Facebook ਗਰੁੱਪ ਦੇ ਐਡਮਿਨ ਆਪਣੀਆਂ ਕਮਿਊਨਿਟੀਜ਼ ਨੂੰ ਮੈਨੇਜ ਕਰਨ, ਗੱਲਬਾਤ ਨੂੰ ਮੌਡਰੇਟ ਕਰਨ ਤੇ ਆਪਣੇ ਮੈਂਬਰਾਂ ਬਾਰੇ ਕੁਝ ਹੋਰ ਸਿੱਖਣ ਲਈ ਨਵੇਂ ਟੂਲਜ਼ ਦਾ ਇਸਤੇਮਾਲ ਕਰ ਸਕਦੇ ਹਨ। ਫੇਸਬੁੱਕ ਦਾ ਕਹਿਣਾ ਹੈ ਕਿ ਹੁਣ ਦੁਨੀਆ ਭਰ ਵਿਚ 70 ਮਿਲੀਅਨ ਤੋਂ ਜ਼ਿਆਦਾ ਐਕਟਿਵ ਐਡਮਿਨਜ਼ ਤੇ ਮੌਡਰੇਟਰਜ਼ ਹਨ, ਜਿਹੜੇ ਪੂਰੀ ਦੁਨੀਆ ਵਿਚ ਗਰੁੱਪਸ ਚਲਾ ਰਹੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਫੇਸਬੁੱਕ ਦੇ ਨਵੇਂ ਟੂਲਜ਼ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ ਨੇ ਐਡਮਿਨਜ਼ ਲਈ ਰੋਲਆਊਟ ਕੀਤਾ ਹੈ।

ਇਸ ਵਿਚ ਸਭ ਤੋਂ ਪਹਿਲਾ ਹੈ ਐਡਮਿਨ ਹੋਮ। ਇਹ ਇਕ ਨਵਾਂ ਵਨ ਸਟਾਪ ਡੈਸਟੀਨੇਸ਼ਨ ਹੈ। ਇੱਥੇ ਐਡਮਿਨ ਸਾਰੀਆਂ ਪੋਸਟਾਂ ਵੱਲ ਧਿਆਨ ਦੇ ਸਕਦਾ ਹੈ। ਮੈਂਬਰਾਂ ਦਾ ਧਿਆਨ ਰੱਖ ਸਕਦਾ ਹੈ ਤੇ ਕੁਮੈਂਟਸ ਨੂੰ ਵੀ ਦੇਖ ਸਕਦਾ ਹੈ, ਉੱਥੇ ਹੀ ਇਸ ਕੈਟਾਗਰੀ 'ਚ ਕੀ ਹੋਣਾ ਚਾਹੀਦੈ, ਇਹ ਵੀ ਦੇਖਿਆ ਜਾ ਸਕਦਾ ਹੈ।

ਟੈਗ ਗਰੁੱਪ ਨਿਯਮ

ਗਰੁੱਪ ਐਡਮਿਨਜ਼ ਤੇ ਮੌਡਰੇਟਰਜ਼ ਹੁਣ ਕੁਮੈਂਟਸ ਤੇ ਪੋਸਟ 'ਚ ਗਰੁੱਪ ਨਿਯਮ ਨੂੰ ਟੈਗ ਕਰ ਸਕਦੇ ਹਨ ਜਿਸ ਨਾਲ ਨਿਯਮਾਂ ਨੂੰ ਸਾਂਝਾ ਕਰਨਾ ਤੇ ਲਾਗੂ ਕਰਨਾ ਆਸਾਨ ਹੋ ਜਾਂਦਾ ਹੈ। ਮੈਂਬਰ ਇੱਥੇ ਸਪੈਸੀਫਿਕ ਗਰੁੱਪ ਨਿਯਮ ਨੂੰ ਟੈਗ ਕਰ ਸਕਦੇ ਹਨ। ਜਦੋਂ ਪੋਸਟ ਤੇ ਕੁਮੈਂਟ ਸਬੰਧੀ ਐਡਮਿਨ ਨੂੰ ਰਿਪੋਰਟ ਕਰੋਗੇ।

