇ ਕੰਪਨੀ ਵੱਲੋਂ ਦਿਖਾਇਆ ਜਾਵੇਗਾ. ਇਸ ਲੋਗੋ ਨੂੰ ਕੰਪਨੀ ਨੇ gif ਦੇ ਤੌਰ 'ਤੇ ਦਿਖਾਇਆ ਹੈ। ਇਸ ਵਿਚ Facebook ਅਲੱਗ-ਅਲੱਗ ਕਲਰਜ਼ 'ਚ ਦਿਖਾਇਆ ਗਿਆ ਹੈ। ਇਹ ਕਲਰਜ਼ WhatsApp, Instagram ਤੇ ਖ਼ੁਦ Facebook ਨੂੰ ਦਰਸਾਉਂਦੇ ਹਨ।

ਜਾਣੋ Facebook ਦੇ ਵੱਖਰੇ-ਵੱਖਰੇ ਕਲਰਜ਼ ਬਾਰੇ

ਇਸ ਵਿਚ ਬਲਿਊ ਕਲਰ Facebook ਲਈ ਦਰਸਾਇਆ ਗਿਆ ਹੈ। ਗ੍ਰੀਨ ਕਲਰ WhatsApp ਲਈ ਦਿਖਾਇਆ ਗਿਆ ਹੈ ਤੇ ਪਿੰਕ ਕਲਰ Instagram ਲਈ ਹੈ। ਕੁਝ ਖ਼ਬਰਾਂ ਦੀ ਮੰਨੀਏ ਤਾਂ Facebook ਦਾ ਇਹ ਨਵਾਂ ਲੋਗੋ ਕੁਝ ਹੀ ਹਫ਼ਤਿਆਂ 'ਚ ਲਾਈਵ ਕੀਤਾ ਜਾਵੇਗਾ। ਇਸ ਨੂੰ ਕੰਪਨੀ ਮਾਰਕੀਟਿੰਗ ਲਈ ਇਸਤੇਮਾਲ ਕਰੇਗੀ।

ਜਾਣੋ ਕੰਪਨੀ ਨੇ ਕਿਉਂ ਕੀਤਾ ਨਵਾਂ ਲੋਗੋ ਬਣਾਉਣ ਦਾ ਫ਼ੈਸਲਾ

ਤੁਹਾਨੂੰ ਦੱਸ ਦੇਈਏ ਕਿ Facebook ਨੇ ਆਪਣੀਆਂ ਕੰਪਨੀਆਂ 'ਤੇ by Facebook ਲਿਖਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇਸ ਨੂੰ ਇਸਤੇਮਾਲ ਕੀਤਾ ਜਾਵੇਗਾ। Facebook ਦਾ ਕਹਿਣਾ ਹੈ ਕਿ ਕੰਪਨੀ ਆਪਣੇ ਪ੍ਰੋਡਕਟਸ 'ਤੇ ਇਹ ਇਸ ਲਈ ਲਿਖ ਰਹੀ ਹੈ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਇਸ ਐਪ 'ਚ ਸ਼ੇਅਰਡ ਇਨਫਰਾਸਟ੍ਰਕਚਰ ਹੈ ਤੇ ਇਹ ਇਕ ਟੀਮ 'ਤੇ ਹੀ ਨਿਰਭਰ ਹੈ। ਆਸਾਨ ਭਾਸ਼ਾ 'ਚ ਸਮਝਿਆ ਜਾਵੇ ਤਾਂ ਯੂਜ਼ਰਜ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਕੰਪਨੀ ਦਾ ਪ੍ਰੋਡਕਟ ਇਸਤੇਮਾਲ ਕਰ ਰਹੇ ਹਨ।

Posted By: Seema Anand