ਨਵੀਂ ਦਿੱਲੀ - ਪ੍ਰਸਿੱਧ ਸੋਸ਼ਲ ਮੀਡੀਆ ਕੰਪਨੀ Facebook ਨੇ ਆਪਣੇ ਯੂਜ਼ਰਜ਼ ਦੀ ਸਹੂਲਤ ਲਈ ਨਵਾਂ ਮਸ਼ੀਨ ਲਰਨਿੰਗ ਟ੍ਰਾਂਸਲੇਟਰ ਓਪਨ ਸੋਰਸ ਸਾਫਟਵੇਅਰ ਲਾਂਚ ਕੀਤਾ ਹੈ। ਇਸ ਸਾਫਟਵੇਅਰ ਦੀ ਖ਼ਾਸੀਅਤ ਹੈ ਕਿ ਇਹ 100 ਭਾਸ਼ਾਵਾਂ ਦਾ ਅਨੁਵਾਦ ਕਰਨ ਦੇ ਸਮਰੱਥ ਹੈ। ਉਥੇ ਹੀ ਕੰਪਨੀ ਦਾ ਮੰਨਣਾ ਹੈ ਕਿ ਇਸ ਸਾਫਟਵੇਅਰ ਨਾਲ ਯੂਜ਼ਰਜ਼ ਨੂੰ ਬਹੁਤ ਫ਼ਾਇਦਾ ਹੋਵੇਗਾ।

ਫੇਸਬੁੱਕ ਦੀ ਰਿਸਰਚ ਅਸਿਸਟੈਂਟ Angela Fan ਨੇ ਕਿਹਾ ਹੈ ਕਿ ਇਹ ਸਾਫਟਵੇਅਰ ਫੇਸਬੁੱਕ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੀਮ ਦੀ ਸਾਲਾਂ ਦੀ ਮਿਹਨਤ ਦਾ ਫਲ ਹੈ। ਇਹ ਸਾਫਟਵੇਅਰ ਚੰਗੀ ਤਰ੍ਹਾਂ ਭਾਸ਼ਾਵਾਂ ਦਾ ਅਨੁਵਾਦ ਕਰਦਾ ਹੈ ਤੇ ਇਸ 'ਚ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਚੀਨੀ, ਫਰੈਂਚ 'ਚ ਅਨੁਵਾਦ ਕਰਦੇ ਹਨ ਤਾਂ ਜ਼ਿਆਦਾਤਰ ਅੰਗਰੇਜ਼ੀ ਕੇਂਦਰਤਿ ਬਹੁਭਾਸ਼ਾਈ ਮਾਡਲ ਚੀਨੀ ਨਾਲ ਅੰਗਰੇਜ਼ੀ ਤੇ ਅੰਗਰੇਜ਼ੀ ਤੋਂ ਅੰਗਰੇਜ਼ੀ 'ਚ ਹੀ ਮੁਹੱਈਆ ਹੁੰਦੇ ਹਨ, ਕਿਉਂਕਿ ਅੰਗਰੇਜ਼ੀ ਸਿਖਲਾਈ ਡਾਟਾ ਵਿਆਪਕ ਰੂਪ 'ਚ ਮੁਹੱਈਆ ਹੈ।

20 ਮਿਲੀਅਨ ਫੀਡ ਕਰਦਾ ਹੈ ਅਨੁਵਾਦ

ਫੇਸਬੁੱਕ ਦਾ ਮੌਜੂਦਾ ਟ੍ਰਾਂਸਲੇਟਿੰਗ ਸਾਫਟਵੇਅਰ ਰੋਜ਼ਾਨਾ 20 ਬਿਲੀਅਨ ਫੀਡ ਅਨੁਵਾਦ ਕਰਦਾ ਹੈ। ਉਮੀਦ ਹੈ ਕਿ ਕੰਪਨੀ ਦਾ ਨਵਾਂ ਸਾਫਟਵੇਅਰ ਪੁਰਾਣੇ ਟਰਾਂਸਲੇਟਰ ਦਾ ਮੁਕਾਬਲੇ ਬਿਹਤਰ ਕੰਮ ਕਰੇਗਾ।

ਫੇਸਬੁੱਕ ਦਾ ਲਾਈਵ ਚੈਟ ਫੀਚਰ

ਕੰਪਨੀ ਨੇ ਲਾਕਡਾਊਨ ਦੌਰਾਨ ਲਾਈਵ ਚੈਟ ਫੀਚਰ ਜਾਰੀ ਕੀਤਾ ਸੀ। ਇਸ ਫੀਚਰ ਦੀ ਖ਼ਾਸੀਅਤ ਹੈ ਕਿ ਹੁਣ ਯੂਜ਼ਰਜ਼ Messenger Rooms ਜ਼ਰੀਏ 50 ਲੋਕਾਂ ਨਾਲ ਲਾਈਵ ਆ ਸਕਦੇ ਹਨ। ਇਹ ਫੀਚਰ ਅਜਿਹੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਗਿਆ ਹੈ, ਜੋ ਲਾਈਵ ਜ਼ਰੀਏ ਕਿਸੇ ਦਾ ਇੰਟਰਵਿਊ ਲੈਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸਕੂਲ ਜਾਂ ਕਾਲਜ ਦੀਆਂ ਕਲਾਸਾਂ 'ਚ ਇਹ ਫੀਚਰ ਕਾਫ਼ੀ ਉਪਯੋਗੀ ਸਾਬਿਤ ਹੋਵੇਗਾ, ਨਾਲ ਹੀ ਗਰੁੱਪ 'ਚ ਰੂਮ ਨੂੰ ਬਰਾਡਕਾਸਟ ਕਰ ਸਕਦੇ ਹਨ। ਇਸ ਲਈ ਪਹਿਲਾਂ ਤੁਹਾਨੂੰ ਚੈਟ ਰੂਮ ਤਿਆਰ ਕਰਨਾ ਹੋਵੇਗਾ ਤੇ ਇਸ ਚੈਟ ਰੂਮ ਦੀ ਮਦਦ ਨਾਲ ਤੁਸੀਂ ਸਿੱਧਾ ਲਾਈਵ ਜਾ ਸਕੋਗੇ। ਤੁਸੀਂ ਚਾਹੋ ਤਾਂ ਇਸ 'ਚ ਕਿਸੇ ਨੂੰ ਐਡ ਹੋਣ ਲਈ ਇਨਵਾਈਟ ਵੀ ਭੇਜ ਸਕਦੇ ਹੋ। ਖ਼ਾਸ ਗੱਲ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਵੀ ਇਨਵਾਈਟ ਭੇਜ ਸਕੋਗੇ, ਜਿਸ ਕੋਲ Facebook ਅਕਾਊਂਟ ਨਹੀਂ ਹੈ।

Posted By: Harjinder Sodhi