ਐਡਮਿਨ ਅਸਿਸਟ

ਗੱਲਬਾਤ ਤੇ ਸੰਭਾਵੀ ਵਿਰੋਧ ਨੂੰ ਮੌਡਰੇਟ ਕਰਨ ਵਿਚ ਮਦਦ ਲਈ Admin Assist ਇਕ ਨਵਾਂ ਟੂਲ ਹੈ। ਇੱਥੇ ਐਡਮਿਨ ਗਰੁੱਪ ਪਾਰਟੀਸਿਪੇਸ਼ਨ 'ਤੇ ਰੋਕ ਲਗਾ ਸਕਦਾ ਹੈ, ਉੱਥੇ ਹੀ ਇਹ ਵੀ ਦੇਖ ਸਕਦਾ ਹੈ ਕਿ ਇਕ ਯੂਜ਼ਰ ਆਪਣਾ ਫੇਸਬੁੱਕ ਅਕਾਊਂਟ ਕਿੰਨੇ ਸਮੇਂ ਲਈ ਇਸਤੇਮਾਲ ਕਰ ਰਿਹਾ ਹੈ ਤੇ ਗਰੁੱਪ ਦਾ ਮੈਂਬਰ ਕਦੋਂ ਤੋਂ ਹੈ। ਐਡਮਿਨ ਇੱਥੇ ਪ੍ਰਮੋਸ਼ਨਲ ਕੰਟੈਂਟ ਨੂੰ ਘੱਟ ਕਰ ਸਕਦਾ ਹੈ ਤੇ ਕਮਿਊਨਿਟੀ ਖਿਲਾਫ ਲਿੰਕ ਵਾਲੇ ਕੁਮੈਂਟਸ ਨੂੰ ਹਟਾ ਸਕਦਾ ਹੈ, ਉੱਥੇ ਹੀ ਸਪੈਮ ਖਿਲਾਫ ਗਰੁੱਪ ਦੀ ਰੱਖਿਆ ਕਰਨ, ਸਕਾਰਾਤਮਕ ਚਰਚਾ ਬਣਾਈ ਰੱਖਣ ਤੇ ਗਰੁੱਪ ਦੇ ਅੰਦਰੂਨੀ ਸੰਘਰਸ਼ਾਂ ਨੂੰ ਹੱਲ ਕਰਨ ਵਿਚ ਮਦਦ ਲਈ ਫੇਸਬੁੱਕ ਵੱਲੋਂ ਸੁਝਾਏ ਗਏ ਮਾਪਦੰਡਾਂ ਦੀ ਪਾਲਣਾ ਕਰ ਸਕਦਾ ਹੈ।

ਮੈਂਬਰ Summaries

ਫੇਸਬੁੱਕ ਇਕ ਨਵਾਂ ਮੈਂਬਰ ਸਮਰੀ ਫੀਚਰ ਪੇਸ਼ ਕਰ ਰਿਹਾ ਹੈ ਜੋ ਐਡਮਿਨ ਨੂੰ ਗਰੁੱਪ ਦੇ ਹਰੇਕ ਮੈਂਬਰ ਦੀ ਗਤੀਵਿਧੀ ਦੇਖਣ ਦਾ ਮੌਕਾ ਦਿੰਦਾ ਹੈ। ਇਕ ਮੈਂਬਰ ਸਮਰੀ ਵਿਚ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜਿਵੇਂ ਕਿ ਕਿਸੇ ਮੈਂਬਰ ਨੇ ਕਿਨੀ ਵਾਰ ਪੋਸਟ ਤੇ ਟਿੱਪਣੀ ਕੀਤੀ, ਜਾਂ ਜਦੋਂ ਉਸ ਨੇ ਪੋਸਟ ਹਟਾਈ ਜਾਂ ਗਰੁੱਪ 'ਚ ਮਿਊਟ ਕਰ ਦਿੱਤੀ।

ਅਪੀਲ

ਇਕ ਨਵਾਂ ਟੂਲ ਐਡਮਿਨਸ ਨੂੰ ਇਕ-ਦੂਸਰੇ ਦੇ ਵਿਚਕਾਰ ਪੈਦਾ ਹੋਏ ਵਿਰੋਧ ਨੂੰ ਹੱਲ ਕਰਨ ਦੀ ਇਜਾਜ਼ਤ ਦੇਵੇਗਾ। ਫੇਸਬੁੱਕ ਗਰੁੱਪ ਐਡਮਿਨ ਹੁਣ ਆਪਣੇ ਜਾਂ ਹੋਰ ਐਡਮਿਨ ਵੱਲੋਂ ਪੋਸਟ ਕੀਤੇ ਗਏ ਕੰਟੈਂਟ ਨੂੰ ਲੈ ਕੇ ਆਵਾਜ਼ ਉਠਾ ਸਕਦੇ ਹਨ। ਅਖੀਰ ਵਿਚ ਇਸਦਾ ਰੀਵਿਊ ਫੇਸਬੁੱਕ ਹੀ ਕਰੇਗੀ।

Posted By: Seema Anand