ਵਾਸ਼ਿੰਗਟਨ (ਏਜੰਸੀ) : ਇੰਟਰਨੈੱਟ ਮੀਡੀਆ ਦੀ ਦਿੱਗਜ ਫਰਮ ਫੇਸਬੁੱਕ ਨੇ ਯੂਰਪੀ ਕੰਪਨੀ ਐਸਿਲਰਲਕਜੋਟਿਕਾ ਨਾਲ ਮਿਲ ਕੇ ਸਮਾਰਟ ਗਲਾਸ ਲਾਂਚ ਕੀਤਾ ਹੈ। ਐਸਿਲਰਲਕਜੋਟਿਕਾ ਦੇ ਰੇ ਬੈਨ ਬ੍ਰਾਂਡ ਦੇ ਚਸ਼ਮੇ ’ਚ ਫੇਸਬੁੱਕ ਦੀ ਇਸ ਸਮਾਰਟ ਗਲਾਸ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਅਜੇ ਇਹ ਸਮਾਪਟ ਗਲਾਸ ਅਮਰੀਕਾ, ਬ੍ਰਿਟੇਨ, ਕੈਨੇਡਾ, ਇਟਲੀ, ਆਇਰਲੈਂਡ ਤੇ ਆਸਟ੍ਰੇਲੀਆ ’ਚ ਉਪਲਬਧ ਹੋਵੇਗਾ। ਇਸ ਦੀ ਕੀਮਤ 299 ਡਾਲਰ (ਕਰੀਬ 22 ਹਜ਼ਾਰ ਰੁਪਏ) ਰੱਖੀ ਗਈ ਹੈ।

ਫੇਸਬੁੱਕ ਨੇ ਵੀਰਵਾਰ ਨੂੰ ਰੇ-ਬੈਨ ਸਟੋਰੀਜ਼ ਦੇ ਨਾਂ ਤੋਂ ਆਪਣਾ ਸਮਾਰਟ ਗਲਾਸ ਲਾਂਚ ਕੀਤਾ। ਰੇ-ਬੈਨ ਸਟੋਰੀਜ਼ ਨੂੰ ਫੇਸਬੁੱਕ ਰਿਐਲਿਟੀ ਲੈਬ ਨੇ ਤਿਆਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸਮਾਰਟ ਗਲਾਸ ’ਚ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਚਸ਼ਮੇ ਦੀ ਮਦਦ ਨਾਲ ਫੋਨ ਕਰਨਾ ਸੰਭਵ ਹੋਵੇਗਾ। ਇਸ ਲਈ ਇਸ ’ਚ ਸਪੀਕਰ ਤੇ ਮਾਈਕ੍ਰੋਫੋਨ ਦਿੱਤਾ ਗਿਆ ਹੈ। ਨਾਲ ਹੀ ਮਿਊਜ਼ਿਕ ਸੁਣਨ, ਫੋਟੋ ਖਿੱਚਣ ਤੇ ਵੀਡੀਓ ਬਣਾਉਣ ਦਾ ਵੀ ਬਦਲ ਰਹੇਗਾ। ਇਸ ਚਸ਼ਮੇ ’ਚ ਫੋਟੋ ਤੇ ਵੀਡੀਓ ਨੂੰ ਸਿੱਧਾ ਫੇਸਬੁੱਕ ’ਤੇ ਪੋਸਟ ਨਹੀਂ ਕੀਤਾ ਜਾ ਸਕੇਗਾ। ਇਸ ਲਈ ਇਕ ਵੱਖਰੇ ਵਿਊ ਐਪ ਦਾ ਇਸਤੇਮਾਲ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਸੱਤ ਸਾਲ ਪਹਿਲਾਂ ਦਿੱਗਜ ਟੈੱਕ ਫਰਮ ਗੂਗਲ ਨੇ ਵੀ ਗੂਗਲ ਗਲਾਸ ਦੇ ਨਾਂ ਤੋਂ ਆਪਣਾ ਸਮਾਰਟ ਗਲਾਸ ਲਾਂਚ ਕੀਤਾ ਸੀ। ਹਾਲਾਂਕਿ ਇਸ ਨੂੰ ਬਹੁਤੀ ਕਾਮਯਾਬੀ ਨਹੀਂ ਮਿਲ ਸਕੀ ਸੀ।

Posted By: Tejinder Thind