ਜੇਐੱਨਐੱਨ, ਨਵੀਂ ਦਿੱਲੀ : Apple Event 2019 ਦੀ ਜੋ ਖ਼ਾਸ ਗੱਲ ਰਹੀ ਉਹ ਸੀ Apple TV+ OTT ਸਟ੍ਰੀਮਿੰਗ ਸਰਵਿਸ। ਇਸ ਸਰਵਿਸ ਨੂੰ ਯੂਜ਼ਰਜ਼ 1 ਨਵੰਬਰ ਤੋਂ ਐਕਸੈੱਸ ਕਰ ਸਕਣਗੇ। ਭਾਰਤ 'ਚ ਇਸ ਸਰਵਿਸ ਨੂੰ RS 99 ਪ੍ਰਤੀ ਮਹੀਨੇ ਦੀ ਦਰ ਤੋਂ ਲਾਂਚ ਕੀਤੀ ਗਈ ਹੈ। Apple ਤੋਂ ਬਾਅਦ ਹੁਣ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਪਲੇਟਫਾਰਮ Facebook ਵੀ ਆਪਣੇ ਟੀਵੀ ਸਟ੍ਰੀਮਿੰਗ ਸਰਵਿਸ ਪਹਿਲੇ ਡਿਵਾਈਸ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। Facebook ਦੀ ਇਹ ਸਟ੍ਰੀਮਿੰਗ ਡਿਵਾਈਸ Amazon Fire Strick ਤੇ Airtel Xstream ਡਿਵਾਈਸ ਦੀ ਤਰ੍ਹਾਂ ਕੰਮ ਕਰੇਗੀ। ਇਸ ਸਟ੍ਰੀਮਿੰਗ ਡਿਵਾਈਸ ਦੇ ਜ਼ਰੀਏ ਆਨਲਾਈਨ ਵੀਡੀਓ ਕੰਟੈਂਟ ਨੂੰ ਤੁਸੀਂ ਆਪਣੇ ਸਮਾਰਟ ਟੀਵੀ 'ਚ ਐਕਸੈੱਸ ਕਰ ਸਕੋਗੇ।

ਇਸ ਸਟ੍ਰੀਮਿੰਗ ਡਿਵਾਈਸ 'ਚ ਕੈਮਰਾ, ਵੀਡੀਓ ਚੈਟਿੰਗ, ਟੀਵੀ ਵਿਊਇੰਗ ਤੇ ਆਗਮੇਟੇਡ ਰਿਆਲਟੀ ਵਰਗੇ ਫੀਚਰਸ ਹੋਣਗੇ। ਇਸ ਸਟਰੀਮ ਡਿਵਾਈਸ ਦੇ ਜ਼ਰੀਏ Netflix, Disney, HBO ਵਰਗੇ ਇੰਟਰਨੈਸ਼ਨਲ ਆਨਲਾਈਨ ਕੰਟੈਂਟ ਨੂੰ ਐਕਸੈੱਸ ਕੀਤਾ ਜਾ ਸਕੇਗਾ। ਇਸ ਡਿਵਾਈਸ ਦਾ ਇਸਤੇਮਾਲ ਯੂਜ਼ਰਜ਼ ਆਪਣੇ Facebook ਅਕਾਊਂਟ ਦੇ ਜਰੀਏ ਵੀਡੀਓ ਕਾਲਿੰਗ ਤੇ ਚੈਟਿੰਗ ਦਾ ਵੀ ਮਜ਼ਾ ਲੈ ਸਕਣਗੇ। Facebook ਆਪਣੇ ਇਸ ਡਿਵਾਈਸ ਨੂੰ ਇਸ ਸਾਲ ਦੇ ਅਖਰੀਲੇ ਤਕ ਲਾਂਚ ਕਰਨ ਦੀ ਤਿਆਰੀ 'ਚ ਹੈ। ਨਾਲ ਹੀ ਨਾਲ Facebook ਆਪਣੇ ਵੀਡੀਓ ਚੈਟ ਡਿਵਾਈਸ ਪੋਰਟਲ ਦੇ ਨਵੇਂ ਵਰਜ਼ਨ ਨੂੰ ਵੀ ਲਾਂਚ ਕਰ ਸਕਦਾ ਹੈ।

Facebook ਦੇ ਪੋਰਟਲ ਡਿਵਾਈਸ ਨੂੰ ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਗਿਆ ਸੀ। ਜਿਸ ਦੀ ਕੀਮਤ $199 ਰੱਖੀ ਗਈ ਸੀ, ਇਸ 'ਚ 10 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ 15 ਇੰਚ ਵਾਲੇ ਪੋਰਟਲ ਪਲਸ ਡਿਵਾਈਸ ਦੀ ਕੀਮਤ $349 ਹੈ। ਇਸ ਸਮਾਰਟ ਡਿਵਾਈਸ ਨੂੰ Amazon ਦੇ ਅਲੈਕਸਾ ਵਾਇਸ ਅਸਿਸਟੈਂਸ ਤੇ ਫਰੰਟ ਕੈਮਰੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

Posted By: Amita Verma